• Wednesday, 20 May 2026
Advertisement Advertisement
Ad banner Ad banner
ਝੋਨੇ 'ਚ ਮਧਰੇ ਰੋਗ ਦੀ ਰੋਕਥਾਮ ਲਈ ਪਨੀਰੀ ਦਾ ਲਗਾਤਾਰ ਸਰਵੇਖਣ ਜ਼ਰੂਰੀ: ਪੀ ਏ ਯੂ-ਕ੍ਰਿਸ਼ੀ ਵਿਗਿਆਨ ਕੇਂਦਰ

19 May 2026 | 8 Views

ਝੋਨੇ 'ਚ ਮਧਰੇ ਰੋਗ ਦੀ ਰੋਕਥਾਮ ਲਈ ਪਨੀਰੀ ਦਾ ਲਗਾਤਾਰ ਸਰਵੇਖਣ ਜ਼ਰੂਰੀ: ਪੀ ਏ ਯੂ-ਕ੍ਰਿਸ਼ੀ ਵਿਗਿਆਨ ਕੇਂਦਰ

ਫ਼ਿਰੋਜ਼ਪੁਰ, 19 ਮਈ :

ਪਿਛਲੇ ਕੁਝ ਸਾਲਾਂ ਤੋਂ ਝੋਨੇ ਦੇ ਬੂਟੇ ਮਧਰੇ ਰਹਿਣ ਦੀ ਨਵੀਂ ਬਿਮਾਰੀ ਦਾ ਹਮਲਾ ਕਿਸਾਨਾਂ ਦੇ ਖੇਤਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਅਤੇ ਜੇਕਰ, ਇਸ ਸਮੱਸਿਆ ਦਾ ਪ੍ਰਬੰਧਨ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਇਹ ਝੋਨੇ ਦੀ ਫ਼ਸਲ ਦਾ ਨੁਕਸਾਨ ਕਰ ਸਕਦੀ ਹੈ। ਇਸ ਦੇ ਤਹਿਤ, ਡਾ ਗੁਰਮੇਲ ਸਿੰਘ ਸੰਧੂ ਡਿਪਟੀ ਡਾਇਰੈਕਟਰ, ਕੇ. ਵੀ. ਕੇ., ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੀ ਏ ਯੂ-ਕ੍ਰਿਸ਼ੀ ਵਿਗਿਆਨ ਕੇਂਦਰ (ਕੇ. ਵੀ. ਕੇ.), ਫ਼ਿਰੋਜ਼ਪੁਰ  ਦੀ ਟੀਮ ਵੱਲੋਂ ਪਿੰਡ ਭੰਬੇ ਲੰਡੇ ਵਿਖੇ ਮਿਤੀ 19 ਅਪ੍ਰੈਲ, 2026 ਨੂੰ ਟਰੇਨਿੰਗ ਕੈਂਪ ਲਗਾਇਆ ਗਿਆ।

 

ਇਸ ਕੈਂਪ ਦੌਰਾਨ ਡਾ. ਗੁਰਮੇਲ ਸਿੰਘ ਸੰਧੂ ਨੇ ਕਿਸਾਨਾਂ ਨੂੰ ਦੱਸਿਆ ਕਿ ਇਹ ਇੱਕ ਵਿਸ਼ਾਣੂ ਰੋਗ ਹੈ, ਜੋ ਝੋਨੇ ਦੀਆਂ ਮੌਜੂਦਾ ਸਾਰੀਆਂ ਕਿਸਮਾਂ ਉੱਤੇ ਹਮਲਾ ਕਰ ਸਕਦਾ ਹੈ। ਝੋਨੇ ਉੱਪਰ ਇਸ ਰੋਗ ਨੂੰ ਚਿੱਟੀ ਪਿੱਠ ਵਾਲਾ ਟਿੱਡਾ ਫੈਲਾਉਂਦਾ ਹੈ। ਇਸ ਦੇ ਹਮਲੇ ਨਾਲ ਬੂਟੇ ਮਧਰੇ, ਉਨ੍ਹਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ।ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇੱਕ-ਤਿਹਾਈ ਰਹਿ ਜਾਂਦੀ ਹੈ। ਅਗੇਤੀ ਲਵਾਈ ਵਾਲੇ ਝੋਨੇ ਵਿੱਚ ਇਸ ਦਾ ਹਮਲਾ ਜ਼ਿਆਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲਾਂ 'ਚ ਇਹ ਬਿਮਾਰੀ ਨਜ਼ਰ ਆਈ ਹੋਵੇ, ਕਿਸਾਨ ਵੀਰਾਂ ਨੂੰ ਉਨ੍ਹਾਂ ਖੇਤਾਂ ਵਿੱਚ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸ ਲਈ ਖੇਤ ਅਤੇ ਪਨੀਰੀ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਦਾ ਲਗਾਤਾਰ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵੱਟਾਂ ਬੰਨ੍ਹਿਆਂ ਅਤੇ ਪਾਣੀ ਵਾਲੇ ਖਾਲਾਂ ਨੂੰ ਨਦੀਨ ਮੁਕਤ ਰੱਖਣ ਦੀ ਹਦਾਇਤ ਕੀਤੀ। ਟਿੱਡੇ ਦੀ ਆਮਦ ਨਜ਼ਰ ਆਉਣ 'ਤੇ ਪੀ.ਏ.ਯੂ., ਲੁਧਿਆਣਾ ਵੱਲੋਂ ਸਿਫ਼ਾਰਸ਼ ਕਿਸੇ ਇੱਕ ਕੀਟਨਾਸ਼ਕ ਦਾ ਪਨੀਰੀ ਵਿੱਚ ਛਿੜਕਾਅ ਕੀਤਾ ਜਾ ਸਕਦਾ ਹੈ।

 

ਇਸ ਮੌਕੇ ਡਾ. ਸਿਮਰਨਜੀਤ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਬਿਮਾਰੀਆਂ ਦੀ ਸੁਚੱਜੀ ਰੋਕਥਾਮ ਲਈ ਬੀਜ ਸੋਧ ਵਾਰੇ ਦੱਸਦਿਆਂ ਕਿਹਾ ਕਿ ਝੋਨੇ ਦੇ ਬੀਜ ਨੂੰ 3 ਗ੍ਰਾਮ ਸਪਰਿੰਟ ਪ੍ਰਤੀ ਕਿੱਲੋ ਬੀਜ ਨਾਲ ਸੋਧੋ ਅਤੇ ਬਾਸਮਤੀ ਵਿੱਚ ਝੰਡੇ ਰੋਗ ਦੀ ਰੋਕਥਾਮ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ 15 ਗ੍ਰਾਮ ਟ੍ਰਾਈਕੋਡਰਮਾ ਐਸਪੈਰੇਲਮ 2% ਡਬਲਯੂ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਵੀ 15 ਗ੍ਰਾਮ ਟ੍ਰਾਈਕੋਡਰਮਾ ਐਸਪੈਰੇਲਮ 2% ਡਬਲਯੂ ਪੀ, ਪ੍ਰਤੀ ਲਿਟਰ ਪਾਣੀ ਵਿੱਚ 6 ਘੰਟੇ ਲਈ ਡੁਬੋ ਕੇ ਰੱਖਿਆ ਜਾਵੇ। ਇਸ ਤੋਂ ਇਲਾਵਾ ਮਿੱਟੀ ਪਰਖ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।

 

ਡਾ. ਦਿਵਿਆ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕੇ. ਵੀ. ਕੇ. ਵੱਲੋਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਦਿੱਤੇ ਜਾਂਦੇ ਵੱਖ-ਵੱਖ ਸਿੱਖਲਾਈ ਕੋਰਸਾਂ (ਮੱਧੂ ਮੱਖੀ ਪਾਲਨ, ਖੁੰਭ ਕਾਸ਼ਤ, ਬੇਕਰੀ, ਸਰਫ਼- ਸਾਬਣ ਬਨਾਉਣ ਆਦਿ) ਵਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਇਨ੍ਹਾਂ ਸਿੱਖਲਾਈ ਕੋਰਸਾਂ ਰਾਂਹੀ ਖੇਤੀਬਾੜੀ ਤੋਂ ਇਲਾਵਾ ਹੋਰ ਸਹਾਇਕ ਧੰਦੇ ਅਪਨਾਕੇ ਕਿਸਾਨ ਆਪਣੀ ਆਮਦਨ ਵਿੱਚ ਕਿਵੇਂ ਵਾਧਾ ਕਰ ਸਕਦੇ ਹਨ।

Categories: Punjab

Tags: None

Published on: 19 May 2026

Guraashish Singh Dhaliwal
Mobile N/A
📣 Share this post

Latest News