ਫਿਰੋਜ਼ਪੁਰ 17 ਮਈ
ਫਿਰੋਜ਼ਪੁਰ ਛਾਵਨੀ ਵਿੱਚ ਸਥਾਪਿਤ ਨਮਨ ਸੈਂਟਰ (ਵੈਟਰਨ ਸਹਾਇਤਾ ਕੇਂਦਰ) ਪੂਰਵ ਸੈਨਿਕਾਂ, ਵੀਰ ਨਾਰੀਆਂ, ਵਿਧਵਾਵਾਂ ਅਤੇ ਦਿਵਿਆਂਗ ਸੈਨਿਕਾਂ ਲਈ ਇੱਕ ਮਹੱਤਵਪੂਰਨ ਅਤੇ ਭਰੋਸੇਯੋਗ ਸੁਵਿਧਾ ਕੇਂਦਰ ਵਜੋਂ ਉਭਰ ਰਿਹਾ ਹੈ। ਇਹ ਕੇਂਦਰ ਗੋਲਡਨ ਐਰੋ ਸਪੋਰਟਸ ਇੰਸਟੀਟਿਊਟ ਕੰਪਲੈਕਸ, ਗਾਂਧੀ ਗਾਰਡਨ ਦੇ ਪਿੱਛੇ ਸਥਿਤ ਹੈ। ਕੇਂਦਰ ਮੰਗਲਵਾਰ ਤੋਂ ਐਤਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਿਯਮਿਤ ਤੌਰ 'ਤੇ ਸੇਵਾਵਾਂ ਪ੍ਰਦਾਨ ਕਰਦਾ ਹੈ, ਜਦਕਿ ਹਰ ਸੋਮਵਾਰ ਨੂੰ ਆਉਟਰੀਚ ਪ੍ਰੋਗਰਾਮ ਦੇ ਤਹਿਤ ਨਾਮਜ਼ਦ ਟੀਮ ਵੱਲੋਂ ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਤਰਨ ਤਾਰਨ ਅਤੇ ਮੋਗਾ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਵਾਰੀ-ਵਾਰੀ ਕੈਂਪ ਲਗਾਏ ਜਾਂਦੇ ਹਨ, ਤਾਂ ਜੋ ਦੂਰ-ਦਰਾਜ ਇਲਾਕਿਆਂ ਵਿੱਚ ਰਹਿੰਦੇ ਪੂਰਵ ਸੈਨਿਕਾਂ ਅਤੇ ਸੀਨੀਅਰ ਵੈਟਰਨਜ਼ ਤੱਕ ਵੀ ਸੁਵਿਧਾਵਾਂ ਪਹੁੰਚਾਈਆਂ ਜਾ ਸਕਣ।
ਕੇਂਦਰ ਵਿੱਚ ਆਉਣ ਵਾਲੇ ਸਾਰੇ ਪੂਰਵ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਿਤਾਂ ਨੂੰ SPARSH, PPO, ਡਿਜ਼ਿਟਲ ਲਾਈਫ ਸਰਟੀਫਿਕੇਟ (Digital Life Certificate) ਅਪਡੇਟ , CSD ਅਤੇ ECHS ਕਾਰਡ ਨਾਲ ਸਬੰਧਤ ਸਾਰੀਆਂ ਸੇਵਾਵਾਂ ਪੂਰੀ ਤਰ੍ਹਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਪੈਨਸ਼ਨ ਨਾਲ ਸੰਬੰਧਿਤ ਮਾਮਲਿਆਂ, ਨਵੇਂ ਕਾਰਡ ਅਰਜ਼ੀਆਂ, ਅਪਡੇਟ ਅਤੇ ਹੋਰ ਲੋੜੀਂਦੀਆਂ ਪ੍ਰਕਿਰਿਆਵਾਂ ਨੂੰ ਇੱਥੇ ਸੌਖੇ, ਪਾਰਦਰਸ਼ੀ ਅਤੇ ਤੇਜ਼ ਢੰਗ ਨਾਲ ਪੂਰਾ ਕੀਤਾ ਜਾਂਦਾ ਹੈ, ਜਿਸ ਨਾਲ ਪੂਰਵ ਸੈਨਿਕਾਂ ਨੂੰ ਬੇਲੋੜੀਆਂ ਜਟਿਲਤਾਵਾਂ ਤੋਂ ਰਾਹਤ ਮਿਲਦੀ ਹੈ।
ਹੋਰ ਜਾਣਕਾਰੀ ਜਾਂ ਪੂਰਵ ਸੈਨਿਕਾਂ ਨਾਲ ਸੰਬੰਧਿਤ ਕਿਸੇ ਵੀ ਮਦਦ ਲਈ ਸੰਪਰਕ ਨੰਬਰ 90564 07627 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਕੇਂਦਰ ਗੋਲਡਨ ਐਰੋ ਡਿਵਿਜ਼ਨ ਵੱਲੋਂ ਪੂਰਵ ਸੈਨਿਕਾਂ ਦੇ ਸਨਮਾਨ, ਸੁਵਿਧਾ ਅਤੇ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਇੱਕ ਸਰਾਹਣਯੋਗ ਕਦਮ ਹੈ। ਵੈਟਰਨ ਸਹਾਇਤਾ ਕੇਂਦਰ ਨਾ ਸਿਰਫ਼ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ, ਸਗੋਂ ਪੂਰਵ ਸੈਨਿਕਾਂ ਪ੍ਰਤੀ ਸਨਮਾਨ ਅਤੇ ਸਮਰਪਣ ਦੀ ਭਾਵਨਾ ਨੂੰ ਵੀ ਮਜ਼ਬੂਤੀ ਨਾਲ ਦਰਸਾ ਰਿਹਾ ਹੈ।