• Friday, 15 May 2026
Advertisement Advertisement
Ad banner Ad banner

15 May 2026 | 9 Views

ਘਰ 'ਚ ਕਿੰਨਾ ਸੋਨਾ ਰੱਖਣ ਦੀ ਇਜਾਜ਼ਤ ਦਿੰਦੀ ਹੈ ਸਰਕਾਰ?

 

ਜਲੰਧਰ, 14 ਮਈ

ਬੇਸ਼ੱਕ ਦੇਸ਼ ਵਿਚ ਕਿਸੇ ਵੀ ਜੋ ਵਿਆਕਤੀ ਨੂੰ ਸੋਨਾ ਕੋਲ ਰੱਖਣ ਦੀ ਕੋਈ # ਵੀ ਸਪੱਸ਼ਟ ਕਾਨੂੰਨੀ ਸੀਮਾ ਤਹਿ ਨਹੀਂ ਹੈ। - ਪਰ ਸੀ.ਬੀ.ਡੀ.ਟੀ. ਦੇ 11 ਮਈ 1994 ਨੂੰ - ਜਾਰੀ ਇਕ ਪੱਤਰ ਵਿਚ ਇਨਕਮ ਟੈਕਸ ਦੇ - ਅਧਿਕਾਰੀਆਂ ਨੂੰ ਕੁਝ ਦਿਸ਼ਾ ਨਿਰਦੇਸ਼ ਜ਼ਰੂਰ ਜਾਰੀ ਕੀਤੇ ਸਨ । ਸੀ.ਬੀ.ਡੀ.ਟੀ. ਦੇ ਨਿਯਮਾਂ ਅਨੁਸਾਰ ਇਕ ਵਿਆਹੀ ਮਹਿਲਾ ਕੋਲ 500 ਗ੍ਰਾਮ ਤੱਕ ਸੋਨੇ ਦੇ ਗਹਿਣੇ ਹੋਣ ਤਾਂ ਉਹ ਜ਼ਬਤ ਨਹੀਂ ਕੀਤੇ ਜਾ ਸਕਦੇ। ਅਣਵਿਆਹੀਆਂ ਮਹਿਲਾਵਾਂ ਲਈ ਇਹ ਸੀਮਾਂ 250 ਗ੍ਰਾਮ ਤੱਕ ਤਹਿ ਕੀਤੀ ਗਈ ਹੈ।

ਮਰਦ ਬੇਸ਼ੱਕ ਅਣਵਿਆਇਆ ਹੋਵੇ ਜਾਂ ਵਿਆਹਿਆ ਉਸ ਲਈ ਸਿਰਫ 100 ਗ੍ਰਾਮ ਤੱਕ ਸੋਨੇ ਦੇ ਗਹਿਣੇ ਰੱਖਣ ਦੀ ਸੀਮਾਂ ਤਹਿ ਕੀਤੀ ਗਈ ਹੈ। ਇਨ੍ਹਾਂ ਸੀਮਾਂ ਅੰਦਰ ਪਾਏ ਗਏ ਸੋਨੇ ਦੇ ਗਹਿਣਿਆਂ ਨੂੰ ਇਨਕਮ ਟੈਕਸ ਅਧਿਕਾਰੀ ਜ਼ਬਤ ਨਹੀਂ ਕਰ ਸਕਦੇ। ਸਰਕਾਰ ਨੇ ਵੀ ਸਪੱਸ਼ਟ ਕੀਤਾ ਹੈ, ਕਿ ਕਿਸੇ ਵੀ ਵਿਅਕਤੀ ਨੇ ਸੋਨੇ ਦੀ ਜਾਣਕਾਰੀ ਆਪਣੀ ਇਨਕਮ ਟੈਕਸ ਦੀ ਰਿਟਰਨ ਵਿਚ ਭਰੀ ਹੈ ਤਾਂ ਉਸ ਦੇ ਗਹਿਣੇ ਜ਼ਬਤ ਨਹੀ ਕੀਤੇ ਜਾਣਗੇ। ਵਿੱਤੀ ਸਾਲ 2026 'ਚ ਦੇਸ਼ ਦੇ ਸੋਨੇ ਦਾ ਅਯਾਤ ਵੱਧ ਕੇ 72 ਅਰਬ ਡਾਲਰ ਤੱਕ ਪੁੱਜ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਦੀ ਅਪੀਲ ਨੇ ਅਯਾਤ ਰਾਸ਼ੀ ਦੇ ਵਿਚ ਵਾਧੇ ਤੇ ਸਰਕਾਰ ਦੀ ਨਿਗਰਾਨੀ ਨੇ ਸੋਨੇ ਦੇ ਬਾਜ਼ਾਰ ਨੂੰ ਇਕ ਨਵਾਂ ਮੋੜ ਤੇ ਲਿਆ ਕੇ ਖ਼ੜਾ ਕਰ ਦਿੱਤਾ ਹੈ।

Categories: Politics Education Punjab

Tags: Update

Published on: 15 May 2026

Guraashish Singh Dhaliwal
Mobile N/A
📣 Share this post

Latest News