• Wednesday, 8 April 2026
Advertisement Advertisement
ਰੇਲ ਮੰਡਲ ਫਿਰੋਜ਼ਪੁਰ ਨੇ 2025-26 'ਚ ਪੁੱਟੀਆਂ ਨਵੀਆਂ ਪੁਲਾਂਘਾਂ

07 Apr 2026 | 13 Views

ਰੇਲ ਮੰਡਲ ਫਿਰੋਜ਼ਪੁਰ ਨੇ 2025-26 'ਚ ਪੁੱਟੀਆਂ ਨਵੀਆਂ ਪੁਲਾਂਘਾਂ

ਫਿਰੋਜ਼ਪੁਰ : ਫਿਰੋਜ਼ਪੁਰ ਰੇਲ ਮੰਡਲ ਦੇ ਪ੍ਰਬੰਧਕ ਸੰਜੀਵ ਕੁਮਾਰ ਨੇ ਮੰਡਲ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਵਿੱਤੀ ਸਾਲ 2025-26 ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਇਹ ਸਾਲ ਬੁਨਿਆਦੀ ਢਾਂਚੇ ਦੇ ਵਿਸਤਾਰ, ਯਾਤਰੀ ਸੁਰੱਖਿਆ ਅਤੇ ਰਿਕਾਰਡ ਮਾਲੀਆ ਇਕੱਠਾ ਕਰਨ ਦੇ ਨਾਂ ਰਿਹਾ ਹੈ। ਰੇਲ ਮੰਡਲ ਨੇ ਸੁਰੱਖਿਅਤ ਸਫ਼ਰ ਲਈ 76.77 ਕਿਲੋਮੀਟਰ ਟਰੈਕ ਦਾ ਨਵੀਨੀਕਰਨ ਕੀਤਾ ਹੈ। ਅੰਮ੍ਰਿਤਸਰ-ਖੇਮਕਰਨ ਅਤੇ ਜਲੰਧਰ-ਹੁਸ਼ਿਆਰਪੁਰ ਸੈਕਸ਼ਨਾਂ 'ਤੇ ਰੇਲ ਗੱਡੀਆਂ ਦੀ ਰਫ਼ਤਾਰ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਲੁਧਿਆਣਾ-ਪਠਾਨਕੋਟ ਸੈਕਸ਼ਨ 'ਤੇ 85 ਕਿਲੋਮੀਟਰ ਦੇ ਖੇਤਰ ਵਿਚ ਫੈਸਿੰਗ ਲਗਾਈ ਗਈ ਹੈ। ਇਸ ਤੋਂ ਇਲਾਵਾ ਮੁਕਤਸਰ ਅਤੇ ਕੋਟਕਪੂਰਾ ਵਿਚ 12ਮੀਟਰ ਚੌੜੇ ਫੁੱਟ ਓਵਰ ਬ੍ਰਿਜ ਸ਼ੁਰੂ ਕੀਤੇ ਗਏ ਹਨ। ਵਪਾਰਕ ਪੱਖੋਂ ਮੰਡਲ ਨੇ 3382.65 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਕੇ ਟੀਚਿਆਂ ਨੂੰ ਪਾਰ ਕੀਤਾ ਹੈ। ਸਾਲ ਦੌਰਾਨ 4.85 ਕਰੋੜ ਯਾਤਰੀਆਂ ਨੇ ਸਫਰ ਕੀਤਾ, ਜੋ ਪਿਛਲੇ ਸਾਲ ਨਾਲੋਂ 18 ਪ੍ਰਤੀਸ਼ਤ ਵੱਧ ਹੈ। ਟਿਕਟ ਚੈਕਿੰਗ ਰਾਹੀਂ ਵੀ 31.51 ਕਰੋੜ ਰੁਪਏ ਦੀ ਕਮਾਈ ਹੋਈ। ਮੰਡਲ ਨੇ ਇਸ ਸਾਲ 5 ਨਵੀਆਂ ਮੁੱਖ ਰੇਲ ਗੱਡੀਆਂ ਸ਼ੁਰੂ ਕੀਤੀਆਂ, ਜਿਨ੍ਹਾਂ ਵਿੱਚ

ਫਿਰੋਜ਼ਪੁਰ-ਦਿੱਲੀ ਅਤੇ ਕਟੜਾ-ਅੰਮ੍ਰਿਤਸਰ ਵਿਚਕਾਰ ਚੱਲਣ ਵਾਲੀਆਂ 'ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਪ੍ਰਮੁੱਖ ਹਨ। ਰੇਲਵੇ ਹਸਪਤਾਲ ਵਿੱਚ ਆਧੁਨਿਕ ਮਾਡਿਊਲਰ ਆਪਰੇਸ਼ਨ ਥੀਏਟਰ ਅਤੇ ਆਰਥੋਸਕੋਪੀ ਸਰਜਰੀ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਹੁਣ ਹਸਪਤਾਲ ਵਿਚ ਹੀ ਅਲਟਰਾਸਾਊਂਡ ਅਤੇ ਐਡੋਸਕੋਪੀ ਵਰਗੇ ਟੈਸਟ ਹੋ ਰਹੇ ਹਨ। ਸੁਰੱਖਿਆ ਵਿਭਾਗ ਨੇ 'ਜ਼ੀਰੋ ਟੋਲਰੈਂਸ' ਨੀਤੀ ਅਪਣਾਉਂਦੇ ਹੋਏ (ਸਿਗਨਲ ਤੋੜਨ) ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਹੈ। ਬਿਹਤਰ ਕੰਮ ਕਰਨ ਵਾਲੇ 54 ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪਹਿਲੀ ਵਾਰ ਅਜੀਤਵਾਲ ਤੋਂ ਕਸ਼ਮੀਰ ਲਈ ਅਨਾਜ ਦੀ ਵਿਸ਼ੇਸ਼ ਰੇਲ ਗੱਡੀ ਰਵਾਨਾ ਕੀਤੀ ਗਈ ਅਤੇ ਫਿਲੌਰ ਤੋਂ ਬਾਸਮਤੀ ਚੌਲ ਕੰਟੇਨਰਾਂ ਰਾਹੀਂ ਦੂਜੇ ਰਾਜਾਂ ਨੂੰ ਭੇਜੇ ਗਏ। ਟਰੈਕਟਰਾਂ ਦੀ ਲੋਡਿੰਗ ਵਿਚ 36 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।ਤਕਨੀਕੀ ਪੱਖੋਂ ਵੇਰਕਾ ਸਟੇਸ਼ਨ 'ਤੇ

ਇਲੈਕਟਰਾਨਿਕ ਇੰਟਰਲੌਕਿੰਗ ਪ੍ਰਣਾਲੀ ਲਾਗੂ ਕੀਤੀ ਗਈ ਹੈ ਅਤੇ 73 ਸਟੇਸ਼ਨਾਂ 'ਤੇ ਯਾਤਰੀ ਸੂਚਨਾ ਪ੍ਰਣਾਲੀ ਨੂੰ ਅਪਗ੍ਰੇਡ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਵੱਲੋਂ 6 ਜੂਨ 2025 ਨੂੰ ਉਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਿੰਕ ਦੇ ਉਦਘਾਟਨ ਨਾਲ ਕਸ਼ਮੀਰ ਘਾਟੀ ਦਾ ਸੰਪਰਕ ਦੇਸ਼ ਨਾਲ ਮਜ਼ਬੂਤ ਹੋਇਆ ਹੈ। ਡੀਆਰਐਮ ਨੇ 'ਆਪਰੇਸ਼ਨ ਸਿੰਧੁਰ' ਦੌਰਾਨ ਫ਼ੌਜ਼ ਦੀ ਮੱਦਦ ਕਰਨ ਅਤੇ ਹੜ੍ਹਾਂ ਦੇ ਸਮੇਂ ਰੇਲ ਸੇਵਾਵਾਂ ਨੂੰ ਬਰਕਰਾਰ ਰੱਖਣ ਲਈ ਸਟਾਫ਼ ਦੀ ਸ਼ਲਾਘਾ ਕੀਤੀ। ਮੰਡਲ ਨੇ 3,854 ਕਰਮਚਾਰੀਆਂ ਨੂੰ ਤਰੱਕੀਆਂ ਦੇ ਕੇ ਉਨ੍ਹਾਂ ਦੇ ਮਨੋਬਲ ਨੂੰ ਵੀ ਉੱਚਾ ਚੁੱਕਿਆ ਹੈ

Categories: Punjab

Tags: Local

Published on: 07 Apr 2026

Guraashish Singh Dhaliwal
Mobile N/A
📣 Share this post

Latest News