• Wednesday, 13 May 2026
Advertisement Advertisement
Ad banner Ad banner
ਇੱਛਾ ਮੌਤ ਪ੍ਰਾਪਤ ਕਰਨ ਵਾਲਾ ਭਾਰਤ ਦਾ ਪਹਿਲਾ ਸ਼ਖਸ ਬਣਿਆ ਹਰੀਸ਼ ਰਾਣਾ

25 Mar 2026 | 76 Views

ਇੱਛਾ ਮੌਤ ਪ੍ਰਾਪਤ ਕਰਨ ਵਾਲਾ ਭਾਰਤ ਦਾ ਪਹਿਲਾ ਸ਼ਖਸ ਬਣਿਆ ਹਰੀਸ਼ ਰਾਣਾ

ਨਵੀਂ ਦਿੱਲੀ 24 ਮਾਰਚ

ਭਾਰਤ ਵਿੱਚ ਇੱਛਾ ਮੌਤ ਦੀ ਇਜਾਜ਼ਤ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ  ਹਰੀਸ਼ ਰਾਣਾ ਦਾ ਮੰਗਲਵਾਰ ਨੂੰ ਦਿੱਲੀ ਦੇ ਏਮਸ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ 13 ਸਾਲਾਂ ਤੋਂ ਵੱਧ ਸਮੇਂ ਤੋਂ ਕੋਮਾ  ਵਿੱਚ ਸੀ। 31 ਸਾਲਾ ਹਰੀਸ਼ ਪੰਜਾਬ ਰਾਣਾ ਯੂਨੀਵਰਸਿਟੀ ਵਿੱਚ ਬੀ ਟੈੱਕ ਦਾ ਵਿਦਿਆਰਥੀ ਸੀ, 2013 ਵਿੱਚ ਚੌਥੀ  ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗ ਪਿਆ ਸੀ। ਇਸ ਹਾਦਸੇ ਵਿੱਚ ਉਸ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਦੋਂ ਤੋਂ ਹੀ ਉਹ ਕੋਮਾ ਵਿੱਚ ਸੀ।

ਉਸ ਨੂੰ ਗਾਜ਼ੀਆਬਾਦ ਤੋਂ ਏਮਸ ਦੇ ਪੈਲੀਏਟਿਵ ਕੇਅਰ ਯੂਨਿਟ ਵਿੱਚ ਭੇਜ ਦਿੱਤਾ ਗਿਆ ਸੀ। ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਹਰੀਸ਼ ਦੀ ਖ਼ੁਰਾਕੀ ਮਦਦ ਹੌਲੀ-ਹੌਲੀ ਹਟਾ ਲਈ ਗਈ। ਹਰੀਸ਼ ਦੇ ਪਰਿਵਾਰ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕਿਹਾ ਕਿ ਬਣਾਵਟੀ ਜੀਵਨ ਰੱਖਿਅਕ ਪ੍ਰਣਾਲੀ ਹਟਾਉਣ ਨਾਲ ਪਰਿਵਾਰ ਨੂੰ ਕੋਈ ਨਿੱਜੀ । ਲਾਭ ਨਹੀਂ ਹੋਵੇਗਾ, ਪਰ ਇਹ ਫ਼ੈਸਲਾ ਵੱਡੇ ਜਨਤਕ ਹਿੱਤ ਵਿੱਚ ਹੈ। ਇਹ ਉਨ੍ਹਾਂ ਹੋਰ ਲੋਕਾਂ ਦੀ ਮਦਦ ਕਰ ਸਕਦਾ ਹੈ ਜੋ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ। ਪੱਤਰਕਾਰ ਅਤੇ ਕਾਰਕੁਨ ਪਿੰਕੀ ਵਿਰਾਨੀ ਜਿਨ੍ਹਾਂ ਨੇ 2011 ਵਿੱਚ ਅਰੁਨਾ ਸ਼ਾਨਬਾਗ ਲਈ ਇੱਛਾ ਮੌਤ ਦੀ ਪਟੀਸ਼ਨ ਦਾਇਰ ਕੀਤੀ ਸੀ, ਨੇ ਏਮਸ ਦੇ ਡਾਕਟਰਾਂ ਅਤੇ ਨਰਸਾਂ ਦਾ ਹਮਦਰਦੀ ਨਾਲ ਇੱਛਾ ਮੌਤ ਦੇ ਫ਼ੈਸਲੇ ਨੂੰ ਲਾਗੂ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਜ਼ਰੂਰ ਦੱਸਣ ਕਿ ਕੀ ਉਹ ਆਪਣੇ ਲਈ ਇਸ ਅਧਿਕਾਰ ਦੀ ਵਰਤੋਂ ਕਰਨਾ ਚਾਹੁਣਗੇ

Categories: Health

Tags: None

Published on: 25 Mar 2026

Guraashish Singh Dhaliwal
Mobile N/A
📣 Share this post

Latest News