ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਨੇ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। ਪਾਰਟੀ ਨੇ 12 ਨਵੰਬਰ ਨੂੰ 31 ਹੋਰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ।
ਇਸ ਨਵੀਂ ਸੂਚੀ ਦੇ ਨਾਲ ‘ਆਪ’ ਵੱਲੋਂ ਹੁਣ ਤੱਕ 117 ਵਿੱਚੋਂ 71 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ, ਜਦਕਿ 46 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣਾ ਬਾਕੀ ਹੈ।
ਨਵੀਂ ਸੂਚੀ ਵਿੱਚ ਕਈ ਚਰਚਿਤ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਨ੍ਹਾਂ ਵਿੱਚ ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਫਗਵਾੜਾ ਤੋਂ ਡਾ. ਰਾਜ ਕੁਮਾਰ ਚੱਬੇਵਾਲ, ਆਦਮਪੁਰ ਤੋਂ ਪਵਨ ਕੁਮਾਰ ਟੀਨੂੰ, ਅੰਮ੍ਰਿਤਸਰ ਉੱਤਰੀ ਤੋਂ ਕਰਮਜੀਤ ਸਿੰਘ ਰਿੰਟੂ ਅਤੇ ਰਾਜਾਸਾਂਸੀ ਤੋਂ ਸੋਨੀਆ ਮਾਨ ਸ਼ਾਮਲ ਹਨ।
‘ਆਪ’ ਦੇ 31 ਉਮੀਦਵਾਰਾਂ ਦੀ ਪੂਰੀ ਸੂਚੀ
- ਸੁਜਾਨਪੁਰ – ਸਵਰਨ ਐੱਸ. ਸਲਾਰੀਆ
- ਪਠਾਨਕੋਟ – ਰੋਹਿਤ ਸਿਆਲ
- ਗੁਰਦਾਸਪੁਰ – ਰਮਨ ਬਹਿਲ
- ਦੀਨਾਨਗਰ – ਸ਼ਮਸ਼ੇਰ ਸਿੰਘ
- ਕਾਦੀਆਂ – ਗੁਰਇਕਬਾਲ ਸਿੰਘ ਮਾਹਲ
- ਫਤਿਹਗੜ੍ਹ ਚੂੜੀਆਂ – ਹਰਜੋਬਨਜੀਤ ਸਿੰਘ ਰੰਧਾਵਾ
- ਰਾਜਾਸਾਂਸੀ – ਸੋਨੀਆ ਮਾਨ
- ਮਜੀਠਾ – ਤਲਬੀਰ ਸਿੰਘ ਗਿੱਲ
- ਅੰਮ੍ਰਿਤਸਰ ਉੱਤਰੀ – ਕਰਮਜੀਤ ਸਿੰਘ ਰਿੰਟੂ
- ਪੱਟੀ – ਜਸਕਰਨ ਸਿੰਘ ਗਿੱਲ
- ਭੁਲੱਥ – ਐਡਵੋਕੇਟ ਹਰਸਿਮਰਨ ਸਿੰਘ
- ਕਪੂਰਥਲਾ – ਦਵਿੰਦਰ ਪਾਲ ਸਿੰਘ ਰੰਗਾ
- ਫਗਵਾੜਾ – ਡਾ. ਰਾਜ ਕੁਮਾਰ ਚੱਬੇਵਾਲ
- ਫਿਲੌਰ – ਹਰਜੋਤ ਕੌਰ ਲੋਹਟੀਆ
- ਸ਼ਾਹਕੋਟ – ਬਲਵੀਰ ਸਿੰਘ ਪਾਲਾ ਜਲਾਲਪੁਰ
- ਜਲੰਧਰ ਕੇਂਦਰੀ – ਨਿਤਿਨ ਕੋਹਲੀ
- ਜਲੰਧਰ ਉੱਤਰੀ – ਵਨੀਤ ਧੀਰ
- ਜਲੰਧਰ ਛਾਉਣੀ – ਦੀਪਕ ਬਾਲੀ
- ਆਦਮਪੁਰ – ਪਵਨ ਕੁਮਾਰ ਟੀਨੂੰ
- ਮੁਕੇਰੀਆਂ – ਸਰਬਜੋਤ ਸਿੰਘ ਸਾਬੀ
- ਨਵਾਂਸ਼ਹਿਰ – ਰੌਬੀ ਕੰਗ
- ਚਮਕੌਰ ਸਾਹਿਬ – ਜਸਵੀਰ ਸਿੰਘ ਗੜ੍ਹੀ
- ਖਰੜ – ਪਰਮਿੰਦਰ ਸਿੰਘ ਗੋਲਡੀ
- ਦਾਖਾ – ਡਾ. ਕੇ.ਐੱਨ.ਐੱਸ. ਕੰਗ
- ਜਗਰਾਉਂ – ਸਰਵਜੀਤ ਕੌਰ ਮਾਣੂੰਕੇ
- ਅਬੋਹਰ – ਡਾ. ਸੁਹਾਨੀ ਡੋਡਾ
- ਬੱਲੂਆਣਾ – ਅਮਨਦੀਪ ਸਿੰਘ ਗੋਲਡੀ ਮੁਸਾਫਿਰ
- ਲੰਬੀ – ਰਣਧੀਰ ਸਿੰਘ ਧੀਰਾ ਖੁੱਡੀਆਂ
- ਬਠਿੰਡਾ ਦਿਹਾਤੀ – ਗੋਪਾਲ ਸਿੰਘ
- ਬਰਨਾਲਾ – ਗੁਰਮੀਤ ਸਿੰਘ ਮੀਤ ਹੇਅਰ
- ਸ਼ੁਤਰਾਣਾ – ਵਨੀੰਦਰ ਕੌਰ ਲੂੰਬਾ
ਇਸ ਤੋਂ ਪਹਿਲਾਂ ਪਾਰਟੀ ਨੇ 31 ਅਕਤੂਬਰ ਨੂੰ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਹੁਣ ਦੂਜੀ ਸੂਚੀ ਆਉਣ ਨਾਲ ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਲਈ ਆਪਣੀ ਸਿਆਸੀ ਸਰਗਰਮੀ ਹੋਰ ਤੇਜ਼ ਕਰ ਦਿੱਤੀ ਹੈ।