ਸ੍ਰੀ ਮੁਕਤਸਰ ਸਾਹਿਬ, ਨਵੰਬਰ 2026:
ਮਾਨਯੋਗ ਡੀਜੀਪੀ ਪੰਜਾਬ ਅਤੇ ਆਈਜੀ ਫਰੀਦਕੋਟ ਰੇਂਜ ਦੀਆਂ ਹਦਾਇਤਾਂ ਤਹਿਤ ਸ੍ਰੀ ਅਭਿਮਨਿਊ ਰਾਣਾ ਆਈ.ਪੀ.ਐੱਸ., ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਲੜੀ ਤਹਿਤ ਸ੍ਰੀ ਅਸ਼ੋਕ ਮੀਨਾ ਆਈ.ਪੀ.ਐੱਸ., ਐੱਸ.ਪੀ. (ਡੀ) ਅਤੇ ਸ੍ਰੀ ਬਚਨ ਸਿੰਘ, ਡੀ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇੰਸਪੈਕਟਰ ਹਰਪ੍ਰੀਤ ਸਿੰਘ, ਮੁੱਖ ਅਫ਼ਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ ਕਰਨ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ 11 ਵਿਅਕਤੀਆਂ ਨੂੰ ਕਾਬੂ ਕੀਤਾ ਅਤੇ 7/8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮੁਦਈ ਪ੍ਰਗਟ ਸਿੰਘ ਵਾਸੀ ਪਿੰਡ ਸਦਰਵਾਲਾ ਦੀ ਕਰੀਬ 8 ਕਨਾਲ ਜ਼ਮੀਨ ਪਿੰਡ ਕਬਰਵਾਲਾ ਵਿਖੇ ਸਥਿਤ ਹੈ, ਜਿਸ ਸਬੰਧੀ ਮਨਜੀਤ ਸਿੰਘ ਵਾਸੀ ਪਿੰਡ ਕਬਰਵਾਲਾ ਨਾਲ ਵਿਵਾਦ ਚੱਲ ਰਿਹਾ ਸੀ। ਮੁਦਈ ਅਨੁਸਾਰ ਮਨਜੀਤ ਸਿੰਘ ਵੱਲੋਂ ਇੱਕ ਕਨਾਲ ਜ਼ਮੀਨ ਖਰੀਦੀ ਗਈ ਸੀ, ਜਦਕਿ ਬਾਕੀ ਰਹਿੰਦੀ 7 ਕਨਾਲ ਜ਼ਮੀਨ 'ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮਿਤੀ 09 ਨਵੰਬਰ 2026 ਨੂੰ ਕਰੀਬ 3 ਵਜੇ ਦੁਪਹਿਰ ਜਦੋਂ ਮੁਦਈ ਆਪਣੀ ਜ਼ਮੀਨ ਵਿੱਚ ਗਿਆ ਤਾਂ ਮਨਜੀਤ ਸਿੰਘ ਸਮੇਤ ਹੋਰ ਵਿਅਕਤੀ ਕਾਰਾਂ ਅਤੇ ਦੋ ਟਰੈਕਟਰਾਂ 'ਤੇ ਸਵਾਰ ਹੋ ਕੇ ਪਿਸਤੌਲਾਂ ਨਾਲ ਲੈਸ ਹੋ ਕੇ ਉੱਥੇ ਪਹੁੰਚੇ। ਇਸ ਦੌਰਾਨ ਮਨਜੀਤ ਸਿੰਘ ਵੱਲੋਂ ਮੁਦਈ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕੀਤਾ ਗਿਆ, ਪਰ ਮੁਦਈ ਨੇ ਜ਼ਮੀਨ 'ਤੇ ਲੇਟ ਕੇ ਆਪਣੀ ਜਾਨ ਬਚਾਈ।
ਦਰਜ ਮੁਕੱਦਮੇ ਦਾ ਵੇਰਵਾ:
ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਦਈ ਪ੍ਰਗਟ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰਬਰ 351 ਮਿਤੀ 09.11.2026 ਅਧੀਨ ਧਾਰਾ 109, 329(3), 351(2), 296, 191(3), 190 ਬੀ.ਐੱਨ.ਐੱਸ. ਅਤੇ 25, 27/54/59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਹੈ।
ਨਾਮਜ਼ਦ ਦੋਸ਼ੀਆਂ ਦੇ ਨਾਮ:
1.ਮਨਜੀਤ ਸਿੰਘ ਪੁੱਤਰ ਲਹੋਰਾ ਸਿੰਘ, ਵਾਸੀ ਪਿੰਡ ਕਬਰਵਾਲਾ।
2ਸੁਖਵਿੰਦਰ ਸਿੰਘ ਉਰਫ਼ ਸ਼ੈਂਕੀ ਪੁੱਤਰ ਕੁਲਦੀਪ ਸਿੰਘ, ਵਾਸੀ ਗਿੱਲ ਪੱਤੀ, ਮਲੋਟ।
3.ਗੁਰਨਾਮ ਸਿੰਘ ਉਰਫ਼ ਗੁਰੀ ਪੁੱਤਰ ਗੁਰਦੇਵ ਸਿੰਘ, ਵਾਸੀ ਮੁਹੱਲਾ ਸੇਠੀਆਂ, ਫਰੀਦਕੋਟ।
4.ਗੁਰਪਾਲ ਸਿੰਘ ਪੁੱਤਰ ਮੰਗਲ ਸਿੰਘ, ਵਾਸੀ ਪਿੰਡ ਸਦਰਵਾਲਾ।
5.ਦਲਜੀਤ ਸਿੰਘ ਉਰਫ਼ ਬਾਵਾ ਪੁੱਤਰ ਰਣਜੀਤ ਸਿੰਘ, ਵਾਸੀ ਬਲਬੀਰ ਬਸਤੀ, ਗਲੀ ਨੰਬਰ 10, ਫਰੀਦਕੋਟ।
6.ਸੰਜੀਵ ਕੁਮਾਰ ਉਰਫ਼ ਸੰਜੂ ਪੁੱਤਰ ਸੁਖਦੇਵ ਪਾਲ, ਵਾਸੀ ਭਗਤ ਸਿੰਘ ਨਗਰ, ਗਲੀ ਨੰਬਰ 07, ਫਰੀਦਕੋਟ।
(ਸੰਜੀਵ ਕੁਮਾਰ ਤੇ 01 ਪਹਿਲਾ ਮੁਕਦਮਾ ਦਰਜ ਮਿਤੀ 26.03.2025 ਅ/ਧ 25,27 ਆਰਮਜ ਐਕਟ, 109,371(2),3(5) ਬੀਐਨਐਸ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ)
7.ਸ਼ਹੀਨ ਬਾਰਦਵਾਜ ਪੁੱਤਰ ਸ਼ਵਿੰਦਰ ਕੁਮਾਰ, ਵਾਸੀ ਬਾਠਾਂ ਵਾਲਾ ਮੁਹੱਲਾ, ਫਰੀਦਕੋਟ।
(ਸ਼ਹੀਨ ਤੇ 01 ਪਹਿਲਾ ਮੁਕਦਮਾ ਦਰਜ ਮਿਤੀ ਮੁਕਦਮਾ ਨ 114, ਮਿਤੀ 26.03.2025 ਅ/ਧ 140,115,(2),351,190 ਬੀ.ਐਨ.ਐਸ ਥਾਣਾ ਸਿਟੀ ਫਰੀਦਕੋਟ)
8.ਜਸਵਿੰਦਰ ਸਿੰਘ ਪੁੱਤਰ ਜੋਨੂੰ, ਵਾਸੀ ਭਾਨ ਸਿੰਘ ਕਲੋਨੀ, ਗਲੀ ਨੰਬਰ 03, ਫਰੀਦਕੋਟ।
9.ਲਵਜੀਤ ਸਿੰਘ ਉਰਫ਼ ਲਵ ਪੁੱਤਰ ਜਸਵਿੰਦਰ ਸਿੰਘ, ਵਾਸੀ ਪਿੰਡ ਚਹਿਲ, ਜ਼ਿਲ੍ਹਾ ਫਰੀਦਕੋਟ।
10.ਸੁਨੀਲ ਸ਼ਰਮਾ ਉਰਫ਼ ਸਾਹਿਲ ਪੁੱਤਰ ਸੁਰਿੰਦਰ ਕੁਮਾਰ, ਵਾਸੀ ਸੰਜੇ ਨਗਰ, ਗਲੀ ਨੰਬਰ 04, ਫਰੀਦਕੋਟ।
11. ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਪੁੱਤਰ ਕਰਮਜੀਤ ਸਿੰਘ, ਵਾਸੀ ਢਿੱਲਵਾਂ ਖੁਰਦ, ਜ਼ਿਲ੍ਹਾ ਫਰੀਦਕੋਟ।
ਇਸ ਤੋਂ ਇਲਾਵਾ 7/8 ਅਣਪਛਾਤੇ ਵਿਅਕਤੀ ਵੀ ਮੁਕੱਦਮੇ ਵਿੱਚ ਨਾਮਜ਼ਦ ਹਨ।
ਪੁਲਿਸ ਕਾਰਵਾਈ:
ਮਾਮਲੇ ਦੀ ਜਾਂਚ ਮੁਲਜ਼ਮਾਂ ਦੀ ਭੂਮਿਕਾ, ਵਾਰਦਾਤ ਵਿੱਚ ਵਰਤੇ ਗਏ ਹਥਿਆਰਾਂ ਅਤੇ ਹੋਰ ਤੱਥਾਂ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਪੱਸ਼ਟ ਕੀਤਾ ਜਾਂਦਾ ਹੈ ਕਿ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਅਤੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਅਨਸਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।