• Saturday, 24 October 2026
Advertisement Advertisement
Ad banner Ad banner
ਵਿਧਾਇਕ ਜਲਾਲਾਬਾਦ ਨੇ ਵਿਧਾਨ ਸਭਾ ਸੈਸ਼ਨ 'ਚ ਅਧਿਆਪਕਾਂ, ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਤੇ ਫਿਰੋਜ਼ਪੁਰ ਤੋਂ ਫਾਜ਼ਿਲਕਾ ਰੋਡ ਤੇ ਬੱਸਾਂ ਦੀ ਘਾਟ ਦਾ ਚੁੱਕਿਆ ਮੁੱਦਾ

23 Oct 2026 | 14 Views

ਵਿਧਾਇਕ ਜਲਾਲਾਬਾਦ ਨੇ ਵਿਧਾਨ ਸਭਾ ਸੈਸ਼ਨ 'ਚ ਅਧਿਆਪਕਾਂ, ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਤੇ ਫਿਰੋਜ਼ਪੁਰ ਤੋਂ ਫਾਜ਼ਿਲਕਾ ਰੋਡ ਤੇ ਬੱਸਾਂ ਦੀ ਘਾਟ ਦਾ ਚੁੱਕਿਆ ਮੁੱਦਾ



ਫਾਜ਼ਿਲਕਾ 23 ਅਕਤੂਬਰ....
ਵਿਧਾਨ ਸਭਾ ਸੈਸ਼ਨ ਤੇ ਦੂਜੇ ਦਿਨ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦੇ ਸਨਮੁੱਖ ਜਲਾਲਾਬਾਦ ਦੇ ਵਿਧਾਇਕ ਸ੍ਰੀ.ਜਗਦੀਪ ਕੰਬੋਜ ਗੋਲਡੀ ਨੇ ਅਧਿਆਪਕਾਂ ਤੇ ਬਿਜਲੀ ਮੁਲਾਜ਼ਮਾਂ ਦੀ ਭਰਤੀ ਤੇ ਬੱਸਾਂ ਦੀ ਘਾਟ ਸਬੰਧੀ ਮੁੱਦਾ ਚੁੱਕਿਆ!
   ਇਸ ਦੌਰਾਨ ਵਿਧਾਇਕ ਜਲਾਲਾਬਾਦ ਗੋਲਡੀ ਕੰਬੋਜ ਨੇ ਸੈਸ਼ਨ ਦੇ ਮਾਧਿਅਮ ਰਾਹੀਂ ਅਧਿਆਪਕਾਂ ਦੀ 5994 ਤੇ 2364 ਭਰਤੀ ਬਾਰੇ ਗੱਲ ਕਰਦਿਆਂ ਕਿਹਾ ਕਿ 3 ਹਜ਼ਾਰ ਪੋਸਟਾਂ ਕੰਪਲੀਟ ਹੋ ਚੁੱਕੀਆਂ ਹਨ ਅਤੇ 2800 ਪੈਂਡਿੰਗ ਹਨ। ਉਹਨਾਂ ਕਿਹਾ ਕਿ ਜ਼ਿਆਦਾਤਰ ਬੱਚੇ ਉਹਨਾਂ ਦੇ ਹਲਕੇ ਨਾਲ ਸੰਬੰਧਿਤ ਹੋਣ ਕਰਕੇ ਉਹ ਇਨਾ ਭਰਤੀ ਦੀਆਂ ਸਾਰੀਆਂ ਪੋਸਟਾਂ ਪੂਰੀਆਂ ਕਰਨ ਦੀ ਮੰਗ ਕਰ ਰਹੇ ਹਨ ਤੇ ਉਹ ਬੇਵਸ ਹੋ ਕੇ ਧਰਨੇ ਵਰਗੇ ਹਾਲਾਤਾਂ ਵਿੱਚੋਂ ਵੀ ਗੁਜਰਦੇ ਹਨ ਸੋ ਉਨਾਂ ਦੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਤੋਂ ਮੰਗ ਹੈ ਕਿ ਇਹ ਭਰਤੀ ਜਲਦ ਤੋਂ ਜਲਦ ਸੰਪੂਰਨ ਕਰਵਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਬਿਜਲੀ ਮੰਤਰੀ ਨੂੰ ਬਿਜਲੀ ਵਿਭਾਗ ਦੇ 2600 ਅਪ੍ਰੈਂਟਿਸਸ਼ਿਪ ਉਮੀਦਵਾਰਾਂ ਨੂੰ ਰੁਜ਼ਗਾਰ ਦੇਣ ਦੀ ਵੀ ਅਪੀਲ ਕੀਤੀ।
ਸੈਸ਼ਨ ਦੌਰਾਨ ਉਨ੍ਹਾਂ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦੇ ਸਨਮੁਖ ਫਾਜ਼ਿਲਕਾ ਤੋਂ ਫਿਰੋਜ਼ਪੁਰ ਰੋਡ ਤੇ ਬੱਸਾਂ ਦੀ ਘਾਟ ਦੇ ਮੁੱਦੇ ਬਾਰੇ ਆਪਣੇ ਵਿਚਾਰ ਰੱਖੇ! ਉਹਨਾਂ ਕਿਹਾ ਕਿ ਬੱਸਾਂ ਦੀ ਘਾਟ ਹੋਣ ਕਾਰਨ ਸਵਾਰੀਆਂ ਨੂੰ ਘੰਟਾ ਬੰਦੀ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ ਤੇ ਆਪਣੇ ਸਫਰ ਲਈ ਪ੍ਰਾਈਵੇਟ ਗੱਡੀਆਂ ਦੀ ਮਦਦ ਲੈਣੀ ਪੈਂਦੀ ਹੈ। ਇਸ ਉਪਰੰਤ ਟਰਾਂਸਪੋਰਟ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਰੋੜ ਤੇ 52 ਸਰਕਾਰੀ ਬੱਸਾਂ ਚੱਲ ਰਹੀਆਂ ਹਨ ਅਤੇ ਲਗਭਗ 100 ਦੇ ਕਰੀਬ ਮਿੰਨੀ ਬੱਸਾਂ ਹੋਰ ਪਹੁੰਚ ਚੁੱਕੀਆਂ ਹਨ। ਉਹਨਾਂ ਕਿਹਾ ਕਿ 900 ਵੱਡੀਆਂ ਬੱਸਾਂ ਦੀ ਆਮਦ ਪੰਜਾਬ ਅੰਦਰ ਅਗਲੇ ਮਹੀਨੇ ਦੇ ਪਹਿਲੇ ਹਫਤੇ ਸ਼ੁਰੂ ਹੋ ਜਾਵੇਗੀ ਤੇ ਦਸੰਬਰ ਤੱਕ ਸਾਰੀਆਂ ਬੱਸਾਂ ਸੜਕਾਂ ਤੇ ਦੌੜਨਗੀਆਂ!

 

Categories: Punjab

Tags: Local

Published on: 23 Oct 2026

Guraashish Singh Dhaliwal
Mobile N/A
📣 Share this post

Latest News