Punjab
25 Jun 2026 | 205 Views
ਥਲਪਤੀ ਵਿਜੇ ਦਾ ਕਮਾਲ !
ਸਰਕਾਰੀ ਹਸਪਤਾਲਾਂ 'ਚ ਜਨਮ ਲੈਣ ਵਾਲੇ ਸਾਰੇ ਬੱਚਿਆਂ ਨੂੰ ਦੇਣਗੇ ਸੋਨੇ ਦੀ ਮੁੰਦਰੀ
ਚੇਨਈ, 24 ਜੂਨ -ਤਾਮਿਲਨਾਡੂ 'ਚ ਪਹਿਲੀ ਵਾਰ ਸੱਤਾ ਵਿਚ ਆਏ ਥਲਪਤੀ ਵਿਜੇ ਨੇ ਕਮਾਲ ਕਰ ਦਿੱਤਾ ਹੈ। ਉਨ੍ਹਾਂ ਦੀ ਸਰਕਾਰ 15 ਸਤੰਬਰ ਤੋਂ ਨਵਜੰਮੇ ਬੱਚਿਆਂ ਲਈ ਇਕ ਗ੍ਰਾਮ ਦੀ ਸੋਨੇ ਦੀ ਮੁੰਦਰੀ ਸੌਗਾਤ ਵਜੋਂ ਦੇਣ ਜਾ ਰਹੀ ਹੈ। ਹਾਲਾਂਕਿ ਇਹ ਯੋਜਨਾ 22 ਜੂਨ ਤੋਂ ਹੀ ਲਾਗੂ ਹੋ ਜਾਵੇਗੀ। ਇਸ ਨੂੰ ਲਾਗੂ ਕਰਨ ਲਈ ਸਰਕਾਰ ਇਕ ਸਟੇਟ ਪ੍ਰਾਜੈਕਟ/ਪ੍ਰੋਗਰਾਮ ਮੈਨੇਜਮੈਂਟ ਯੂਨਿਟ ਬਣਾਏਗੀ, ਜੋ ਇਕ ਡੈਡੀਕੇਟਿਡ ਐਡਮਿਨਿਸਟ੍ਰੇਟਿਵ ਬਾਡੀ ਹੋਵੇਗੀ।
ਇਹ 'ਥੈਮਾਮਨ ਥੰਗਾ ਮੋਥਿਰਮ ਬਿੱਟਮ' ਨੂੰ ਲਾਗੂ ਕਰਨ, ਨਿਗਰਾਨੀ ਕਰਨ ਅਤੇ ਪ੍ਰਬੰਧਨ ਕਰਨ ਲਈ ਹੋਵੇਗੀ। ਇਸ ਦੇ ਜ਼ਰੀਏ ਨਵਜੰਮੇ ਬੱਚਿਆਂ ਨੂੰ ਇਕ ਗ੍ਰਾਮ ਦੀ ਸੋਨੇ ਦੀ ਮੁੰਦਰੀ ਦਿੱਤੀ ਜਾਵੇਗੀ। ਇਸ ਨੂੰ 15 ਸਤੰਬਰ ਨੂੰ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਲਾਂਚ ਕਰਨਗੇ। ਸੂਬੇ ਭਰ ਵਿਚ ਸਰਕਾਰੀ ਹਸਪਤਾਲਾਂ 'ਚ ਪੈਦਾ ਹੋਣ ਵਾਲੇ ਹਰ ਨਵਜੰਮੇ ਬੱਚੇ ਨੂੰ ਇਕ ਸੋਨੇ ਦੀ ਮੁੰਦਰੀ ਮਿਲੇਗੀ।
Categories: Politics
Tags: Breaking
Published on: 25 Jun 2026
Latest News
Punjab