• Saturday, 30 May 2026
Advertisement Advertisement
Ad banner Ad banner
ਸੁੱਖਵਿੰਦਰ ਕੌਰ ਨੇ 1 ਵੋਟ ਨਾਲ ਜਿੱਤੀ ਚੋਣ, ਫਿਰੋਜ਼ਪੁਰ ਨਗਰ ਕੌਂਸਲ ਚੋਣਾਂ ਦੇ ਨਤੀਜੇ ਘੋਸ਼ਿਤ

29 May 2026 | 18 Views

ਸੁੱਖਵਿੰਦਰ ਕੌਰ ਨੇ 1 ਵੋਟ ਨਾਲ ਜਿੱਤੀ ਚੋਣ, ਫਿਰੋਜ਼ਪੁਰ ਨਗਰ ਕੌਂਸਲ ਚੋਣਾਂ ਦੇ ਨਤੀਜੇ ਘੋਸ਼ਿਤ

ਫ਼ਿਰੋਜ਼ਪੁਰ, 29 ਮਈ :

ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਈਆਂ ਨਗਰ ਕੌਂਸਲ ਚੋਣਾਂ 2026 ਦੇ ਨਤੀਜੇ ਘੋਸ਼ਿਤ ਹੋ ਗਏ ਹਨ। ਸਭ ਤੋਂ ਜ਼ਿਆਦਾ ਚਰਚਾ ਵਾਰਡ ਨੰਬਰ 15 ਦੀ ਰਹੀ ਜਿੱਥੇ ਕਾਂਗਰਸ ਦੀ ਸੁੱਖਵਿੰਦਰ ਕੌਰ ਨੇ ਕੇਵਲ 1 ਵੋਟ ਦੇ ਫਰਕ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਹ ਨਤੀਜਾ ਪੂਰੇ ਜ਼ਿਲ੍ਹੇ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਚੋਣਾਂ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਹੋਈਆਂ। ਫਿਰੋਜ਼ਪੁਰ ਨਗਰ ਕੌਂਸਲ ਦੇ 33 ਵਾਰਡਾਂ ਵਿੱਚੋਂ ਕਾਂਗਰਸ ਨੇ 18 ਸੀਟਾਂ ਜਿੱਤ ਕੇ ਬੜਤ ਹਾਸਲ ਕੀਤੀ, ਜਦਕਿ ਭਾਜਪਾ ਨੂੰ 7, ਆਮ ਆਦਮੀ ਪਾਰਟੀ ਨੂੰ 5, ਬਸਪਾ ਨੂੰ 1 ਅਤੇ 2 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਮਿਲੀ।

ਜ਼ੀਰਾ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਨੇ 9 ਸੀਟਾਂ ਜਿੱਤੀਆਂ, ਜਦਕਿ ਕਾਂਗਰਸ ਨੇ 7 ਅਤੇ ਇੱਕ ਆਜ਼ਾਦ ਉਮੀਦਵਾਰ ਜੇਤੂ ਰਿਹਾ। ਤਲਵੰਡੀ ਭਾਈ ਵਿੱਚ ਵੀ ਵੱਖ-ਵੱਖ ਪਾਰਟੀਆਂ ਵਿਚਕਾਰ ਟੱਕਰ ਦੇਖਣ ਨੂੰ ਮਿਲੀ।

ਚੋਣ ਨਤੀਜਿਆਂ ਦੌਰਾਨ ਕਈ ਵਾਰਡਾਂ ਵਿੱਚ ਕੜੀ ਟੱਕਰ ਰਹੀ। ਵਾਰਡ ਨੰਬਰ 23 ਵਿੱਚ ਭਾਜਪਾ ਦੀ ਸਵਿਤਾ ਕਪੂਰ ਸਿਰਫ਼ 3 ਵੋਟਾਂ ਨਾਲ ਜੇਤੂ ਰਹੀ, ਜਦਕਿ ਕਈ ਵਾਰਡਾਂ ਵਿੱਚ ਸੈਂਕੜਿਆਂ ਵੋਟਾਂ ਦੇ ਵੱਡੇ ਫਰਕ ਵੀ ਦੇਖਣ ਨੂੰ ਮਿਲੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣ ਅਮਲੇ, ਪੁਲਿਸ ਪ੍ਰਸ਼ਾਸਨ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਸ਼ਾਂਤੀ ਅਤੇ ਲੋਕਤੰਤਰਿਕ ਮਰਿਆਦਾਵਾਂ ਨੂੰ ਬਣਾਈ ਰੱਖਦਿਆਂ ਵੱਡੀ ਗਿਣਤੀ ਵਿੱਚ ਵੋਟ ਪਾਈ ਅਤੇ ਚੋਣ ਪ੍ਰਕਿਰਿਆ ਨੂੰ ਸਫਲ ਬਣਾਇਆ।

Categories: Politics

Tags: None

Published on: 29 May 2026

Guraashish Singh Dhaliwal
Mobile N/A
📣 Share this post

Latest News