• Friday, 31 July 2026
Advertisement Advertisement
Ad banner Ad banner
ਸਾਫ ਸੁਥਰੀ ਕਲਮ ਦਾ ਮਾਲਿਕ ਗੀਤਕਾਰ 'ਬਸੰਤ ਦੋਬੁਰਜੀ'

30 Jul 2026 | 29 Views

ਸਾਫ ਸੁਥਰੀ ਕਲਮ ਦਾ ਮਾਲਿਕ ਗੀਤਕਾਰ 'ਬਸੰਤ ਦੋਬੁਰਜੀ'

ਪੰਜਾਬੀ ਗਾਇਕੀ ਵਿੱਚ ਅੱਜ ਕੱਲ੍ਹ ਨਵਾਂ ਮੋੜ ਆਇਆ ਹੈ। ਬਹੁਤ ਸਾਰੇ ਕਲਾਕਾਰ ਸੱਭਿਆਚਾਰ ਨੂੰ ਭੁੱਲ ਕੇ ਲੱਚਰਤਾ ਵੱਲ ਜਿਆਦਾ ਧਿਆਨ ਦੇ ਰਹੇ ਹਨ। ਅਸਲ 'ਚ ਵਧੇਰੇ ਗਾਇਕ ਤੇ ਗੀਤਕਾਰ ਦੋਵੇਂ ਹੀ ਰਾਤੋਂ ਰਾਤ ਸਟਾਰ ਬਣਨ ਦੇ ਚੱਕਰ 'ਚ ਮਾੜੇ ਗੀਤਾਂ ਨੂੰ ਤਰਜੀਹ ਦੇਣ ਲੱਗੇ ਹਨ ਪ੍ਰੰਤੂ ਪੰਜੇ ਉਂਗਲਾਂ ਇੱਕੋ ਜਿਹੀਆਂ ਵੀ ਨਹੀਂ ਹੁੰਦੀਆਂ।

 

ਅਜੇ ਵੀ ਕੁਝ ਗੀਤਕਾਰ ਤੇ ਗਾਇਕ ਅਜਿਹੇ ਹਨ ਜੋ ਆਪਣੇ ਚੰਗੇ ਗੀਤਾਂ ਰਾਹੀਂ ਸ੍ਰੋਤਿਆਂ ਦੇ ਦਿਲਾਂ ਤੇ ਰਾਜ ਕਰਦੇ ਹਨ। ਇਨ੍ਹਾਂ ਗੀਤਕਾਰਾਂ'ਚੋਂ ਗੀਤਕਾਰ 'ਬਸੰਤ ਦੋਬੁਰਜੀ' ਦਾ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ। ਜਿੰਨ੍ਹਾਂ ਨੇ ਲੰਬੇ ਸਮੇਂ ਤੋਂ ਗੀਤਕਾਰੀ ਦੇ ਖੇਤਰ 'ਚ ਆਪਣੇ ਸਾਫ ਸੁਥਰੇ ਗੀਤਾਂ ਰਾਹੀਂ ਵੱਖਰੀ ਪਹਿਚਾਣ ਬਣਾਈ ਹੋਈ ਹੈ। ਉਹ ਹਮੇਸ਼ਾ ਹੀ ਮਾਂ ਬੋਲੀ ਦਾ ਸਤਿਕਾਰ ਕਰਕੇ ਚੰਗੇ ਗੀਤ ਸ੍ਰੋਤਿਆਂ ਦੀ ਝੋਲੀ ਪਾਉਂਦੇ ਆ ਰਹੇ ਹਨ। ਸੰਗੀਤ ਦੀ ਇਬਾਦਤ ਕਰਦੇ ਕਰਦੇ ਬਸੰਤ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਹਿੱਟ ਗੀਤਕਾਰਾਂ ਦੀ ਗਿਣਤੀ 'ਚ ਸ਼ਾਮਿਲ ਹੋ ਗਿਆ।

 

 

ਬਸੰਤ ਲਾਲ ਉਰਫ਼ ਬਸੰਤ ਦੋਬੁਰਜੀ ਦਾ ਜਨਮ ਜ਼ਿਲ੍ਹਾ ਲੁਧਿਆਣਾ ਅੰਦਰ ਪੈਂਦੇ ਪਿੰਡ ਦੋਬੁਰਜੀ ਵਿਖੇ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਪਿਤਾ ਸ. ਮੋਹਨ ਕੁਮਾਰ ਦੇ ਘਰ ਹੋਇਆ। ਬਸੰਤ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਬਹੁਤ ਪਿਆਰ ਰੱਖਦਾ ਸੀ। ਬਸੰਤ ਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਐਲੀਮੈਂਟਰੀ ਸਕੂਲ ਦੋਬੁਰਜੀ ਅਤੇ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਸ਼ਹੀਦ ਸਿਪਾਹੀ ਗੁਰਦਿਆਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਉਸਨੂੰ ਗਾਣੇ ਸੁਣਨ ਦਾ ਬਹੁਤ ਸ਼ੌਂਕ ਸੀ ਤੇ ਉਹ ਵੀ ਗਾਇਕੀ ਦੇ ਖੇਤਰ ਵਿੱਚ ਨਾਮ ਬਣਾਉਣ ਦਾ ਜਨੂੰਨ ਰੱਖਦਾ ਸੀ। ਪੰਜਾਬੀ ਪ੍ਰਸਿੱਧ ਗਾਇਕ ਜੱਸੀ ਸਾਇਆਂ ਵਾਲਾ ਦੇ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਬਸੰਤ ਦੋਬੁਰਜੀ ਨੇ ਗੀਤ ਲਿਖਣ ਦੀ ਸ਼ੁਰੂਆਤ ਕੀਤੀ ਤੇ ਹੌਲੀ-ਹੌਲੀ ਉਸਨੇ ਬਹੁਤ ਸੋਹਣੇ ਗੀਤਾਂ ਨੂੰ ਆਪਣੀ ਕਲਮ ਰਾਹੀਂ ਲਿਖਣ ਲੱਗ ਗਿਆ। ਸ਼ੁਰੂਆਤ ਸਮੇਂ ਤੋਂ ਮਾਂ ਬੋਲੀ ਨੂੰ ਮੁੱਖ ਰੱਖਦੇ ਹੋਏ ਬਸੰਤ ਨੇ ਕੁਦਰਤ ਦੇ ਰੰਗਾਂ ਦੀ ਤਾਰੀਫ਼, ਸਮਾਜਿਕ ਬੁਰਾਈਆਂ ਤੇ ਧਾਰਮਿਕ ਮਹਿਮਾ ਆਦਿ ਹਰ ਚੰਗੇ ਵਰਗ ਤੇ ਗੀਤ ਲਿਖੇ ਤੇ ਜਦੋਂ ਉਹ ਵੀ ਆਪਣੇ ਗੀਤ ਪਿੰਡ ਦੇ ਲੋਕਾਂ ਨਾਲ ਸਾਂਝੇ ਕਰਦਾ ਤਾਂ ਸਭਨਾਂ ਵੱਲੋਂ ਬਹੁਤ ਪਿਆਰ ਮਿਲਦਾ। ਲੰਬੇ ਸਮੇਂ ਤੋਂ ਗੀਤ ਲਿਖਦੇ ਆਏ ਬਸੰਤ ਦੋਬੁਰਜੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਨ੍ਹਾਂ ਦਾ ਨਾਮ ਬੁਲੰਦੀਆਂ ਤੱਕ ਪਹੁੰਚ ਗਿਆ ਤੇ ਉਹ ਚੰਗੇ ਗੀਤਕਾਰਾਂ ਦੀ ਗਿਣਤੀ 'ਚ ਸ਼ਾਮਿਲ ਹੋ ਗਏ।                            ਜੇਕਰ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਬਹੁਤ ਸਾਰੇ ਹਿੱਟ ਹੋਏ ਜਿੰਨ੍ਹਾਂ 'ਚੋਂ ਗੀਤ ਸੌਹਾਂ ਗਾਇਕ ਰਿੱਕੀ ਸ਼ਾਹ, ਗਲਤੀ ਸਾਰੀ ਅੱਖੀਆਂ ਦੀ ਗਾਇਕ ਓਂਕਾਰ ਸੰਧੂ ਉਮੈਦਪੁਰੀ, ਬਦਨਾਮ ਗਾਇਕ ਓਂਕਾਰ ਸੰਧੂ ਉਮੈਦਪੁਰੀ,ਬੁਰਜ ਖਲੀਫੇ ਵਰਗੀ ਜੱਟੀ ਗਾਇਕ ਰਿੱਕੀ ਸ਼ਾਹ, ਗੀਤ ਜੇ ਕੋਈ ਹੋਰ ਹੁੰਦਾ ਗਾਇਕ ਓਂਕਾਰ ਉਮੈਦਪੁਰੀ, ਜੰਤਰ ਜਿੱਡੀ ਜੱਟੀ ਗਾਇਕਾ ਮਿਸ ਮੀਨਾ, ਤੈਨੂੰ ਦੇਖ ਦੇਖ ਕੇ ਗਾਇਕ ਓਂਕਾਰ ਸੰਧੂ ਉਮੈਦਪੁਰੀ,ਡਰਾਈਵਰ ਗਾਇਕ ਰਿੱਕੀ ਸ਼ਾਹ ਅਤੇ ਨਾ ਰੱਬ ਸੁਣਦਾ ਨਾ ਸਰਕਾਰ ਸੁਣਦੀ ਆਦਿ ਕੁਝ ਯਾਦਗਾਰੀ ਮਸ਼ਹੂਰ ਗੀਤ ਹਨ।

 

ਬਸੰਤ ਦੋਬੁਰਜੀ ਨੇ ਦੱਸਿਆ ਕਿ ਸੰਗੀਤ ਖੇਤਰ 'ਚ ਕਾਮਯਾਬ ਹੋਣ ਲਈ ਉਨ੍ਹਾਂ ਨੇ ਬਹੁਤ ਸੰਘਰਸ਼ ਕੀਤਾ ਹੈ ਪਰ ਫਿਰ ਵੀ ਮਿਹਨਤ ਜਾਰੀ ਰੱਖਦੇ ਹੋਏ ਉਹ ਸੰਘਰਸ਼ ਨੂੰ ਹਰਾ ਕੇ ਕਾਮਯਾਬੀ ਹਾਸਲ ਕਰ ਗਏ। ਉਨ੍ਹਾਂ ਦੱਸਿਆ ਕਿ ਇਸ ਮੰਜ਼ਿਲ ਤੱਕ ਪਹੁੰਚਣ 'ਚ ਉਸ ਦੇ ਵੱਡੇ ਭਰਾ ਸੁਸ਼ੀਲ ਕੁਮਾਰ ਸ਼ੀਲਾ, ਜਗਰੂਪ ਲਾਲ ਰੂਪਾ, ਭੈਣ ਪੂਨਮ ਰਾਣੀ ਅਤੇ ਭਾਣਜਾ ਜੱਸ ਲਹਿਲ ਦਾ ਬਹੁਤ ਸਹਿਯੋਗ ਰਿਹਾ ਹੈ। ਅੱਜ ਦੀ ਗਾਇਕੀ ਬਾਰੇ ਬਸੰਤ ਨੇ ਆਖਿਆ ਕਿ ਗਾਇਕਾਂ ਨੂੰ ਲੱਚਰਤਾ ਛੱਡ ਕੇ ਸਾਫ ਸੁਥਰੇ ਗਾਣੇ ਗਾਉਣੇ ਚਾਹੀਦਾ ਹਨ ਤਾਂ ਜੋ ਸਾਰਾ ਪਰਿਵਾਰ ਸੁਣ ਸਕੇ। ਬਸੰਤ ਦੋਬੁਰਜੀ ਨਾ ਹੁਣ ਤੱਕ ਹਰ ਵੰਨਗੀ ਦੇ ਗੀਤ ਲਿਖੇ ਹਨ ਪੰਤੂ ਉਨ੍ਹਾਂ ਨੇ ਕਦੇ ਅਜਿਹਾ ਗੀਤ ਨਹੀਂ ਲਿਖਿਆ ਜਿਸ ਨਾਲ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੇ। ਅੰਤ ਵਿੱਚ ਮੈਂ ਇਹੋ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਗੀਤਕਾਰ ਬਸੰਤ ਦੋਬੁਰਜੀ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ।

 

ਲੇਖਕ ਪੈਰੀ ਲਿਖਾਰੀ

81461-02593

Categories: Entertainment

Tags: None

Published on: 30 Jul 2026

Guraashish Singh Dhaliwal
Mobile N/A
📣 Share this post

Latest News