• Wednesday, 29 April 2026
Advertisement Advertisement
Ad banner
ਬੱਚਿਆਂ ‘ਚ ਹੋਣ ਵਾਲੀ ਟੀ.ਬੀ. ਦੀ ਬਿਮਾਰੀ ਸਬੰਧੀ ਟਰੇਨਿੰਗ ਕਰਵਾਈ

29 Apr 2026 | 4 Views

ਬੱਚਿਆਂ ‘ਚ ਹੋਣ ਵਾਲੀ ਟੀ.ਬੀ. ਦੀ ਬਿਮਾਰੀ ਸਬੰਧੀ ਟਰੇਨਿੰਗ ਕਰਵਾਈ

ਫਿਰੋਜ਼ਪੁਰ, 29 ਅਪ੍ਰੈਲ:

ਸਿਹਤ ਵਿਭਾਗ ਫਿਰੋਜ਼ਪੁਰ ਦੇ ਜ਼ਿਲ੍ਹਾ ਟੀ.ਬੀ. ਕਲੀਨਿਕ ਵੱਲੋਂ ਵਰਲਡ ਹੈਲਥ ਪਾਰਟਨਰਜ ਅਤੇ ਸਾਥੀ ਸੰਸਥਾ ਦੇ ਸਹਿਯੋਗ ਨਾਲ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਦੀ ਅਗਵਾਈ ਵਿੱਚ ਬੱਚਿਆਂ ਦੇ ਵਿੱਚ ਹੋਣ ਵਾਲੀ ਟੀ.ਬੀ. ਦੀ ਬਿਮਾਰੀ ਸਬੰਧੀ ਜ਼ਿਲ੍ਹਾ ਪੱਧਰੀ ਟਰੇਨਿੰਗ ਕਰਵਾਈ ਗਈ। ਦਫ਼ਤਰ ਸਿਵਲ ਸਰਜਨ ਵਿਖੇ ਹੋਈ ਇਸ ਟ੍ਰੇਨਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

  ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਬੱਚਿਆਂ ਵਿੱਚ ਟੀ.ਬੀ. ਦੇ ਲੱਛਣ, ਇਲਾਜ ਅਤੇ ਪ੍ਰਬੰਧਨ ਵਿੱਚ ਸਿਹਤ ਪੇਸ਼ੇਵਰਾਂ ਦੇ ਹੁਨਰ ਅਤੇ ਗਿਆਨ ਨੂੰ ਵਧਾਉਣਾ ਹੈ, ਸੋ ਇਸ ਵਰਕਸ਼ਾਪ ਵਿੱਚ ਜਿਲਾ ਫਿਰੋਜ਼ਪੁਰ ਦੇ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਦੇ ਮੈਡੀਕਲ ਅਫਸਰ, ਫਾਰਮਾਸਿਸਟ, ਆਂਗਣਵਾੜੀ ਸੁਪਰਵਾਈਜਰ ਅਤੇ ਟੀ.ਬੀ. ਵਿਭਾਗ ਦੇ ਸਟਾਫ ਨੂੰ ਬੱਚਿਆਂ ਵਿੱਚ ਹੋਣ ਵਾਲੀ ਟੀ.ਬੀ. ਦੇ ਲੱਛਣਾਂ, ਪਹਿਚਾਣ ਅਤੇ ਇਲਾਜ ਸਬੰਧੀ ਮਾਹਿਰਾਂ ਵੱਲੋਂ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।

           ਬੱਚਿਆਂ ਦੇ ਰੋਗਾਂ ਦੇ ਮਾਹਿਰ ਅਤੇ ਮਾਸਟਰ ਟ੍ਰੇਨਰ ਡਾ. ਹਿਮਾਂਸ਼ੀ ਸ਼ਰਮਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀਰੋ ਤੋਂ ਚੌਦਾਂ ਸਾਲ ਦੇ ਬੱਚਿਆਂ ਵਿੱਚ ਦੋ ਹਫਤਿਆਂ ਤੋਂ ਵੱਧ ਖੰਘ ਅਤੇ ਬੁਖਾਰ, ਭਾਰ ਦਾ ਘਟਣਾ, ਥੁੱਕ ਵਿੱਚ ਖੁਨ, ਭੁੱਖ ਦਾ ਨਾ ਲੱਗਣਾ ਅਤੇ ਰਾਤ ਸਮੇਂ ਪਸੀਨਾ ਆਉਣਾ ਆਦਿ ਟੀ.ਬੀ. ਦੀ ਬਿਮਾਰੀ ਦੇ ਲੱਛਣ ਨਜ਼ਰ ਆਉਣ ਤਾਂ ਬੱਚਿਆਂ ਦੇ ਮਾਹਿਰ ਡਾਕਟਰ ਜਾਂ ਟੀ.ਬੀ. ਕਲੀਨਿਕ ਵਿਖੇ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਬੱਚੇ ਦੇ ਸਰੀਰ ਵਿੱਚ ਕਿਸੇ ਵੀ ਤਰਾਂ ਦੀ ਗੰਢ ਦਿਖਣ ’ਤੇ ਤੁਰੰਤ ਹਸਪਤਾਲ ਵਿੱਚ ਉਸਦੀ ਜਾਂਚ ਕਰਵਾਉਣਾ ਬਹੁਤ ਜਰੂਰੀ ਹੈ। ਇਸ ਲਈ ਟੀ.ਬੀ. ਦੀ ਬਿਮਾਰੀ ਦੇ ਲੱਛਣਾਂ ਸਬੰਧੀ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਛੋਟੇ ਬੱਚਿਆਂ ਦੇ ਮਾਪਿਆਂ ਨੂੰ ਟੀ.ਬੀ. ਦੇ ਲੱਛਣਾਂ ਦੀ ਜਾਣਕਾਰੀ ਦੇਣਾ ਬਹੁਤ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਜਲਦ ਪਹਿਚਾਣ, ਜਾਂਚ ਅਤੇ ਇਲਾਜ ਨਾਲ ਬੱਚਿਆਂ ਵਿੱਚ ਟੀ.ਬੀ. ਦੀ ਬਿਮਾਰੀ ਦੀ ਰੋਕਥਾਮ ਕਰ ਸਕਦੇ ਹਾਂ।

             ਹਿਤੇਸ਼ ਕੁਮਾਰ ਮੋਨੀਟਰਿੰਗ ਐਂਡ ਇਵਲੂਏਸ਼ਨ ਅਫ਼ਸਰ, ਵਰਲਡ ਹੈਲਥ ਪਾਰਟਨਰ ਨੇ ਦੱਸਿਆ ਕਿ ਛੋਟੇ ਬੱਚਿਆਂ ਵਿੱਚ ਟੀ.ਬੀ. ਦੀ ਬਿਮਾਰੀ ਦੀ ਪਹਿਚਾਣ ਕਰਨਾ ਮੁਸ਼ਕਿਲ ਹੁੰਦਾ ਹੈ ਕਿਉਕਿ ਛੋਟਾ ਬੱਚਾ ਲੱਛਣਾਂ ਸਬੰਧੀ ਦੱਸ ਨਹੀਂ ਸਕਦਾ ਅਤੇ ਉਸਦੇ ਸੈਂਪਲ ਲੈਣ ਵਿੱਚ ਵੀ ਮੁਸ਼ਕਿਲ ਪੇਸ਼ ਆਉਂਦੀ ਹੈ ਜਿਸ ਕਾਰਣ ਬੱਚਿਆਂ ਰਾਹੀਂ ਟੀ.ਬੀ. ਦੀ ਬਿਮਾਰੀ ਦੇ ਹੋਰਨਾਂ ਤੱਕ ਫੈਲਣ ਦਾ ਖਤਰਾ ਵਧ ਜਾਂਦਾ ਹੈ। ਇਹ ਵਰਕਸ਼ਾਪ ਬਹੁਤ ਹੀ ਮਹੱਤਵ ਰੱਖਦੀ ਹੈ ਜਿਸ ਰਾਹੀਂ ਸਿਹਤ ਸਟਾਫ ਨੂੰ ਬੱਚਿਆਂ ਵਿੱਚ ਹੋਣ ਵਾਲੀ ਟੀ.ਬੀ. ਦੀ ਬਿਮਾਰੀ ਨਾਲ ਨਿਜੱਠਣ ਲਈ ਤਿਆਰ ਕੀਤਾ ਜਾ ਰਿਹਾ ਹੈ ।

               ਇਸ ਟਰੇਨਿੰਗ ਵਿੱਚ ਸਕੂਲ ਹੈਲਥ ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਪ੍ਰੀਤ ਕੌਰ ਅਤੇ ਡਾ. ਮਨਮੀਤ ਸਿੰਘ, ਸਿਵਲ ਹਪਸਤਾਲ ਤੋਂ ਬੱਚਿਆਂ ਦੇ ਰੋਗਾਂ ਦੇ ਮਾਹਰ ਡਾ ਹਰਪ੍ਰੀਤ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ, ਵਰਲਡ ਹੈਲਥ ਪਾਰਟਨਰਜ ਦੇ ਜ਼ਿਲ੍ਹਾ ਪ੍ਰੋਜੈਕਟ ਕੁਆਰਡੀਨੇਟਰ ਸੰਦੀਪ ਕੌਰ, ਪ੍ਰਿਸਨ ਇੰਟਰਵੇਂਸ਼ਨ ਪ੍ਰੋਗਰਾਮ ਦੇ ਪ੍ਰੋਜੈਕਟ ਕੋਆਰਡੀਨੇਟਰ ਸੂਰਜ ਪ੍ਰਕਾਸ਼, ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਦੇ ਮੈਡੀਕਲ ਅਫਸਰਾਂ, ਜਿਲਾ ਟੀ.ਬੀ. ਕਲੀਨਿਕ ਦੇ ਸੀਨਿਅਰ ਟ੍ਰੀਟਮੈਂਟ ਸੁਪਰਵਾਈਜ਼ਰ, ਲੈਬ ਸੁਪਰਵਾਈਜ਼ਰ, ਹੈਲਥ ਵਿਜ਼ਟਰ ਅਤੇ ਆਂਗਣਵਾੜੀ ਸੁਪਰਵਾਈਜ਼ਰਾਂ ਨੇ ਭਾਗ ਲਿਆ।

Categories: Health

Tags: None

Published on: 29 Apr 2026

Guraashish Singh Dhaliwal
Mobile N/A
📣 Share this post

Latest News