• Saturday, 11 July 2026
Advertisement Advertisement
Ad banner Ad banner
ਅੰਤਰਰਾਸ਼ਟਰੀ ਅਪਰੇਸ਼ਨ: 'ਅਪਰੇਸ਼ਨ ਹਾਰਡ ਬਾਲ' ਤਹਿਤ FBI ਨੂੰ ਲੋੜੀਂਦਾ BC ਦਾ ਕਥਿਤ ਗੈਂਗਸਟਰ ਗਰਿੰਦਰ ਦਿਓ ਫਰਾਂਸ 'ਚੋਂ ਗ੍ਰਿਫ਼ਤਾਰ; RCMP ਵੱਲੋਂ ਪੁਸ਼ਟੀ

11 Jul 2026 | 9 Views

ਅੰਤਰਰਾਸ਼ਟਰੀ ਅਪਰੇਸ਼ਨ: 'ਅਪਰੇਸ਼ਨ ਹਾਰਡ ਬਾਲ' ਤਹਿਤ FBI ਨੂੰ ਲੋੜੀਂਦਾ BC ਦਾ ਕਥਿਤ ਗੈਂਗਸਟਰ ਗਰਿੰਦਰ ਦਿਓ ਫਰਾਂਸ 'ਚੋਂ ਗ੍ਰਿਫ਼ਤਾਰ; RCMP ਵੱਲੋਂ ਪੁਸ਼ਟੀ

ਤਾਜ਼ਾ ਮਾਮਲੇ (ਅਪਰੇਸ਼ਨ ਹਾਰਡ ਬਾਲ) 'ਚ ਐਫਬੀਆਈ ਨੂੰ ਲੋੜੀਂਦਾ ਬੀਸੀ ਦਾ ਕਥਿਤ ਗੈਂਗਸਟਰ ਗਰਿੰਦਰ ਦਿਓ (40) ਫਰਾਂਸ ਤੋਂ ਗ੍ਰਿਫਤਾਰ ਹੋਣ ਦੀ ਖਬਰ ਮਿਲੀ ਹੈ, ਜਿਸਨੂੰ ਸਿੱਧਾ ਅਮਰੀਕਾ ਲਿਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਰਸੀਐਮਪੀ ਨੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ।

ਐਫਬੀਆਈ ਵਲੋਂ ਕੈਨੇਡਾ ਦੀ ਆਰਸੀਐਮਪੀ ਨਾਲ ਮਿਲ ਕੇ ਕੀਤੇ ਇਸ ਅਪਰੇਸ਼ਨ ਵਿੱਚ ਰਵਿੰਦਰ ਢੰਡਾ, ਗੁਰਤੇਜ ਸਮਾਘ ਅਤੇ ਜਸਕਰਨ ਬਾਗੜੀ ਮੰਗਲਵਾਰ ਗ੍ਰਿਫਤਾਰ ਕਰ ਲਏ ਗਏ ਸਨ, ਜੋ ਇਸ ਵੇਲੇ ਬੀਸੀ ਦੀ ਸੁਪਰੀਮ ਕੋਰਟ ਵਿੱਚ ਹਵਾਲਗੀ/ਜ਼ਮਾਨਤ ਦੀ ਸੁਣਵਾਈ ਅਧੀਨ ਹਨ। 

ਦੂਜੇ ਪਾਸੇ ਬੀਸੀ ਦੇ ‘ਵੌਲਫ ਪੈਕ’ ਗੈਂਗ ਗੱਠਜੋੜ ਨਾਲ ਕੰਮ ਕਰਨ ਦੇ ਦੋਸ਼ਾਂ ਅਧੀਨ ‘ਵੈਨਕੂਵਰ ਪੁਲਿਸ ਦੀ ਅਤਿ-ਖਤਰਨਾਕ ਵਿਅਕਤੀਆਂ ਦੀ ਸੂਚੀ’ 'ਚ ਆਪਣੇ ਭਰਾ ਹਰਜੀਤ ਦਿਓ ਉਰਫ ਹਰਜ ਦਿਓ (43) ਸਮੇਤ ਸ਼ੁਮਾਰ ਬੀਸੀ ਦੇ ਕਥਿਤ ਗੈਂਗਸਟਰ ਗਰਿੰਦਰ ਦਿਓ ਦਾ ਨਾਮ ਵੀ ਅਪਰੇਸ਼ਨ ਹਾਰਡ ਬਾਲ ਵਿੱਚ ਆ ਗਿਆ ਸੀ, ਉਸਨੂੰ ਮੰਗਲਵਾਰ ਗ੍ਰਿਫਤਾਰ ਨਾ ਕੀਤਾ ਜਾ ਸਕਿਆ, ਹੁਣ ਉਸਦੀ ਗ੍ਰਿਫਤਾਰੀ ਫਰਾਂਸ ਤੋਂ ਹੋਈ ਦੱਸੀ ਗਈ ਹੈ।

ਜੂਨ 2016 ‘ਚ ਗਰਿੰਦਰ ਦਿਓ ਦੇ ਇੱਕ ਭਰਾ ਸੁੱਖ ਦਿਓ (34) ਨੂੰ ਟਰਾਂਟੋ ‘ਚੋਂ ਵਿਰੋਧੀ ਗੈਂਗਾਂ ਨੇ ਮਾਰ ਮੁਕਾਇਆ ਸੀ, ਜਦੋਂ ਉਹ ਇੱਕ ਬਾਸਕਟਬਾਲ ਮੈਚ ਦੇਖਦਾ ਟੀਵੀ ‘ਤੇ ਦਿਸ ਪਿਆ ਸੀ।

ਲੰਮਾ ਸਮਾਂ ਪਹਿਲਾਂ ਦਿਓ ਪਰਿਵਾਰ ਦੇ ਇੱਕ ਜੀਅ ਪਰਮਿੰਦਰ ਦਿਓ ਉਰਫ ਪਿੰਦੀ ਦਿਓ ਦਾ ਨਾਮ ਬਿਕਰਮਜੀਤ ਮਜੀਠੀਆ, ਬਿੱਟੂ ਔਲਖ ਅਤੇ ਜਗਜੀਤ ਚਾਹਲ ਨਾਲ ਜੁੜੇ ਡਰੱਗ ਤਸਕਰੀ ਮਾਮਲੇ ਵਿੱਚ ਵੀ ਆ ਗਿਆ ਸੀ

Categories: Punjab

Tags: None

Published on: 11 Jul 2026

Guraashish Singh Dhaliwal
Mobile N/A
📣 Share this post

Latest News