• Monday, 6 July 2026
Advertisement Advertisement
Ad banner Ad banner
ਜਿ਼ਲ੍ਹਾ ਚੋਣ ਅਫਸਰ ਵੱਲੋਂ 100% ਡਿਜ਼ੀਟਾਈਜੇਸ਼ਨ ਦਾ ਕੰਮ ਮੁਕੰਮਲ ਕਰਨ ਵਾਲੇ ਬੀ.ਐਲ.ਓਜ਼ ਸਨਮਾਨਿਤ

06 Jul 2026 | 6 Views

ਜਿ਼ਲ੍ਹਾ ਚੋਣ ਅਫਸਰ ਵੱਲੋਂ 100% ਡਿਜ਼ੀਟਾਈਜੇਸ਼ਨ ਦਾ ਕੰਮ ਮੁਕੰਮਲ ਕਰਨ ਵਾਲੇ ਬੀ.ਐਲ.ਓਜ਼ ਸਨਮਾਨਿਤ

ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਐਸ.ਆਈ.ਆਰ. (SIR) ਪ੍ਰਕਿਰਿਆ ਅਧੀਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਗਣਨਾ ਫਾਰਮਾਂ ਦਾ 100 ਪ੍ਰਤੀਸ਼ਤ ਡਿਜ਼ੀਟਾਈਜੇਸ਼ਨ ਸਭ ਤੋਂ ਪਹਿਲਾਂ ਮੁਕੰਮਲ ਕਰਨ ਵਾਲੇ ਤਿੰਨ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਨੂੰ ਜ਼ਿਲ੍ਹਾ ਚੋਣ ਅਫਸਰ ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਆਪਣੇ ਦਫ਼ਤਰ ਵਿੱਚ ਆਯੋਜਿਤ ਸਮਾਗਮ ਦੌਰਾਨ ਵਿਧਾਨ ਸਭਾ ਹਲਕਾ 83 ਲੰਬੀ ਦੇ ਬੂਥ ਨੰਬਰ 174 ਅਤੇ 177 ’ਤੇ ਤਾਇਨਾਤ ਬੀ.ਐਲ.ਓ ਸੁਭਾਸ਼ ਚੰਦਰ ਅਤੇ ਜਸਵਿੰਦਰ ਪਾਲ, ਅਤੇ ਵਿਧਾਨ ਸਭਾ ਹਲਕਾ 86 ਮੁਕਤਸਰ ਦੇ ਬੂਥ ਨੰਬਰ 70 ’ਤੇ ਤਾਇਨਾਤ ਬੀ.ਐਲ.ਓ ਗੁਰਲਾਲ ਸਿੰਘ ਨੂੰ ਪ੍ਰਸ਼ੰਸਾ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਨੇ ਐਸ.ਆਈ.ਆਰ. ਪ੍ਰਕਿਰਿਆ ਅਧੀਨ ਗਣਨਾ ਫਾਰਮਾਂ ਦੇ ਡਿਜ਼ੀਟਾਈਜੇਸ਼ਨ ਦਾ ਕੰਮ ਸਭ ਤੋਂ ਪਹਿਲਾਂ ਪੂਰਾ ਕਰਕੇ ਨਾ ਸਿਰਫ਼ ਮਿਸਾਲ ਕਾਇਮ ਕੀਤੀ ਹੈ, ਸਗੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਪੂਰਾ ਸਹਿਯੋਗ ਦਿੱਤਾ ਹੈ। ਉਨ੍ਹਾਂ ਹੋਰ ਕਰਮਚਾਰੀਆਂ ਨੂੰ ਵੀ ਇਸੇ ਤਰ੍ਹਾਂ ਜ਼ਿੰਮੇਵਾਰੀ ਅਤੇ ਸਮਰਪਣ ਨਾਲ ਆਪਣੇ ਫਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ।

Categories: Punjab

Tags: None

Published on: 06 Jul 2026

Guraashish Singh Dhaliwal
Mobile N/A
📣 Share this post

Latest News