ਸ੍ਰੀ ਮੁਕਤਸਰ ਸਾਹਿਬ, 01 ਅਕਤੂਬਰ:
ਸਕੱਤਰ, ਸਹਿਕਾਰਤਾ ਵਿਭਾਗ ਚੰਡੀਗੜ੍ਹ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਰੋਲ ਆਬਜ਼ਰਵਰ ਸ੍ਰੀਮਤੀ ਰਿਤੂ ਅਗਰਵਾਲ, ਆਈ.ਏ.ਐਸ ਨੇ ਅੱਜ ਚੱਲ ਰਹੀਆ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਜ਼ਿਲ੍ਹੇ ਦੇ ਚੋਣ ਅਧਿਕਾਰੀਆਂ ਨਾਲ ਇੱਕ ਵਿਸਥਾਰਿਤ ਮੀਟਿੰਗ ਕੀਤੀ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਰਿਤੂ ਅਗਰਵਾਲ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਅਮਿਤ ਕੁਮਾਰ ਪੰਚਾਲ, ਆਈ.ਏ.ਐੱਸ. ਦੇ ਨਾਲ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆ ਵਿੱਚ ਐੱਸ.ਆਈ.ਆਰ. ਤਹਿਤ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਤੋਂ ਜਾਰੀ ਕੀਤੇ ਗਏ ਨੋਟਿਸਾਂ, ਕੀਤੀਆਂ ਗਈਆਂ ਸੁਣਵਾਈਆਂ, ਦਸਤਾਵੇਜ਼ਾਂ ਦੀ ਪੜਤਾਲ, ਬੂਥ ਲਵਲ ਅਫ਼ਸਰਾਂ ਵੱਲੋਂ ਅਪਲੋਡ ਕੀਤੇ ਪੱਤਰਾਂ, ਅਯੋਗ ਵੋਟਰਾਂ ਦੀ ਪਛਾਣ ਤੇ ਸੁਧਾਈ ਮੁਹਿੰਮ ਦੇ ਹੋਰ ਸਬੰਧਤ ਪਹਿਲੂਆਂ ਬਾਰੇ ਫੀਡਬੈਕ ਹਾਸਲ ਕੀਤੀ।
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਅਮਿਤ ਕੁਮਾਰ ਪੰਚਾਲ, ਆਈ.ਏ.ਐੱਸ. ਵੱਲੋਂ ਆਬਜਰਵਰ ਨੂੰ ਦੱਸਿਆ ਗਿਆ ਕਿ ਵਿਧਾਨ ਸਭਾ ਚੋਣ ਹਲਕਾ 84-ਗਿੱਦੜਬਾਹਾ ਅਤੇ ਹਲਕਾ 83-ਲੰਬੀ ਵੱਲੋਂ ਐਸ.ਆਈ.ਆਰ. ਪ੍ਰਕਿਰਿਆ ਨੂੰ 100 ਫੀਸਦੀ ਪੂਰਾ ਕਰ ਦਿੱਤਾ ਗਿਆ ਹੈ ਅਤੇ ਇਹ ਦੋਨੋਂ ਵਿਧਾਨ ਸਭਾ ਚੋਣ ਹਲਕੇ ਵਧਾਈ ਦੇ ਪਾਤਰ ਹਨ। ਉਨ੍ਹਾਂ ਟੀਚਾ ਪ੍ਰਾਪਤ ਕਰਨ ਵਿੱਚ ਚੋਣ ਅਧਿਕਾਰੀਆਂ ਤੇ ਖੇਤਰੀ ਅਮਲੇ ਦੇ ਤਾਲਮੇਲ ਵਾਲੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਤੇ ਬਾਕੀ ਵਿਧਾਨ ਸਭਾ ਹਲਕਿਆਂ ਦੀਆਂ ਟੀਮਾਂ ਨੂੰ ਵੀ ਇਸੇ ਪਹੁੰਚ ਨੂੰ ਅਪਣਾਉਣ ਤੇ ਆਪਣੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ।
ਇਸ ਮੌਕੇ ਚੋਣਕਾਰ ਰਜ਼ਿਸਟ੍ਰੇਸ਼ਨ ਅਫਸਰ, 083-ਲੰਬੀ -ਕਮ- ਵਧੀਕ ਡਿਪਟੀ ਕਮਿਸਨਰ (ਪੇਂਡੂ ਵਿਕਾਸ), ਸ਼੍ਰੀ ਡੈਵੀ ਗੋਇਲ, ਆਈ.ਏ.ਐਸ., ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 86- ਮੁਕਤਸਰ -ਕਮ- ਉਪ ਮੰਡਲ ਮੈਜਿਸਟੇਰਟ, ਸ਼੍ਰੀ ਗੁਰਕਿਰਨ ਦੀਪ ਸਿੰਘ, ਪੀ.ਸੀ.ਐਸ., ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਗੁਰਦਾਸ ਸਿੰਘ, ਚੋਣ ਤਹਿਸੀਲਦਾਰ ਸ਼੍ਰੀਮਤੀ ਵਿਭੂ ਜੈਨ ਤੋਂ ਇਲਾਵਾ ਚੋਣ ਵਿਭਾਗ ਦੇ ਸਟਾਫ਼ ਮੈਂਬਰ ਹਾਜ਼ਰ ਸਨ।