• Thursday, 24 September 2026
Advertisement Advertisement
Ad banner Ad banner
ਸ਼ੋਸਲ ਮੀਡੀਆ ਤੇ ਫੈਲੀ ਬੱਚਾ ਚੁੱਕਣ ਵਾਲੇ ਵਿਅਕਤੀ ਦੀ ਖ਼ਬਰ , ਪੁਲਸ ਨੇ ਕੀਤੀ ਜਾਂਚ ਤਾਂ ......

23 Sep 2026 | 15 Views

ਸ਼ੋਸਲ ਮੀਡੀਆ ਤੇ ਫੈਲੀ ਬੱਚਾ ਚੁੱਕਣ ਵਾਲੇ ਵਿਅਕਤੀ ਦੀ ਖ਼ਬਰ , ਪੁਲਸ ਨੇ ਕੀਤੀ ਜਾਂਚ ਤਾਂ ......

ਜਲੰਧਰ: ਸ਼੍ਰੀ ਆਤਿਸ਼ ਭਾਟੀਆ, ਪੀਪੀਐਸ, ਏਸੀਪੀ ਵੈਸਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਆਉਂਦੇ ਮਾਤਾ ਗੁਜਰੀ ਖਾਲਸਾ ਸਕੂਲ ਸਬੰਧੀ ਸੋਸ਼ਲ ਮੀਡੀਆ ’ਤੇ ਇੱਕ ਖ਼ਬਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਬੱਚਾ ਚੁੱਕਣ ਵਾਲਾ ਵਿਅਕਤੀ ਸਕੂਲ ਅੰਦਰ ਦਾਖ਼ਲ ਹੋ ਗਿਆ ਹੈ।

ਪੁਲਿਸ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਹ ਜਾਣਕਾਰੀ ਤੱਥਾਂ ’ਤੇ ਆਧਾਰਿਤ ਨਹੀਂ ਹੈ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਰਾਮ ਬਹਾਦਰ ਵਾਸੀ ਬਿਹਾਰ, ਜੋ ਇਸ ਸਮੇਂ ਮਕਸੂਦਾਂ ਮੰਡੀ ਦੇ ਨੇੜੇ ਰਹਿ ਰਿਹਾ ਹੈ, ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਸਕੂਲ ਅੰਦਰ ਦਾਖ਼ਲ ਹੋਇਆ ਸੀ। ਉਕਤ ਵਿਅਕਤੀ ਸਕੂਲ ਵਿੱਚ ਇੱਕ ਬੱਚੇ ਦੀ ਦਾਖ਼ਲਾ ਪ੍ਰਕਿਰਿਆ ਸਬੰਧੀ ਜਾਣਕਾਰੀ ਲੈਣ ਲਈ ਪੁੱਛਗਿੱਛ ਕਰ ਰਿਹਾ ਸੀ।

ਸਕੂਲ ਪ੍ਰਬੰਧਕਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਉਪਰੰਤ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਉਕਤ ਵਿਅਕਤੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਜਾਂਚ ਦੌਰਾਨ ਉਕਤ ਵਿਅਕਤੀ ਖ਼ਿਲਾਫ਼ ਕੋਈ ਪੁਰਾਣਾ ਮੁਕੱਦਮਾ ਦਰਜ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਅਤੇ ਨਾ ਹੀ ਬੱਚਾ ਚੁੱਕਣ ਸਬੰਧੀ ਕੋਈ ਤੱਥ ਜਾਂ ਸ਼ਿਕਾਇਤ ਸਾਹਮਣੇ ਆਈ ਹੈ। ਇਸ ਲਈ ਸੋਸ਼ਲ ਮੀਡੀਆ ’ਤੇ ਬੱਚਾ ਚੁੱਕਣ ਸਬੰਧੀ ਫੈਲਾਈ ਜਾ ਰਹੀ ਅਣਪੁਸ਼ਟ ਜਾਣਕਾਰੀ ਨੂੰ ਬਿਨਾਂ ਤਸਦੀਕ ਕੀਤੇ ਅੱਗੇ ਨਾ ਫੈਲਾਉਣ ਦੀ ਅਪੀਲ ਕੀਤੀ ਜਾਂਦੀ ਹੈ।

ਪੁਲਿਸ ਵੱਲੋਂ ਸਮੂਹ ਮੀਡੀਆ ਭਾਈਚਾਰੇ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਅਣਪੁਸ਼ਟ ਖ਼ਬਰ, ਅਫ਼ਵਾਹ ਜਾਂ ਸੋਸ਼ਲ ਮੀਡੀਆ ਪੋਸਟ ਨੂੰ ਬਿਨਾਂ ਤਸਦੀਕ ਕੀਤੇ ਸ਼ੇਅਰ ਨਾ ਕੀਤਾ ਜਾਵੇ, ਤਾਂ ਜੋ ਲੋਕਾਂ ਵਿੱਚ ਬੇਲੋੜਾ ਡਰ ਅਤੇ ਭੰਬਲਭੂਸਾ ਪੈਦਾ ਨਾ ਹੋਵੇ।

ਇਸ ਦੇ ਨਾਲ ਹੀ ਸਕੂਲ ਵਿੱਚ ਉਕਤ ਵਿਅਕਤੀ ਦੇ ਦਾਖ਼ਲ ਹੋਣ ਦੇ ਤਰੀਕੇ ਅਤੇ ਸਕੂਲ ਦੇ ਮੌਜੂਦਾ ਸੁਰੱਖਿਆ ਪ੍ਰਬੰਧਾਂ ਸਬੰਧੀ ਸਕੂਲ ਪ੍ਰਬੰਧਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲੋੜੀਂਦੇ ਸੁਰੱਖਿਆ ਉਪਾਵਾਂ ਸਬੰਧੀ ਵੀ ਵਿਚਾਰ ਕੀਤਾ ਜਾ ਰਿਹਾ ਹੈ।

Categories: Punjab

Tags: Local

Published on: 23 Sep 2026

Guraashish Singh Dhaliwal
Mobile N/A
📣 Share this post

Latest News