ਬਹਿਰੀਨ ਵਾਲੀ ਬੀਬੀ ਨੇ ਵੀਡੀਓ ਜਾਰੀ ਕਰ ਕੇ ਵਲਟੋਹਾ ਤੇ ਭਿੰਡਰ 'ਤੇ ਲਾਏ ਗੰਭੀਰ ਦੋਸ਼
ਚੰਡੀਗੜ੍ਹ, 23 ਸਤੰਬਰ
ਬਹਿਰੀਨ ਵਾਲੀ ਬੀਬੀ ਵੱਲੋਂ ਇੱਕ ਹੋਰ ਵੀਡੀਓ ਜਾਰੀ ਕਰ ਕੇ ਸਿਆਸੀ ਗਲਿਆਰਿਆਂ 'ਚ ਹਲਚਲ ਤੇਜ਼ ਕਰ ਦਿੱਤੀ ਹੈ। ਨਵੀਂ ਵੀਡੀਓ 'ਚ ਬੀਬੀ ਨੇਬਾਕਸ ਵਿੱਚ:
ਮੈਂ ਆਪਣੇ ਫੋਨ ਪੁਲਿਸ ਨੂੰ ਦੇ ਚੁੱਕੀ ਹਾਂ ਤੇ ਫੋਨ ਵਿਚ ਸਾਰਿਆਂ ਦੇ ਰਿਕਾਰਡ ਹਨਸੀਨੀਅਰ ਅਜਾਇਬ ਸਿੰਘ ਭੜਾਣਾ ਅਤੇ ਸਰਬਜੀਤ ਸਿੰਘ ਭਿੰਡਰ ਤੋਂ ਸਿੱਧੇ ਅਤੇ ਗੰਭੀਰ ਦੋਸ਼ ਲਗਾਏ ਹਨ। ਬੀਬੀ ਨੇ ਦਾਅਵਾ ਕੀਤਾ ਹੈ ਕਿ ਇਹਨੂੰ 'ਅਜਾਇਬਾ' ਨੂੰ ਉਸ 'ਤੇ ਇੱਕ ਵਿਸ਼ੇਸ਼ ਸਿਆਸੀ ਨੇਤਾ ਵਿਰੁੱਧ ਬੋਲਣ ਲਈ ਦਬਾਅ ਪਾਇਆ ਸੀ, ਪਰ ਉਸ ਨੇ ਇਹ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਨਕਾਰ ਕਰਨ ਤੋਂ ਬਾਅਦ ਉਸ ਨੂੰ ਅਨੰਦਪੁਰ ਸਾਹਿਬ ਵਿਖੇ ਰਹਿਣ ਲਈ ਕਿਹਾ ਗਿਆ। ਕਹੀਏ ਉੱਥੇ ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਇਹਨਾਂ ਆਗੂਆਂ ਨੇ ਹੀ ਉਸ ਉੱਪਰ ਅਮਰਜੀਤ ਸਿੰਘ ਚਾਵਲਾ ਦੀ ਡਿਊਟੀ ਲਗਾਈ ਸੀ। ਬੀਬੀ ਮੁਤਾਬਕ, ਉਸ ਨੇ ਅਮਰਜੀਤ ਚਾਵਲਾ ਦੀਆਂ ਗਤੀਵਿਧੀਆਂ ਅਤੇ ਕੰਮਾਂ ਬਾਰੇ ਜਾਣਕਾਰੀ ਅਤੇ ਸਬੂਤ ਸੁਖਬੀਰ ਸਿੰਘ ਬਾਦਲ ਨੂੰ ਵੀ ਪੂਰੀ ਜਾਣਕਾਰੀ ਦਿੱਤੀ ਸੀ। ਆਪਣੀ ਸੁਰੱਖਿਆ ਅਤੇ ਸੱਚਾਈ ਦੇ ਪੱਖ 'ਚ ਚੱਲਦਿਆਂ ਬੀਬੀ ਨੇ ਦੱਸਿਆ ਕਿ ਉਹ ਆਪਣੇ ਮੋਬਾਈਲ ਫੋਨ ਪੁਲਿਸ ਹਵਾਲੇ ਕਰ ਚੁੱਕੀ ਹੈ। ਉਸ ਦਾ ਦਾਅਵਾ ਹੈ ਕਿ ਉਸ ਦੇ ਫੋਨ ਵਿੱਚ ਇਨ੍ਹਾਂ ਸਾਰੇ ਵਿਅਕਤੀਆਂ ਨਾਲ ਹੋਈ ਗੱਲਬਾਤ ਅਤੇ ਰਿਕਾਰਡ ਮੌਜੂਦ ਹਨ, ਜੋ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣਗੇ।
Punjab