• Tuesday, 22 September 2026
Advertisement Advertisement
Ad banner Ad banner
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਪਾਸੋਂ ਹਾਸਿਲ ਕੀਤੇ ਐਵਾਰਡ

22 Sep 2026 | 9 Views

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਪਾਸੋਂ ਹਾਸਿਲ ਕੀਤੇ ਐਵਾਰਡ

 

•ਮਾਨ ਸਰਕਾਰ ਦੇ ਆਧੁਨਿਕ ਤਕਨੀਕਾਂ ਜ਼ਰੀਏ ਗੰਨੇ ਦੀ ਪੈਦਾਵਾਰ ਵਧਾਉਣ ਦੇ ਉਪਰਾਲਿਆਂ ਨੂੰ ਕੌਮੀ ਪੱਧਰ `ਤੇ ਨਰੋਈ ਪਛਾਣ ਹਾਸਿਲ ਹੋਈ-ਖੁੱਡੀਆਂ

ਚੰਡੀਗੜ੍ਹ/ ਨਵੀਂ ਦਿੱਲੀ, 22 ਸਤੰਬਰ -  
ਕੌਮੀ ਪੱਧਰ ਤੇ ਮਾਣ ਹਾਸਿਲ ਕਰਦਿਆਂ ਪੰਜਾਬ ਦੀਆਂ ਪੰਜ ਸਹਿਕਾਰੀ ਖੰਡ ਮਿਲਾਂ ਨੇ ਨਵੀਂ ਦਿੱਲੀ ਵਿਖੇ ਹੋਏ ਕੌਮੀ ਸਹਿਕਾਰਤਾ ਸ਼ੂਗਰ ਉਦਯੋਗ ਕਨਕਲੇਵ 2026 ਦੌਰਾਨ ਵਿੱਤੀ ਪ੍ਰਬੰਧਨ, ਉੱਤਮ ਗੰਨਾ ਵਿਕਾਸ ਅਤੇ ਤਕਨੀਕੀ ਕੁਸ਼ਲਤਾ ਸ਼੍ਰੇਣੀਆਂ ਵਿਚ ਕੌਮੀ ਪੱਧਰ ਦੇ ਐਵਾਰਡ ਹਾਸਿਲ ਕੀਤੇ ਹਨ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਪਾਸੋਂ ਇਹ ਐਵਾਰਡ ਪ੍ਰਾਪਤ ਕੀਤੇ। 
ਇਸ ਕਨਕਲੇਵ ਦੌਰਾਨ ਵਿੱਤੀ ਪ੍ਰਬੰਧਨ ( ਅਦਰ ਰਿਕਵਰੀ ਏਰੀਆ) ਵਰਗ ਵਿਚ ਦੀ  ਬਟਾਲਾ ਕੋਆਪਰੇਟਿਵ ਸ਼ੂਗਰ ਮਿੱਲਜ਼ ਲਿਮਟਿਡ ਨੇ ਦੂਜਾ, ਉੱਤਮ ਗੰਨਾ ਵਿਕਾਸ ( ਅਦਰ ਰਿਕਵਰੀ ਏਰੀਆ) ਵਰਗ ਵਿਚ ਦੀ ਫਾਜਿਲਕਾ ਕੋਆਪਰੇਟਿਵ ਸ਼ੂਗਰ ਮਿੱਲਜ਼ ਲਿਮਟਿਡ ਅਤੇ ਬੁੱਢੇਵਾਲ ਕੋਆਪਰੇਟਿਵ ਸ਼ੂਗਰ ਮਿੱਲਜ਼ ਲਿਮਟਿਡ ਨੇ ਦੂਜਾ ਅਤੇ ਤਕਨੀਕੀ ਕੁਸ਼ਲਤਾ ਐਵਾਰਡ (ਅਦਰ ਰਿਕਵਰੀ ਏਰੀਆ) ਵਰਗ ਵਿਚ  ਦੀ ਨਕੋਦਰ ਕੋਆਪਰੇਟਿਵ ਸ਼ੂਗਰ ਮਿੱਲਜ਼ ਲਿਮਟਿਡ ਨੇ ਦੂਜਾ ਅਤੇ ਇਸੇ ਵਰਗ ਵਿਚ ਦੀ ਭੋਗਪੁਰ ਕੋਆਪਰੇਟਿਵ ਸ਼ੂਗਰ ਮਿਲਜ਼ ਲਿਮਟਿਡ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ।
ਕੈਬਨਿਟ ਮੰਤਰੀ ਸ. ਖੁੱਡੀਆਂ ਨੇ ਇਸ ਮੌਕੇ ਕਿਹਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਗੰਨੇ ਦੀ ਉਤਪਾਦਕਤਾ ਵਧਾਉਣ, ਖੰਡ ਦੀ ਵਸੂਲੀ ਦਰ ਵਿੱਚ ਸੁਧਾਰ ਕਰਨ ਅਤੇ ਕਾਸ਼ਤ ਦੀ ਲਾਗਤ ਘਟਾਉਣ ਲਈ ਆਧੁਨਿਕ ਖੇਤੀ ਤਕਨੀਕਾਂ ਨੂੰ ਅਪਣਾਉਣ ਵੱਲ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤਵੱਜੋ  ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਪੰਜ ਖੰਡ ਮਿੱਲਾਂ ਨੂੰ ਕੌਮੀ ਪੱਧਰ ਤੇ ਐਵਾਰਡ ਮਿਲਣਾ ਸੂਬੇ  ਲਈ ਮਾਣ ਵਾਲੀ ਗੱਲ ਹੈ।
ਸ. ਖੁੱਡੀਆਂ ਨੇ ਦੱਸਿਆ ਕਿ ਪੰਜਾਬ ਵਿਚ ਗੰਨਾ ਕਾਸ਼ਤਕਾਰਾਂ ਨੂੰ ਪੂਰੇ ਮੁਲਕ ਵਿਚੋਂ ਸਭ ਤੋਂ ਵਧ ਗੰਨੇ ਦਾ ਭਾਅ 416 ਰੁਪਏ ਪ੍ਰਤੀ ਕੁਂਇੰਟਲ ਦਿੱਤਾ ਜਾ ਰਿਹਾ ਹੈ ਜਿਸ ਵਿਚ ਸੂਬਾ ਸਰਕਾਰ  ਵੱਲੋਂ 68.50 ਰੁਪਏ ਬਤੌਰ ਸਬਸਿਡੀ ਸ਼ਾਮਲ ਹੈ।
 ਉਨ੍ਹਾਂ ਦੱਸਿਆ ਕਿ ਖੰਡ ਮਿੱਲਾਂ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ ਸਾਲ 2025-26 ਦੌਰਾਨ ਪੰਜਾਬ ਵਿੱਚ ਗੰਨੇ ਹੇਠ ਰਕਬਾ 1,11,818 ਹੈਕਟੇਅਰ ਸੀ, ਜੋ ਸਾਲ 2026-27 ਦੌਰਾਨ ਵਧ ਕੇ 1,16,131 ਹੈਕਟੇਅਰ ਹੋ ਗਿਆ ਹੈ। ਜੇਕਰ ਮੌਸਮ ਅਨੁਕੂਲ ਰਿਹਾ ਤਾਂ ਇਸ ਰਕਬੇ ਤੋਂ ਲਗਭਗ 700 ਲੱਖ ਕੁਇੰਟਲ ਗੰਨੇ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। 
ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਗੰਨਾ ਮਾਹਿਰਾਂ, ਖੇਤੀਬਾੜੀ ਵਿਭਾਗ ਅਤੇ ਖੰਡ ਮਿੱਲਾਂ ਦੀਆਂ ਸਾਂਝੀਆਂ ਟੀਮਾਂ ਵੱਲੋਂ ਸਮੇਂ-ਸਮੇਂ ’ਤੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਜਿਨਾਂ ਰਾਹੀਂ ਚੌੜੀ ਵਿਧੀ ਨਾਲ ਬਿਜਾਈ, ਪ੍ਰਾਈਮਰੀ ਸੀਡ ਨਰਸਰੀ ਰਾਹੀਂ ਬਿਜਾਈ, ਸੁਧਰੇ ਅਤੇ ਰੋਗ-ਰਹਿਤ ਬੀਜ ਦੀ ਵਰਤੋਂ, ਖਾਦਾਂ ਦੀ ਸੰਤੁਲਿਤ ਵਰਤੋਂ, ਕੀਟ ਅਤੇ ਬਿਮਾਰੀ ਪ੍ਰਬੰਧਨ ਅਤੇ ਖੇਤੀ ਮਸ਼ੀਨੀਕਰਨ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸਾਲ 2026-27 ਦੌਰਾਨ ਗੰਨੇ ਦੀ ਆਧੁਨਿਕ ਕਾਸ਼ਤ ਅਤੇ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰੋਤਸਾਹਨ ਸਕੀਮ ਲਾਗੂ ਕੀਤੀ ਗਈ ਹੈ, ਜਿਸ ਤਹਿਤ ਚੁਣੇ ਹੋਏ ਜ਼ਿਲ੍ਹਿਆਂ ਵਿੱਚ ਸਿਫਾਰਸ਼ਸ਼ੁਦਾ ਗੰਨਾ ਕਾਸ਼ਤ ਤਕਨੀਕਾਂ ’ਤੇ ਆਧਾਰਿਤ ਇੱਕ ਹੈਕਟੇਅਰ ਦੇ ਪ੍ਰਦਰਸ਼ਨੀ ਪਲਾਟ ਸਥਾਪਤ ਕਰਨ ਲਈ ਕਿਸਾਨਾਂ ਨੂੰ 3,200 ਰੁਪਏ  ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਸਕੀਮ ਅਧੀਨ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਫਤਿਹਗੜ੍ਹ ਸਾਹਿਬ, ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਟਿਆਲਾ, ਫਾਜ਼ਿਲਕਾ, ਫਰੀਦਕੋਟ ਅਤੇ ਕਪੂਰਥਲਾ ਜ਼ਿਲ੍ਹਿਆਂ ਨੂੰ ਕਵਰ ਕੀਤਾ ਗਿਆ ਹੈ। ਕਿਸਾਨਾਂ  ਨੂੰ ਗੰਨੇ ਨਾਲ ਸਬੰਧਤ ਖੇਤਰੀ ਗਤੀਵਿਧੀਆਂ ਅਤੇ ਨਵੀਨਤਮ ਤਕਨੀਕੀ ਜਾਣਕਾਰੀ ਸਮੇਂ ਸਿਰ ਉਪਲਬਧ ਕਰਵਾਉਣ ਲਈ ਫੇਸਬੁੱਕ ਅਤੇ ਯੂਟਿਊਬ ਵਰਗੇ ਸ਼ੋਸ਼ਲ ਮੀਡੀਆ ਰੂਪਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪੀ.ਏ.ਯੂ. ਗੰਨਾ ਮਾਹਿਰਾਂ, ਖੇਤੀਬਾੜੀ ਵਿਭਾਗ ਅਤੇ ਖੰਡ ਮਿੱਲਾਂ ਦੇ ਫੀਲਡ ਸਟਾਫ ਵੱਲੋਂ 320 ਕਿਸਾਨ ਸਿਖਲਾਈ ਕੈਂਪਾਂ ਰਾਹੀਂ ਲਗਭਗ 15,000 ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਗੰਨੇ ਦੀ ਫਸਲ ਦੇ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ 40 % ਸਬਸਿਡੀ 'ਤੇ ਮਸ਼ੀਨਾਂ ਜਿਵੇਂ ਕਿ ਗੰਨਾ ਕਟਾਈ ਵਾਲੀ ਮਸ਼ੀਨ, ਛੋਟਾ ਟਰੈਕਟਰ, ਗੰਨੇ ਦੀ ਬਿਜਾਈ ਕਰਨ ਵਾਲੀ ਮਸ਼ੀਨ, ਰੈਟਨ ਮੈਨੇਜਰ, ਆਦਿ ਗੰਨਾ ਕਾਸਤਕਾਰਾਂ ਨੂੰ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਤਾ ਜੋ ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕੇ ।
ਇਸ ਮੌਕੇ ਸਹਿਕਾਰਤਾ ਵਿਭਾਗ ਪੰਜਾਬ ਦੇ ਸਕੱਤਰ ਅਜੀਤ ਬਾਲਾ ਜੋਸ਼ੀ ਅਤੇ ਸ਼ੂਗਰਫੈੱਡ ਦੇ ਮੈਨੇਜਿੰਗ ਡਾਇਰੈਕਟਰ  ਡਾ. ਸੇਨੂੰ ਦੁੱਗਲ, ਐਵਾਰਡ ਪ੍ਰਾਪਤ ਕਰਨ ਵਾਲੀਆਂ ਖੰਡ ਮਿੱਲਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਸਾਲ 2024-25 ਅਤੇ 2025-26 ਲਈ ਇਹ ਕਨਕਲੇਵ ਨੈਸ਼ਨਲ ਫ਼ੈਡਰੇਸ਼ਨ ਆਫ ਕੋਔਪਰੇਟਿਵ ਸ਼ੁਗਰ ਫੈਕਟਰੀਜ਼ ਲਿਮਿਟਿਡ ਵੱਲੋਂ ਡਾ. ਅੰਬੇਦਕਰ ਅੰਤਰ ਰਾਸ਼ਟਰੀ ਕੇਂਦਰ ਨਵੀਂ ਦਿੱਲੀ ਵਿੱਖੇ ਕਰਵਾਈ ਗਈ।

Categories: Punjab

Tags: None

Published on: 22 Sep 2026

Guraashish Singh Dhaliwal
Mobile N/A
📣 Share this post

Latest News