• Tuesday, 22 September 2026
Advertisement Advertisement
Ad banner Ad banner
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਸਿੱਧ ਸ਼੍ਰੀ ਹਨੂਮਾਨ ਮੰਦਿਰ ਦੇ ਪਿੱਛਲੇ ਪਾਸੇ ਵਾਰਡ ਨੰਬਰ 18 ਤੇ 19 ਦੀ ਸੜਕ ਦਾ ਨੀਂਹ ਪੱਥਰ ਰੱਖ ਕੇ ਕੰਮ ਕਰਵਾਇਆ ਸ਼ੁਰੂ

22 Sep 2026 | 8 Views

ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਸਿੱਧ ਸ਼੍ਰੀ ਹਨੂਮਾਨ ਮੰਦਿਰ ਦੇ ਪਿੱਛਲੇ ਪਾਸੇ ਵਾਰਡ ਨੰਬਰ 18 ਤੇ 19 ਦੀ ਸੜਕ ਦਾ ਨੀਂਹ ਪੱਥਰ ਰੱਖ ਕੇ ਕੰਮ ਕਰਵਾਇਆ ਸ਼ੁਰੂ



ਫਾਜ਼ਿਲਕਾ 22 ਸਤੰਬਰ 2026….

ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਸਿੱਧ ਸ਼੍ਰੀ ਹਨੂਮਾਨ ਮੰਦਿਰ ਦੇ ਪਿੱਛਲੇ ਪਾਸੇ ਵਾਲੀ ਵਾਰਡ ਨੰਬਰ 18 ਅਤੇ 19 ਦੀ ਸਾਂਝੀ ਸੜਕ ਦਾ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਇਆ।
ਇਸ ਮੌਕੇ ਬੋਲਦਿਆਂ ਵਿਧਾਇਕ ਸਵਨਾ ਨੇ ਕਿਹਾ ਕਿ ਵਾਰਡ ਵਾਸੀਆਂ/ਮੁਹੱਲਾ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਇਸ ਸੜਕ ਨੂੰ ਬਣਾਇਆ ਜਾਵੇ ਕਿਉਂਕਿ ਇਸ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋਣ ਕਾਰਨ ਇੱਥੋਂ ਲੰਘਣਾ ਵੀ ਬਹੁਤ ਔਖਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਅੱਜ ਵਾਰਡ/ਮੁਹੱਲਾ ਵਾਸੀਆਂ ਦੀ ਇਹ ਮੰਗ ਪੂਰੀ ਹੋਈ ਤੇ ਇਸ ਸੜਕ ਦਾ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਤੇ ਆਉਣ ਵਾਲੇ ਡੇਢ ਤੋਂ ਦੋ ਮਹੀਨਿਆਂ ਵਿੱਚ ਇਹ ਸੜਕ ਬਣ ਕੇ ਤਿਆਰ ਹੋ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਨਗਰ ਕੌਂਸਲ ਵਿੱਚ ਪਾਰਟੀ ਦਾ ਪ੍ਰਬੰਧਕ ਬਣਾਇਆ ਗਿਆ ਸੀ ਉਦੋਂ ਤੋਂ ਹੀ ਇਸ ਦਾ ਮਤਾ ਪਵਾ ਕੇ ਕੰਮ ਦਾ ਪ੍ਰੋਸੈਸ ਕਰਵਾਇਆ ਸੀ ਉਸ ਤੋਂ ਬਾਅਦ ਇਸ ਦਾ ਟੈਂਡਰ ਲਗਾਇਆ ਗਿਆ ਸੀ ਤੇ ਅੱਜ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਸ਼ਹਿਰ ਦਾ ਨਿਰੰਤਰ ਵਿਕਾਸ ਜਾਰੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਐੱਮ.ਆਰ. ਕਾਲਜ ਤੋਂ ਹਨੂੰਮਾਨ ਮੰਦਿਰ, ਘੰਟਾਘਰ ਤੇ ਵਾਨ ਬਾਜ਼ਾਰ, ਸਲੇਮਸ਼ਾਹ ਵਾਲੀ, ਸਾਸ਼ਤਰੀ ਚੌਂਕ, ਮੇਹਰੀਆਂ ਬਾਜ਼ਾਰ, ਗਾਂਧੀ ਚੌਂਕ ਤੋਂ ਲੈ ਪਟਵਾਰ ਦਫਤਰ ਤੱਕ, ਡੈੱਡ ਹਾਊਸ ਵਾਲੀ, ਗਊਸ਼ਾਲਾ ਲਿੰਕ ਰੋਡ, ਬੀਕਾਨੇਰੀ ਤੇ ਸ਼ਿਵਪੁਰੀ ਸਮੇਤ ਹੋਰ ਅਨੇਕਾਂ ਸੜਕਾਂ ਨਵੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ 4 ਸਾਲਾਂ ਦੇ ਕਾਰਜਕਾਰ ਦੌਰਾਨ ਅਨੇਕਾਂ ਹੀ ਵਿਕਾਸ ਦੇ ਕੰਮ ਕੀਤੇ ਹਨ ਤੇ ਚੋਣਾਂ ਦੌਰਾਨ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ।ਇਸ ਮੌਕੇ ਵਿਧਾਇਕ ਸਵਨਾ ਦੀ ਧਰਮਪਤਨੀ ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ, ਨਗਰ ਕੌਂਸਲ ਪ੍ਰਧਾਨ ਅਨੀਤਾ ਜੈਰਥ, ਵਾਰਡ ਨੰਬਰ 18 ਦੇ ਕੌਂਸਲਰ ਸੋਮਾ ਰਾਣੀ, ਵਾਰਡ ਨੰਬਰ 19 ਦੇ ਇੰਚਾਰਜ ਭਗਵਾਨ ਸਿੰਘ, ਸੁਨਿਲ ਮੈਨੀ, ਯੋਗੇਸ਼ ਸ਼ਰਮਾ, ਦੀਪਕ ਸ਼ਰਮਾ,ਵਾਰਡ ਨੰਬਰ 10 ਦੇ ਕੌਂਸਲਰ ਦੇ ਪਤੀ ਸੰਦੀਪ ਚਲਾਣਾ, ਸ਼ਾਨੂੰ ਸੇਠੀ ਆਦਿ ਹਾਜ਼ਰ ਸਨ।

Categories: Punjab

Tags: Local

Published on: 22 Sep 2026

Guraashish Singh Dhaliwal
Mobile N/A
📣 Share this post

Latest News