• Tuesday, 22 September 2026
Advertisement Advertisement
Ad banner Ad banner
3.74 ਕਰੋੜ ਦੀ ਲਾਗਤ ਨਾਲ ਹੋਵੇਗਾ ਨਗਰ ਕੌਂਸਲ ਧਨੌਲਾ ਅਧੀਨ ਸੜਕਾਂ ਦਾ ਨਵੀਨੀਕਰਨ: ਮੀਤ ਹੇਅਰ

22 Sep 2026 | 6 Views

3.74 ਕਰੋੜ ਦੀ ਲਾਗਤ ਨਾਲ ਹੋਵੇਗਾ ਨਗਰ ਕੌਂਸਲ ਧਨੌਲਾ ਅਧੀਨ ਸੜਕਾਂ ਦਾ ਨਵੀਨੀਕਰਨ: ਮੀਤ ਹੇਅਰ

 
 
*ਲੋਕ ਸਭਾ ਮੈਂਬਰ ਨੇ ਗੁਰਦੁਆਰਾ ਬਾਬਾ ਬੰਨਾ ਸਾਹਿਬ ਵਾਲੀ ਰੋਡ ਦੀ ਕਰਵਾਈ ਰਸਮੀ ਸ਼ੁਰੂਆਤ*
 
 
ਧਨੌਲਾ, 22 ਸਤੰਬਰ
  ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਨਗਰ ਕੌਂਸਲ ਧਨੌਲਾ ਅਧੀਨ 374.90 ਲੱਖ ਦੀ ਲਾਗਤ ਨਾਲ ਵੱਖ ਵੱਖ ਸੜਕਾਂ ਦੇ ਨਵੀਨੀਕਰਨ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕੀਤੀ। 
    ਇਸ ਮੌਕੇ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਨਗਰ ਕੌਂਸਲ ਧਨੌਲਾ ਅਧੀਨ ਆਉਂਦੀਆਂ ਕਰੀਬ 10 ਸੜਕਾਂ ਦਾ ਨਵੀਨੀਕਰਨ ਕੀਤਾ ਜਾਣਾ ਹੈ ਜਿਨਾ ਵਿਚੋਂ 2 ਸੜਕਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਓਹਨਾਂ ਦੱਸਿਆ ਕਿ ਕਰੀਬ 14 ਲੱਖ ਦੀ ਲਾਗਤ ਨਾਲ ਗੁਰਦੁਆਰਾ ਬਾਬਾ ਬੰਨਾ ਸਾਹਿਬ- ਧਨੌਲਾ ਰੋਡ ਅਤੇ ਕਰੀਬ 80 ਲੱਖ ਦੀ ਲਾਗਤ ਨਾਲ ਫ਼ਤਹਿਗੜ੍ਹ ਛੰਨਾ ਰੋਡ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਆਉਂਦੇ ਦਿਨਾਂ ਵਿਚ ਬਾਕੀ ਸੜਕਾਂ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਉਹਨਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਲਾਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾ ਰਹੀ। ਓਹਨਾਂ ਕਿਹਾ ਕਿ 3 ਕਰੋੜ 74 ਲੱਖ ਦੇ ਪ੍ਰੋਜੈਕਟ ਅਧੀਨ ਸਾਰੀਆਂ ਸੜਕਾਂ ਦਾ ਅਕਤੂਬਰ ਅੰਤ ਤਕ ਮੁਕੰਮਲ ਕਰ ਦਿੱਤਾ ਜਾਵੇਗਾ।
ਓਹਨਾਂ ਕਿਹਾ ਕਿ ਇਸ ਤੋਂ ਇਲਾਵਾ ਮਾਨਾ ਪਿੰਡੀ ਵਿਚ ਪਾਣੀ ਦੀ ਨਿਕਾਸੀ ਦਾ ਮਸਲਾ ਵੀ ਜਲਦੀ ਹੱਲ ਕੀਤਾ ਜਾਵੇਗਾ।
  ਇਸ ਮੌਕੇ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਧਰਮਿੰਦਰ ਸਿੰਘ, ਕਾਰਜ ਸਾਧਕ ਅਫ਼ਸਰ ਹਰਪ੍ਰੀਤ ਸਿੰਘ ਅਤੇ ਹੋਰ ਆਗੂ ਮੌਜੂਦ ਸਨ।

Categories: Punjab

Tags: Update

Published on: 22 Sep 2026

Guraashish Singh Dhaliwal
Mobile N/A
📣 Share this post

Latest News