• Friday, 11 September 2026
Advertisement Advertisement
Ad banner Ad banner
ਖੇਡਾਂ ਵਤਨ ਪੰਜਾਬ ਦੀਆਂ-2026: ਜਲੰਧਰ ਦੇ ਪੰਜ ਬਲਾਕਾਂ ‘ਚ ਖੇਡ ਮੁਕਾਬਲੇ, ਖੋ-ਖੋ ਤੇ ਫੁੱਟਬਾਲ ‘ਚ ਖਿਡਾਰੀਆਂ ਨੇ ਦਿਖਾਇਆ ਦਮ

10 Sep 2026 | 9 Views

ਖੇਡਾਂ ਵਤਨ ਪੰਜਾਬ ਦੀਆਂ-2026: ਜਲੰਧਰ ਦੇ ਪੰਜ ਬਲਾਕਾਂ ‘ਚ ਖੇਡ ਮੁਕਾਬਲੇ, ਖੋ-ਖੋ ਤੇ ਫੁੱਟਬਾਲ ‘ਚ ਖਿਡਾਰੀਆਂ ਨੇ ਦਿਖਾਇਆ ਦਮ

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜਲੰਧਰ ਜ਼ਿਲ੍ਹੇ ਦੇ ਪੰਜ ਬਲਾਕਾਂ ਵਿੱਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਭੋਗਪੁਰ, ਆਦਮਪੁਰ, ਜਲੰਧਰ ਪੂਰਬੀ, ਰੂੜਕਾ ਕਲਾਂ ਅਤੇ ਫਿਲੌਰ ਬਲਾਕਾਂ ਵਿੱਚ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਫਿਲੌਰ ਬਲਾਕ ਵਿੱਚ ‘ਆਪ’ ਆਗੂ ਹਰਜੋਤ ਕੌਰ ਲੋਹਟੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਜਲੰਧਰ ਪੂਰਬੀ ਬਲਾਕ ਦੇ ਖੋ-ਖੋ ਅੰਡਰ-14 ਲੜਕੇ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਪੂਰਨਪੁਰ ਨੇ ਪਹਿਲਾ ਅਤੇ ਜੋਤੀ ਪਬਲਿਕ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੇ ਮੁਕਾਬਲੇ ਵਿੱਚ ਐਲ.ਆਰ. ਦੋਆਬਾ ਸਕੂਲ ਪਹਿਲੇ ਅਤੇ ਸਰਕਾਰੀ ਹਾਈ ਸਕੂਲ ਪੂਰਨਪੁਰ ਦੂਜੇ ਸਥਾਨ ’ਤੇ ਰਿਹਾ।

ਫਿਲੌਰ ਬਲਾਕ ਵਿੱਚ ਖੋ-ਖੋ ਅੰਡਰ-14 ਲੜਕੇ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਨਾਗਰ ਨੇ ਪਹਿਲਾ ਸਥਾਨ ਹਾਸਲ ਕੀਤਾ। ਡੀ.ਏ.ਵੀ. ਫਿਲੌਰ ਦੂਜੇ ਅਤੇ ਪੱਤੀ ਕਮਾਲਪੁਰ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਲੜਕੇ ਮੁਕਾਬਲੇ ਵਿੱਚ ਡੀ.ਏ.ਵੀ. ਫਿਲੌਰ ਪਹਿਲੇ, ਸਰਕਾਰੀ ਹਾਈ ਸਕੂਲ ਨਾਗਰ ਦੂਜੇ ਅਤੇ ਪੀ.ਏ. ਸਰਕਾਰੀ ਹਾਈ ਸਕੂਲ ਤੀਜੇ ਸਥਾਨ ’ਤੇ ਰਿਹਾ।

ਅੰਡਰ-21 ਲੜਕੇ ਖੋ-ਖੋ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਨਾਗਰ ਨੇ ਪਹਿਲਾ, ਫਿਲੌਰ ਸਿਟੀ ਨੇ ਦੂਜਾ ਅਤੇ ਡੀ.ਏ.ਵੀ. ਫਿਲੌਰ ਨੇ ਤੀਜਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਰੂੜਕਾ ਕਲਾਂ ਬਲਾਕ ਵਿੱਚ ਫੁੱਟਬਾਲ ਅੰਡਰ-14 ਲੜਕੇ ਮੁਕਾਬਲੇ ਵਿੱਚ ਐੱਸ.ਟੀ.ਐੱਸ. ਵਰਲਡ ਸਕੂਲ ਨੇ ਪਹਿਲਾ ਅਤੇ ਵਾਈ.ਐੱਫ.ਸੀ. ਰੂੜਕਾ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ। ਵਾਲੀਬਾਲ ਅੰਡਰ-17 ਲੜਕੇ ਮੁਕਾਬਲੇ ਵਿੱਚ ਲਾਧੀਆਂ ਪਹਿਲੇ, ਐੱਸ.ਟੀ.ਐੱਸ. ਵਰਲਡ ਸਕੂਲ ਦੂਜੇ ਅਤੇ ਵਿਰਕਾ ਤੀਜੇ ਸਥਾਨ ’ਤੇ ਰਿਹਾ।

ਖੇਡਾਂ ਵਤਨ ਪੰਜਾਬ ਦੀਆਂ-2026 ਰਾਹੀਂ ਜਲੰਧਰ ਜ਼ਿਲ੍ਹੇ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਲਈ ਮੰਚ ਮਿਲ ਰਿਹਾ ਹੈ।

Categories: Sports

Tags: None

Published on: 10 Sep 2026

Guraashish Singh Dhaliwal
Mobile N/A
📣 Share this post

Latest News