ਜਲੰਧਰ 1 ਮਾਰਚ
ਜਲੰਧਰ ਦੇ ਮੋਤਾ ਸਿੰਘ ਨਗਰ ਵਿੱਚ ਵਰਦਾਨ ਹਸਪਤਾਲ ਉੱਪਰ ਫ
ਬੀਤੀ ਰਾਤ ਗੋਲੀਆਂ ਚਲਾਉਣ ਦੀ ਵਾਰਦਤ ਹੋਣ ਉਪਰੰਤ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਕਾਰਵਾਈ ਕਰਦਿਆਂ ਹੋਇਆ ਇਹ ਏਸੀਪੀ ਮਾਡਲ ਟਾਊਨ ਪਰਮਿੰਦਰ ਸਿੰਘ ਅਤੇ ਮਾਡਲ ਟਾਊਨ ਥਾਣਾ ਦੇ ਇੰਚਾਰਜ ਰਵਿੰਦਰ ਕੁਮਾਰ ਨੂੰ ਮੁਅਤਲ ਕਰ ਦਿੱਤਾ ਗਿਆ ਹੈ।
ਵਰਦਾਨ ਹਸਪਤਾਲ ਉੱਪਰ ਬਦਮਾਸ਼ਾਂ ਨੇ ਚਾਰ ਗੋਲੀਆਂ ਚਲਾਈਆਂ ਸਨ ਜੋ ਕਿ ਉਹਨਾਂ ਦੇ ਗੇਟ ਦੇ ਆਰ ਪਾਰ ਹੋ ਗਏ ਸਨ। ਇਹ ਘਟਨਾ ਸੀਸੀ ਟੀਵੀ ਵੀ ਸਾਹਮਣੇ ਆਈ ਹੈ। ਹਸਪਤਾਲ ਦੇ ਬਾਹਰ ਗੋਲੀਆਂ ਚਲਾਉਣ ਨਾਲ ਸਟਾਫ ਅਤੇ ਅੰਦਰ ਬੈਠੇ ਮਰੀਜ਼ਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਗੋਲੀਆਂ ਚਲਾਉਣ ਵਾਲਾ ਵਿਅਕਤੀ ਮੋਟਰਸਾਈਕਲ ਤੇ ਆਇਆ ਸੀ ਅਤੇ ਉਸਨੇ ਹੈਲਮਟ ਪਾਇਆ ਹੋਇਆ ਸੀ। ਗੋਲੀਆਂ ਚਲਾਉਣ ਮੌਕੇ ਵੀ ਉਸ ਨੇ ਹੈਲਮਟ ਨਹੀਂ ਉਤਾਰਿਆ ਸੀ।
ਹਸਪਤਾਲ ਉੱਪਰ ਗੋਲੀਆਂ ਚਲਾਉਣ ਉਪਰੰਤ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਕਿ ਗੋਲੀਆਂ ਚਲਾਉਣ ਵਾਲੇ ਵਿਅਕਤੀ ਦਾ ਪਤਾ ਲਗਾਇਆ ਜਾ ਸਕੇ। ਜਦੋਂ ਕਿ ਇਸ ਸਬੰਧੀ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆ ਰਿਹਾ ਹੈ।