• Friday, 25 September 2026
Advertisement Advertisement
Ad banner Ad banner
ਜਿ਼ਲ੍ਹਾ ਪੱਧਰੀ ਪੈਨਸ਼ਨ ਅਦਾਲਤ ਆਯੋਜਿਤ

24 Sep 2026 | 17 Views

ਜਿ਼ਲ੍ਹਾ ਪੱਧਰੀ ਪੈਨਸ਼ਨ ਅਦਾਲਤ ਆਯੋਜਿਤ


ਸ੍ਰੀ ਮੁਕਤਸਰ ਸਾਹਿਬ, 24 ਸਤੰਬਰ
ਮਹਾਂ ਲੇਖਾਕਾਰ (ਲੇਖਾ ਤੇ ਹੱਕਦਾਰੀ ) ਪੰਜਾਬ ਅਤੇ ਯੂ.ਟੀ. ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ  ਅੱਜ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ਼ ਵਿਖੇ ਜ਼ਿਲ੍ਹਾ ਪੱਧਰੀ ਪੈਨਸ਼ਨ ਅਦਾਲਤ ਦਾ ਆਯੋਜਨ ਕੀਤਾ ਗਿਆ।
                       ਇਸ ਪੈਨਸ਼ਨ ਅਦਾਲਤ ਦੌਰਾਨ ਪੈਨਸ਼ਨਰਾਂ ਵੱਲੋਂ ਕੁੱਲ 36 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਹਨਾਂ ਦਾ ਏ.ਜੀ. ਦਫਤਰ ਦੀ ਟੀਮ ਵਲੋਂ 33 ਸਿ਼ਕਾਇਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਅਤੇ 3 ਅਧੂਰੀਆਂ ਸਿ਼ਕਾਇਤਾਂ ਸਬੰਧੀ ਲੋੜੀਦੇ ਦਸਤਾਵੇਜ਼ ਪ੍ਰਾਪਤ ਹੋਣ ਤੇ ਅਗਲੇਰੀ ਕਾਰਵਾਈ ਨਿਯਮਾਂ ਅਨੑੁਸਾਰ ਅਮਲ ਵਿੱਚ ਲਿਆਉਣ ਲਈ ਸਬੰਧਿਤ ਵਿਭਾਗ ਨੂੰ ਦਿਸ਼ਾ ਨਿਰਦੇਸ਼ ਦਿੱਤੇ।
        ਇਸ ਦੌਰਾਨ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਗੁਰਕਿਰਨਦੀਪ ਸਿੰਘ, ਏ.ਜੀ. ਦਫ਼ਤਰ ਵੱਲੋਂ ਸ੍ਰੀ ਮਨੰਜੈ ਕੁਮਾਰ ਉਪਾਧਿਆਏ (ਸੀਨੀਅਰ ਅਕਾਊਂਟਸ ਅਫ਼ਸਰ), ਸ੍ਰੀ ਸੁਮਿਤ ਪੰਚਾਲ (ਸਹਾਇਕ ਅਕਾਊਂਟਸ ਅਫ਼ਸਰ), ਸ੍ਰੀ ਹਰੀ ਓਮ ਭੂਰਾ (ਡਾਟਾ ਐਂਟਰੀ ਆਪਰੇਟਰ), ਸ੍ਰੀ ਜੁਗਰਾਜ ਸਿੰਘ (ਸੁਪਰਡੈਂਟ ਗ੍ਰੇਡ—1) ਡੀ.ਸੀ. ਦਫ਼ਤਰ,  ਐਲ.ਡੀ.ਐਮ. ਨਰੇਸ਼ ਕੁਮਾਰ, ਜ਼ਿਲ੍ਹਾ ਖਜ਼ਾਨਾ ਦਫਤਰ ਤੋਂ ਸਾਹਿਬ ਸਿੰਘ ਸੀਨੀਅਰ ਸਹਾਇਕ ਵਲੋਂ ਭਾਗ ਲਿਆ ਗਿਆ।

 
 

Categories: Punjab

Tags: Update

Published on: 24 Sep 2026

Guraashish Singh Dhaliwal
Mobile N/A
📣 Share this post

Latest News