• Saturday, 28 February 2026
Advertisement Advertisement
ਇੰਦਰਜੀਤ ਸਿੰਘ ਉੱਭੀ ਦੇ ਅਕਾਲ ਚਲਾਣੇ ‘ਤੇ ਪੱਤਰਕਾਰ ਕੁਲਵੰਤ ਧਾਲੀਆਂ ਅਤੇ ਸਮੂੰਹ ਉੱਭੀ ਪਰਿਵਾਰ ਨੂੰ ਸਦਮਾ

28 Feb 2026 | 5 Views

ਇੰਦਰਜੀਤ ਸਿੰਘ ਉੱਭੀ ਦੇ ਅਕਾਲ ਚਲਾਣੇ ‘ਤੇ ਪੱਤਰਕਾਰ ਕੁਲਵੰਤ ਧਾਲੀਆਂ ਅਤੇ ਸਮੂੰਹ ਉੱਭੀ ਪਰਿਵਾਰ ਨੂੰ ਸਦਮਾ

ਫਰਿਜ਼ਨੋ, ਕੈਲੇਫੋਰਨੀਆਂ ( ………. ):  ਅਮਰੀਕਾ ਦੇ ਪੰਜਾਬੀ ਭਾਈਚਾਰੇ ਅੰਦਰ ਪੱਤਰਕਾਰੀ, ਸਮਾਜਿਕ ਅਤੇ ਸੱਭਿਆਚਾਰਕ ਸੇਵਾਵਾਂ ਨਿਭਾ ਰਹੇ ਪੱਤਰਕਾਰ ਕੁਲਵੰਤ ਧਾਲੀਆਂ ਅਤੇ ਸਮੂੰਹ ਉੱਭੀ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਬੀਤੇ ਦਿਨੀ ਉਨ੍ਹਾਂ ਦੇ ਪਿਤਾ ਸ. ਇੰਦਰਜੀਤ ਸਿੰਘ ਉੱਭੀ ਆਪਣੀ ਸੰਸਾਰਿਕ ਯਾਤਰਾ ਕਰਦੇ ਹੋਏ ਅਚਾਨਕ ਆਪਣੇ ਸੁਆਸਾਂ ਦੀ ਪੂੰਜੀ ਤਿਆਗਦੇ ਹੋਏ ਅਕਾਲ ਚਲਾਣਾ ਕਰ ਗਏ। ਜੋ ਆਪਣੇ ਪਿੱਛੇ ਆਪਣੇ ਭਰਾਵਾਂ ਦੇ ਸਾਂਝੇ ਪਰਿਵਾਰ ਤੋਂ ਇਲਾਵਾ ਪਤਨੀ, ਦੋ ਪੁੱਤਰਾਂ ਅਤੇ ਇੱਕ ਧੀ ਦੀ ਹੱਸਦੀ-ਖੇਡਦੀ ਫੁਲਵਾੜੀ ਛੱਡ ਗਏ।

                         ਉਹ ਕਈ ਸਾਲ ਤੱਕ ਆਪਣੀ ਪਤਨੀ ਜੌਗਿੰਦਰ ਕੌਰ ਉੱਭੀ ਸਮੇਤ ਪੱਕੇ ਵਸਨੀਕ ਦੇ ਤੌਰ ‘ਤੇ ਆਪਣੇ ਪੁੱਤਰ ਕੁਲਵੰਤ ਧਾਲੀਆਂ ਕੋਲ ਕੈਲੇਫੋਰਨੀਆਂ, ਅਮਰੀਕਾ ਵੀ ਰਹੇ। ਪਰ ਪਿਛੋਕੜ ਜਨਮ ਭੂਮੀ ਅਤੇ ਆਪਣੇ ਪਰਿਵਾਰ ਨਾਲ ਪਿਆਰ ਸਦਕਾ ਪੱਕੇ ਰਹਿਣ ਲਈ ਆਪਣੇ ਜੱਦੀ ਪਿੰਡ ਧਾਲੀਆਂ ਨੂੰ ਤਰਜੀਹ ਦਿੱਤੀ। ਜਿੱਥੇ ਆਪਣੀ ਜ਼ਿੰਦਗੀ ਦਾ ਅੰਤਲਾ ਸਮਾਂ ਗੁਜ਼ਾਰਿਆ। ਇਸ ਸਮੇਂ ਉਨ੍ਹਾਂ ਦੀ ਉਮਰ ਲਗਭਗ 79 ਸਾਲ ਦੀ ਸੀ। ਉਹ ਨੇਕ ਸਾਫ ਦਿਲ ਸੇਵਾ ਭਾਵਨਾ ਵਾਲੇ ਸਮਾਜ ਸੇਵੀ ਇਨਸਾਨ ਸਨ। ਜਿਨ੍ਹਾਂ ਨੇ ਆਪਣੇ ਹੱਕਾਂ ਜਾਂ ਲੋੜਾਂ ਦੀ ਪੂਰਤੀ ਤੋਂ ਪਹਿਲਾਂ ਦੂਜਿਆਂ ਦਾ ਹਮੇਸ਼ਾ ਖਿਆਲ ਰੱਖਿਆ।  ਜੋ ਇੱਕ ਚਾਰ ਭਰਾਵਾਂ ਦੇ ਸੰਯੁਕਤ ਪਰਿਵਾਰ ਵਿੱਚ ਜਨਮੇ ਅਤੇ ਪਲੇ ਸਨ। ਜਿਨ੍ਹਾਂ ਹਮੇਸ਼ਾ ਪਿਤਾ ਸਮਾਜਸੇਵੀ ਅਤੇ ਗੁਰਸਿੱਖ ਆਗੂ ਸਵ. ਸ. ਹਰਨਾਮ ਸਿੰਘ ਉੱਭੀ ਦੀ ਪ੍ਰੇਰਨਾ ਸਦਕਾ ਆਪਣੇ ਪਰਿਵਾਰ ਨੂੰ ਅੰਤਲੇ ਸਮੇਂ ਤੱਕ ਜੋੜੀ ਰੱਖਿਆ।  ਹਮੇਸ਼ਾ ਇਹੀ ਪ੍ਰੇਰਨਾ ਆਪਣੇ ਬੱਚਿਆਂ ਨੂੰ ਵੀ ਦਿੱਤੀ ਕਿ ਆਪਣੇ ਪਰਿਵਾਰ ਦੀ ਏਕਤਾ ਅਤੇ ਸਮਾਜ ਭਲਾਈ ਲਈ ਬਹੁਤ ਕੁਝ ਨਿਰਸਵਾਰਥ ਕਰਨਾ ਪੈਂਦਾ ਹੈ। ਜਿਸ ਨੂੰ ਆਪਣੇ ਅੰਤਲੇ ਸਮੇਂ ਤੱਕ ਬੜੀ ਇਮਾਨਦਾਰੀ ਨਾਲ ਕਰਕੇ ਵੀ ਦਿਖਾਇਆ।

                   ਉੁਨ੍ਹਾਂ ਦਾ ਅੰਤਿਮ ਸੰਸਕਾਰ ਬੀਤੇ ਦਿਨੀ 26 ਫਰਵਰੀ ਨੂੰ ਉਨ੍ਹਾਂ ਦੇ ਪਿੰਡ ਧਾਲੀਆਂ ਕਰ ਦਿੱਤਾ ਗਿਆ ਸੀ। ਹੁਣ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਅਤੇ ਸਰਧਾਂਜਲੀਆ ਦੀ ਰਸਮ 5 ਮਾਰਚ, 2026, ਦਿਨ ਵੀਰਵਾਰ ਨੂੰ  “ਗੁਰਦੁਆਰਾ ਕੈਂਬਾਂ ਸਾਹਿਬ” ਪਾਤਸ਼ਾਹੀ ਛੇਵੀਂ ਪਿੰਡ ਧਾਲੀਆਂ, ਜਿਲ੍ਹਾ ਲੁਧਿਆਣਾ, ਪੰਜਾਬ ਵਿਖੇ 11 ਵਜੇ ਤੋਂ ਹੋਵੇਗੀ।  ਪਰਿਵਾਰ ਵੱਲੋਂ ਸਮੂੰਹ ਸੁਨੇਹੀਆਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ ਹੈ। ਜਿੱਥੇ ਇਕੱਠੇ ਹੋ ਸਵ. ਇੰਦਰਜੀਤ ਸਿੰਘ ਦੀ ਵਿਛੜੀ ਰੂਹ ਦੇ ਪਰਮਾਤਮਾ ਦੇ ਚਰਨਾਂ ਵਿੱਚ ਹਮੇਸ਼ਾ ਲਈ ਨਿਵਾਸ ਦੀ ਅਰਦਾਸ ਅਤੇ ਸ਼ਰਧਾਂਜਲੀ ਭੇਟ ਕੀਤੀਆ ਜਾਣਗੀਆਂ।

                 ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਸ਼ਾਮਲ ਹੋਣ ਜਾਂ ਹੋਰ ਜਾਣਕਾਰੀ ਲਈ ਉਨ੍ਹਾਂ ਦੇ ਪੁੱਤਰਾਂ ਵਿੱਚ ਕੁਲਵੰਤ ਧਾਲੀਆਂ ਨੂੰ ਫੋਨ ਨੰਬਰ +1 (559) 473-9264, ਕੁਲਦੀਪ ਉੱਭੀ +1 (559) 755-8038 ਜਾਂ ਭਤੀਜੇ ਤੇਜਿੰਦਰ ਸਿੰਘ ਨੂੰ ਫੋਨ ਨੰਬਰ +91 94172 64577 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

ਫੋਟੋ: ਸਵ. ਸ. ਇੰਦਰਜੀਤ ਸਿੰਘ ਉੱਭੀ।

Categories: Health

Tags: None

Published on: 28 Feb 2026

Guraashish Singh Dhaliwal
Mobile N/A
📣 Share this post

Latest News