• Tuesday, 13 October 2026
Advertisement Advertisement
Ad banner Ad banner

13 Oct 2026 | 15 Views

ਮਾਨਸਾ ਵਿੱਚ #ਪਰਵਿੰਦਰ_ਝੋਟੇ ਦਾ ਸ਼ਰੇਆਮ ਗੋਲ਼ੀਆਂ ਮਾਰਕੇ ਕਤਲ।


ਨਸ਼ਾ ਤਸਕਰਾਂ - ਪੁਲਸ ਪ੍ਰਸ਼ਾਸਨ - ਸਿਆਸੀ ਗਠਜੋੜ ਦੀ ਗੁੰਡਾਗਰਦੀ ਦਾ ਸਿੱਟਾ - ਨੌਜਵਾਨ ਭਾਰਤ ਸਭਾ।।

ਅੱਜ ਮਾਨਸਾ ਸ਼ਹਿਰ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ, ਕਿ ਸ਼ਹਿਰ ਦੇ ਇੱਕ ਨਸ਼ਾ ਵੇਚਣ ਵਾਲੇ ਮੈਡੀਕਲ ਦੇ ਮਾਲਕ ਨੇ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਨੌਜਵਾਨ ਕਾਰਕੁੰਨ ਪਰਵਿੰਦਰ ਸਿੰਘ ਉਰਫ ਝੋਟੇ ਦਾ ਗੋਲ਼ੀਆਂ ਮਾਰਕੇ ਕਤਲ ਕਰ ਦਿੱਤਾ। ਇਹ ਉਸ ਮੌਕੇ ਵਾਪਰਿਆ ਜਦੋਂ ਪਰਵਿੰਦਰ ਨੇ ਇੱਕ ਮੈਡੀਕਲ ਦੇ ਮਾਲਕ ਨੂੰ ਲਾਈਵ ਵੀਡਿਓ ਉੱਤੇ ਨਸ਼ਾ ਵੇਚਦਾ ਰੰਗੇ ਹੱਥੀਂ ਵੇਖ ਲਿਆ। ਜਦੋਂ ਉਹ ਪੁਲਸ ਨੂੰ ਮੌਕਾ ਵਾਰਦਾਤ ਤੇ ਸੱਦ ਰਿਹਾ ਸੀ ਤਾਂ ਮਾਲਕ ਨੇ ਪਸਤੌਲ ਕਢਕੇ ਉਸਤੇ ਗੋਲੀਆਂ ਨਾਲ਼ ਹਮਲਾ ਕਰ ਦਿੱਤਾ, ਜਿਸ ਕਰਕੇ ਪਰਵਿੰਦਰ ਝੋਟੇ ਦੀ ਜਾਨ ਚਲੀ ਗਈ।
ਨੌਜਵਾਨ ਭਾਰਤ ਸਭਾ ਵੱਲੋਂ ਬਿਆਨ ਜ਼ਾਰੀ ਕਰਦਿਆਂ ਸਭਾ ਦੇ ਪ੍ਰਧਾਨ ਛਿੰਦਰਪਾਲ ਨੇ ਕਿਹਾ, ਮੈਡੀਕਲ ਮਾਲਕ ਵਲੋਂ ਕਿਸੇ ਨੌਜਵਾਨ ਦਾ ਸ਼ਰੇਆਮ ਕੀਤਾ ਕਤਲ, ਇਹਨਾਂ ਨਸ਼ਾ ਕਾਰੋਬਾਰੀਆਂ, ਪੁਲਸ ਪ੍ਰਸ਼ਾਸਨ ਅਤੇ ਸਿਆਸੀ ਸ਼ਹਿ ਦੀ ਗਵਾਹੀ ਭਰਦਾ ਹੈ। ਜਿਸ ਵਿੱਚ ਨਸ਼ੇ ਦੇ ਇਹਨਾਂ ਕਾਰੋਬਾਰੀਆਂ ਨੂੰ ਪੁਲਸ ਤੇ ਸਰਕਾਰ ਵੱਲੋਂ ਢੋਈ ਮਿਲੀ ਹੋਈ ਹੈ, ਤਾਂਹੀ ਇਹਨਾਂ ਕਾਰੋਬਾਰੀਆਂ ਦੇ ਹੌਂਸਲੇ ਏਨੇ ਬੁਲੰਦ ਹਨ। ਨਸ਼ਾ ਵੇਚਣ ਵਾਲ਼ਿਆਂ ਵੱਲੋਂ ਇਹ ਕੋਈ ਕੱਲੀ ਕਾਰੀ ਘਟਨਾ ਨਹੀਂ ਹੈ, ਇਸਤੋਂ ਪਹਿਲਾਂ ਵੀ ਪੰਜਾਬ ਵਿੱਚ ਕਈ ਥਾਵਾਂ ਉੱਤੇ ਨਸ਼ਾ ਵੇਚਣ ਦਾ ਵਿਰੋਧ ਕਰਨ ਵਾਲੇ ਕਾਰਕੁੰਨਾ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ। ਜਿਹਨਾ ਮਾਮਲਿਆਂ ਵਿੱਚ ਪਹਿਲਾਂ ਵੀ ਪੁਲਸ ਤੇ ਸਰਕਾਰ ਸ਼ਰੇਆਮ ਇਹਨਾਂ ਕਾਰੋਬਾਰੀਆਂ ਦੇ ਨਾਲ਼ ਖੜ ਦੀ ਰਹੀ ਹੈ।
ਪੰਜਾਬ ਵਿੱਚ ਇਸ ਵੇਲ਼ੇ ਨਸ਼ਿਆਂ ਦਾ ਹੜ ਵਗ ਰਿਹਾ ਹੈ। ਜਿਸ ਵਿੱਚ ਪੰਜਾਬ ਦੀ ਜਵਾਨੀ ਰੁੜ ਦੀ ਜਾ ਰਹੀ ਹੈ। ਨਿੱਤ ਦਿਨ ਪੰਜਾਬ ਦੇ ਘਰਾਂ ਵਿੱਚ ਗੱਭਰੂ ਪੁੱਤਾਂ ਦੇ ਸੱਥਰ ਵਿਛਦੇ ਹਨ। ਕਿਉਂਕਿ ਲੋਕ ਦੋਖੀ ਸਰਕਾਰਾਂ ਨੂੰ ਇਸ ਕਾਰੋਬਾਰ ਵਿਚੋਂ ਖੱਟੇ ਮੁਨਾਫ਼ੇ ਦਾ ਮੋਟਾ ਚੜਾਵਾ ਚੜ ਦਾ ਹੈ, ਇਸ ਲਈ ਉਹਨਾਂ ਲਈ ਇਸ ਮਸਲਾ ਸਿਰਫ ਆਵਦੀਆਂ ਤਿਜੌਰੀਆਂ ਭਰਨ ਦਾ ਜਾਂ ਵੋਟਾਂ ਖੱਟਣ ਦਾ ਮਸਲਾ ਮਾਤਰ ਹੈ। ਮੌਜੂਦਾ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਵੀ ਵੋਟਾਂ ਤੋਂ ਪਹਿਲਾਂ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ। ਪਰ ਪੰਜ ਸਾਲ ਲੰਘਣ ਮਗਰੋਂ ਇਹਨਾਂ ਦੇ ਰਾਜ ਵਿੱਚ ਨਸ਼ਾ ਘਟਿਆ ਨਹੀਂ ਵਧਿਆ ਹੈ। ਸਗੋਂ ਨਸ਼ਾ ਤਸਕਰਾਂ ਦੇ ਹੌਂਸਲੇ ਵੀ ਬੁਲੰਦ ਹੋਏ ਹਨ, ਜਿਹੜੇ ਵਿਰੋਧ ਕਰਨ ਵਾਲੇ ਨੂੰ ਸ਼ਰੇਆਮ ਗੋਲ਼ੀਆਂ ਮਾਰਨ ਤੋਂ ਵੀ ਨਹੀਂ ਝਿਝਕਦੇ। ਨਸ਼ਾ ਤਸਕਰਾਂ ਵੱਲੋਂ ਫੈਲਾਈ ਗੁੰਡਾਗਰਦੀ, ਗੈਂਗਵਾਰ, ਕਤਲ ਪੰਜਾਬ ਦੀ ਅੱਜ ਦੀ ਕੋਝੀ ਤਸਵੀਰ ਹੈ।
ਸਭਾ ਵੱਲੋਂ ਬਿਆਨ ਜ਼ਾਰੀ ਕਰਦਿਆਂ ਪਰਵਿੰਦਰ ਝੋਟੇ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ, ਕਿ ਨਸ਼ਾ ਵੇਚਣ ਵਾਲੇ ਕਾਤਲ ਮੈਡੀਕਲ ਮਾਲਕ ਨੂੰ ਫਾਂਸੀ ਦਿੱਤੀ ਜਾਵੇ ਅਤੇ ਨਸ਼ਿਆਂ ਅਤੇ ਕਤਲਾਂ ਦੇ ਇਸ ਸਮੁੱਚੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਲੋਕਾਂ ਨੂੰ ਇਕਜੁੱਟ ਹੋਕੇ ਅੱਗੇ ਆਉਣ ਦੀ ਅਪੀਲ ਕੀਤੀ।

Categories: Crime

Tags: Local

Published on: 13 Oct 2026

Guraashish Singh Dhaliwal
Mobile N/A
📣 Share this post

Latest News