• Sunday, 27 September 2026
Advertisement Advertisement
Ad banner Ad banner
75 ਲੱਖ ਦੀ ਲਾਗਤ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ ਦਾ ਨਵੀਨੀਕਰਨ, ਸ਼ਹਿਰ ਦੀ ਖੂਬਸੂਰਤੀ ਨੂੰ ਲਾ ਰਿਹੈ ਚਾਰ ਚੰਨ

27 Sep 2026 | 14 Views

75 ਲੱਖ ਦੀ ਲਾਗਤ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ ਦਾ ਨਵੀਨੀਕਰਨ, ਸ਼ਹਿਰ ਦੀ ਖੂਬਸੂਰਤੀ ਨੂੰ ਲਾ ਰਿਹੈ ਚਾਰ ਚੰਨ

 
 
*ਵੱਡੀ ਗਿਣਤੀ ਵਿੱਚ ਲੋਕ ਸਵੇਰੇ ਸ਼ਾਮ ਸੈਰ ਕਰਕੇ ਲੈ ਰਹੇ ਹਨ ਲਾਹਾ*
 
*ਸੈਰਗਾਹ ਵਿਖੇ ਓਪਨ ਜਿੰਮ, ਯੋਗਾ ਪੁਆਇੰਟ, ਐਕੂਪ੍ਰੈਸ਼ਰ ਜ਼ੋਨ ਆਦਿ ਦੀ ਹੈ ਵਿਸ਼ੇਸ਼ ਸਹੂਲਤ*
 
ਬਠਿੰਡਾ, 27 ਸਤੰਬਰ :
 
ਸੂਬਾ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਨੂੰ ਵਿਕਾਸ ਪੱਖੋਂ ਬਿਹਤਰ ਬਣਾਉਣ ਲਈ ਦਿੱਤੇ ਗਏ ਵੱਖ- ਵੱਖ ਵਿਕਾਸ ਪ੍ਰੋਜੈਕਟਾਂ ਵਿੱਚੋਂ 75 ਲੱਖ ਰੁਪਏ ਖਰਚ ਕਰਕੇ ਤਿਆਰ ਕੀਤਾ ਗਿਆ ਇੱਕ ਪ੍ਰਮੁੱਖ ਪ੍ਰੋਜੈਕਟ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ ਹੈ। ਇਹ ਜਾਣਕਾਰੀ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਸ੍ਰੀ ਜਤਿੰਦਰ ਸਿੰਘ ਭੱਲਾ ਨੇ ਸਾਂਝੀ ਕੀਤੀ।
 
        ਚੇਅਰਮੈਨ ਸ੍ਰੀ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ ਦਾ ਨੀਂਹ ਪੱਥਰ 10 ਅਕਤੂਬਰ 2024 ਨੂੰ ਰੱਖਿਆ ਗਿਆ ਸੀ ਅਤੇ ਕੁੱਝ ਕੁ ਮਹੀਨਿਆਂ ਵਿੱਚ ਹੀ ਤਿਆਰ ਕਰਦਿਆਂ ਇਹ ਸੈਰਗਾਹ ਬਠਿੰਡਾ ਵਾਸੀਆਂ ਦੇ ਸਪੁਰਦ ਕਰ ਦਿੱਤੀ ਗਈ ਸੀ। ਇਹ ਸੈਰਗਾਹ ਰਿੰਗ ਰੋਡ ਉੱਪਰ ਮਿਲਟਰੀ ਛਾਉਣੀ ਦੇ ਨਾਲ 1 ਕਿਲੋਮੀਟਰ ਤੱਕ ਦਾ ਵਾਕਿੰਗ ਟਰੈਕ ਹੈ। ਜਿਸ ਵਿੱਚ ਇੱਕ ਚੱਕਰ ਲਗਾਉਣ ਨਾਲ ਦੋ ਕਿਲੋਮੀਟਰ ਦੀ ਸੈਰ ਕੀਤੀ ਜਾ ਸਕਦੀ ਹੈ। 
 
       ਉਹਨਾਂ ਦੱਸਿਆ ਕਿ ਇਹ ਸੈਰਗਾਹ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਮੁਹੱਈਆ ਕਰਵਾਉਂਦਿਆਂ ਸੁੰਦਰੀਕਰਨ ਅਤੇ ਸ਼ਹਿਰ ਦੀ ਦਿੱਖ ਵਧੀਆ ਬਨਾਉਣ ਲਈ ਚਾਰ ਚੰਨ ਲਗਾ ਰਹੀ ਹੈ।
 
          ਇਸ ਸੈਰਗਾਹ ਵਿਖੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਸਵੇਰੇ ਅਤੇ ਸ਼ਾਮ ਨੂੰ ਸੈਰ ਕਰਕੇ ਖ਼ੂਬ ਆਨੰਦ ਮਾਣ ਰਹੇ ਹਨ। ਇਸ ਤੋਂ ਇਲਾਵਾ ਹਰਿਆਲੀ ਭਰਪੂਰ ਸੈਰਗਾਹ ਵਿਖੇ ਵੱਖ-ਵੱਖ ਤਰ੍ਹਾਂ ਦੇ ਪੌਦੇ ਖਿੱਚ ਦਾ ਕੇਂਦਰ ਹਨ। 
 
       ਸੈਰਗਾਹ ਵਿਖੇ ਓਪਨ ਜਿੰਮ, ਯੋਗਾ ਪੁਆਇੰਟ, ਐਕੂਪ੍ਰੈਸ਼ਰ ਜ਼ੋਨ, ਆਧੁਨਿਕ ਤਕਨੀਕ ਦੀਆਂ ਲਾਈਟਾਂ, ਕੂੜੇ ਦੇ ਪ੍ਰਬੰਧਨ ਸੰਬੰਧੀ ਵੱਖ ਵੱਖ ਥਾਂਵਾਂ ਤੇ ਡਸਟਬਿਨਾ ਤੋਂ ਇਲਾਵਾ ਬਹੁਤ ਹੀ ਸੁੰਦਰ ਸੈਲਫੀ ਪੁਆਇੰਟ ਤਿਆਰ ਕਰਵਾਇਆ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਇਸ ਸੈਰਗਾਹ ਦਾ ਅੱਗੇ ਹੋਰ ਵੀ ਵਿਸਥਾਰ ਕਰਨ ਲਈ ਯੋਜਨਾ ਤੇ ਕੰਮ ਚੱਲ ਰਿਹਾ ਹੈ।
 
      ਸ਼ਹਿਰ ਵਾਸੀਆਂ ਵੱਲੋਂ ਸਰਕਾਰ ਦੇ ਇਸ ਵਿਸ਼ੇਸ਼ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

Categories: Punjab

Tags: Update

Published on: 27 Sep 2026

Guraashish Singh Dhaliwal
Mobile N/A
📣 Share this post

Latest News