• Wednesday, 15 April 2026
Advertisement Advertisement
30 ਅਪ੍ਰੈਲ ਤੱਕ ਫ਼ਸਲੀ ਮੁਆਵਜ਼ਾ ਨਾ ਮਿਲਣ 'ਤੇ 1 ਮਈ ਤੋਂ ਨੈਸ਼ਨਲ ਹਾਈਵੇ ਤੇ ਟੋਲ ਪਲਾਜ਼ੇ ਹੋਣਗੇ ਬੰਦ

15 Apr 2026 | 5 Views

30 ਅਪ੍ਰੈਲ ਤੱਕ ਫ਼ਸਲੀ ਮੁਆਵਜ਼ਾ ਨਾ ਮਿਲਣ 'ਤੇ 1 ਮਈ ਤੋਂ ਨੈਸ਼ਨਲ ਹਾਈਵੇ ਤੇ ਟੋਲ ਪਲਾਜ਼ੇ ਹੋਣਗੇ ਬੰਦ

ਚੰਡੀਗੜ੍ਹ, 15 ਅਪ੍ਰੈਲ -ਪਿਛਲੇ ਸੀਜ਼ਨ ਦੇ ਹੜ੍ਹਾਂ ਤੇ ਹਾਲੀਆ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਅਤੇ ਕਣਕ ਦੀ ਸੁਸਤ ਖ਼ਰੀਦ ਨੂੰ ਲੈ ਕੇ ਆਜ਼ਾਦ ਕਿਸਾਨ ਮੋਰਚਾ (ਪੰਜਾਬ) ਨੇ ਸੂਬਾ ਤੇ ਕੇਂਦਰ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ।

ਮੋਰਚੇ ਨੇ ਐਲਾਨ ਕੀਤਾ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੇ 30 ਅਪ੍ਰੈਲ ਤੱਕ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕੀ ਮੁਆਵਜ਼ਾ ਨਾ ਦਿੱਤਾ ਅਤੇ ਕਣਕ ਦੀ ਖ਼ਰੀਦ ਤੁਰੰਤ ਸੁਚਾਰੂ ਢੰਗ ਨਾਲ ਸ਼ੁਰੂ ਨਾ ਕੀਤੀ ਤਾਂ 1 ਮਈ ਤੋਂ ਪੰਜਾਬ ਦੇ ਸਾਰੇ ਨੈਸ਼ਨਲ ਹਾਈਵੇ ਅਤੇ ਟੋਲ ਪਲਾਜ਼ੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਜਾਣਗੇ ਅਤੇ ਕਿਸਾਨ ਆਪਣੇ ਟਰੈਕਟਰਾਂ ਸਮੇਤ ਸੜਕਾਂ 'ਤੇ ਉੱਤਰਨਗੇ। ਉਕਤ ਜਾਣਕਾਰੀ ਆਜ਼ਾਦ ਕਿਸਾਨ ਮੋਰਚਾ ਦੇ ਸੀਨੀਅਰ ਆਗੂਆਂ ਸੁੱਖ ਗਿੱਲ ਮੋਗਾ, ਨਛੱਤਰ ਸਿੰਘ, ਜਸਬੀਰ ਸਿੰਘ ਆਹਲੂਵਾਲੀਆ ਅਤੇ ਪਰਮਜੀਤ ਸਿੰਘ ਜੱਬੋਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।

Categories: World Punjab

Tags: Update

Published on: 15 Apr 2026

Guraashish Singh Dhaliwal
Mobile N/A
📣 Share this post

Latest News