You are currently viewing ਦਿੱਲੀ ਪੁਲਿਸ ਨੇ ਦੀਪ ਸਿੱਧੂ ਬਾਰੇ ਇਹ ਕੀ ਨਵਾਂ ਸੱਪ ਕੱਢਿਆ

ਦਿੱਲੀ ਪੁਲਿਸ ਨੇ ਦੀਪ ਸਿੱਧੂ ਬਾਰੇ ਇਹ ਕੀ ਨਵਾਂ ਸੱਪ ਕੱਢਿਆ

ਦਿੱਲੀ ਪੁਲਿਸ ਨੇ ਦੀਪ ਸਿੱਧੂ ਬਾਰੇ ਇਹ ਕੀ ਨਵਾਂ ਸੱਪ ਕੱਢਿਆ

ਨਵੀਂ ਦਿੱਲੀ ( ਪਰਗਟ ਸਿੰਘ ) – ਦਿੱਲੀ ਵਿੱਚ ਗਣਤੰਤਰਤਾ ਦਿਵਸ 26 ਜਨਵਰੀ ਮੌਕੇ ਕਿਸਾਨਾਂ ਵੱਲੋਂ‌ ਕੀਤੀ ਗੲੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਭਾਲ ਹੈ। ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਪੁਲਿਸ ਦੀਆਂ ਕਈ ਟੀਮਾਂ 10 ਦਿਨਾਂ ਤੋਂ ਪੰਜਾਬ ਸਮੇਤ ਕਈ ਸੂਬਿਆਂ ‘ਚ ਤਲਾਸ਼ ਕਰ ਰਹੀ ਹੈ ਪਰ ਉਹ ਪੁਲਿਸ ਦੇ ਹੱਥ ਨਹੀਂ ਆ ਰਿਹਾ ਹੈ। ਕ੍ਰਾਈਮ ਬ੍ਰਾਂਚ ਨੇ ਸੁਖਦੇਵ ਸਿੰਘ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੀਪ ਸਿੱਧੂ ਸਮੇਤ ਕਈ ਹੋਰ ਮੁਲਜ਼ਮਾਂ ਤੇ ਦਿੱਲੀ ਪੁਲਿਸ ਨੇ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚੋਂ ਇਕ ਜੁਗਰਾਜ ਸਿੰਘ ਵੀ ਹੈ, ਜਿਸ ਨੇ 26 ਜਨਵਰੀ ਨੂੰ ਹਿੰਸਕ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਦੀ ਪ੍ਰਾਚੀਰ ‘ਤੇ ਤਿਰੰਗੇ ਦੇ ਨਾਲ ਹੋਰ ਝੰਡਾ ਲਾ ਦਿੱਤਾ ਸੀ। ਦੀਪ ਸਿੱਧੂ ਦੇ ਫੇਸਬੁੱਕ ਅਕਾਊਂਟ ਤੋਂ ਲਗਾਤਾਰ ਵੀਡੀਓ ਪਾਏ ਜਾ ਰਹੇ ਹਨ, ਜਿਸ ਵਿੱਚ ਉਹ ਕਿਸਾਨ ਨੇਤਾਵਾਂ ਅਤੇ ਅੰਦੋਲਨ ਨੂੰ ਲੈ ਕੇ ਬਿਆਨਬਾਜ਼ੀ ਕਰ ਰਿਹਾ ਹੈ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਹੱਥ ਅਹਿਮ ਜਾਣਕਾਰੀ ਲੱਗੀ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਦੀਪ ਸਿੱਧੂ ਦਾ ਫੇਸਬੁੱਕ ਅਕਾਊਂਟ ਵਿਦੇਸ਼ ’ਚੋਂ ਚਲਾਇਆ ਜਾ ਰਿਹਾ ਹੈ। ਉਸ ਦੀ ਇੱਕ ਮਹਿਲਾ ਦੋਸਤ ਉਸ ਦੇ ਵੀਡੀਓ ਫੇਸਬੁੱਕ ’ਤੇ ਅਪਲੋਡ ਕਰਦੀ ਹੈ। ਦੀਪ ਸਿੱਧੂ ਆਪਣੇ ਵੀਡੀਓ ਰਿਕਾਰਡ ਕਰਕੇ ਆਪਣੀ ਮਹਿਲਾ ਦੋਸਤ ਨੂੰ ਭੇਜਦਾ ਹੈ ਤੇ ਉਹ ਇਨ੍ਹਾਂ ਨੂੰ ਫੇਸਬੁਕ ’ਤੇ ਅਪਲੋਡ ਕਰ ਦਿੰਦੀ ਹੈ।
ਦਿੱਲੀ ਪੁਲਿਸ ਨੇ ਤਿੰਨ ਫਰਵਰੀ ਨੂੰ ਦੀਪ ਸਿੰਧੂ, ਲਾਲ ਕਿਲ੍ਹਾ ਤੇ ਕੇਸਰੀਆ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਸਮੇਤ 8 ਹੁੱਲੜਬਾਜ਼ਾਂ ਦੀ ਗ੍ਰਿਫ਼ਤਾਰੀ ‘ਤੇ ਇਨਾਮ ਐਲਾਨ ਕੀਤਾ ਸੀ। ਪੰਜਾਬ ਦੇ ਗੈਂਗਸਟਰ ਲੱਖਾ ਸਿਧਾਨਾ ਨੇ ਸਿੱਧੂ ਬਾਰਡਰ ਤੋਂ ਸ਼ਨਿਚਰਵਾਰ ਰਾਤ ਨੂੰ ਫੇਸਬੁੱਕ ਲਾਈਵ ਕੀਤਾ ਸੀ। ਇਸ ਤੋਂ ਮੰਨਿਆ ਜਾ ਰਿਹਾ ਹੈ ਕਿ ਉਹ ਸਿੰਘੂ ਬਾਰਡਰ ‘ਤੇ ਕਿਸਾਨਾਂ ਵਿਚਕਾਰ ਹੀ ਲੁੱਕਿਆ ਹੋਇਆ ਹੈ।