ਪੈਟਰੋਲ ਡੀਜ਼ਲ ਦੀ ਕੀਮਤ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਆਡੀਓ ਵਾਇਰਲ
ਸ੍ਰੀ ਮੁਕਤਸਰ ਸਾਹਿਬ, 2 ਮਾਰਚ ( ਪਰਗਟ ਸਿੰਘ )
ਵਰਤਮਾਨ ਸਮੇਂ ‘ਚ ਵੱਧ ਰਹੀ ਮਹਿੰਗਾਈ ਨੇ ਲੋਕਾਂ ਦੇ ਨੱਕ ‘ਚ ਦਮ ਕਰ ਰੱਖਿਆ ਹੈ ਜਿਸ ਨੂੰ ਲੈ ਕੇ ਰੋਜ਼ਾਨਾ ਹੀ ਸੋਸ਼ਲ ਮੀਡੀਆ ‘ਤੇ ਕੋਈ ਨਾ ਕੋਈ ਵੀਡੀਓਜ਼, ਤਸਵੀਰਾਂ ਅਤੇ ਆਡੀਓਜ਼ ਵਾਇਰਲ ਹੋ ਰਹੀਆਂ ਹਨ। ਇਸੇ ਤਰ੍ਹਾਂ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਮੱਦੇਨਜ਼ਰ ਰੱਖਦਿਆਂ ਦੋ ਦਿਨ ਤੋਂ ਲਗਾਤਾਰ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ “ਪੈਟਰੋਲ ਡੀਜ਼ਲ ਦੀ ਵੱਧ ਰਹੀ ਕੀਮਤ ਤੋਂ ਘਬਰਾਉਣਾ ਨਹੀਂ ਹੈ, ਇਸ ਦਾ ਵੀ ਉਹੀ ਹੱਲ ਹੈ ਜੋ ਕੋਵਿਡ ਦਾ ਹੈ। ਆਪਣੇ ਘਰਾਂ ਵਿੱਚ ਰਹੋ, ਮਸਤ ਰਹੋ, ਖਾਣਾ ਘੱਟ ਤੋਂ ਘੱਟ ਖਾਓ ਤੇ ਪਾਟੇ ਕੱਪੜੇ ਪਾ ਕੇ ਰੱਖੋ ਅਤੇ ਜਿੱਥੇ ਵੀ ਜਾਣਾ ਹੈ ਪੈਦਲ ਹੀ ਜਾਓ। ਅਸੀਂ ਮਹਿੰਗਾਈ ਨਾਲ ਲੜ੍ਹਨਾ ਹੈ ਸਰਕਾਰ ਨਾਲ ਨਹੀਂ। ਜ਼ਿਕਰਯੋਗ ਹੈ ਕਿ ਇਹ ਅਵਾਜ਼ ਰਿਕਾਰਡ ਕਰਨ ਵਾਲੇ ਵਿਅਕਤੀ ਨੇ ਇੱਕ ਸੁਚੱਜੇ ਢੰਗ ਨਾਲ ਸਰਕਾਰ ਨੂੰ ਲਾਹਣਤਾਂ ਪਾਈਆਂ ਹਨ। ਆਖਿਰਕਾਰ ਕਿਉਂ ਇੰਨ੍ਹਾਂ ਜ਼ੁਲਮ ਜਨਤਾ ਨੂੰ ਸਹਿਣਾ ਪੈ ਰਿਹਾ ਹੈ।