You are currently viewing ਦਿੱਲੀ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇਣਾਂ ਸਮੇਂ ਦੀ ਮੁੱਖ ਲੋੜ- ਜਰਨੈਲ ਸਿੰਘ ਰੋੜਾਂਵਾਲੀ

ਦਿੱਲੀ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇਣਾਂ ਸਮੇਂ ਦੀ ਮੁੱਖ ਲੋੜ- ਜਰਨੈਲ ਸਿੰਘ ਰੋੜਾਂਵਾਲੀ

 

ਦਿੱਲੀ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇਣਾਂ ਸਮੇਂ ਦੀ ਮੁੱਖ ਲੋੜ- ਜਰਨੈਲ ਸਿੰਘ ਰੋੜਾਂਵਾਲੀ

ਸ੍ਰੀ ਮੁਕਤਸਰ ਸਾਹਿਬ, 6 ਮਾਰਚ ( ਪਰਗਟ ਸਿੰਘ )

ਕਿਸਾਨੀ ਸੰਘਰਸ਼ ਚੱਲਦਿਆਂ ਪੂਰੇ 100 ਦਿਨ ਬੀਤ ਗੲੇ ਹਨ ਪਰ ਕੇਂਦਰੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ‌। ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਰੋੜਾਂਵਾਲੀ ਨੇ ਆਖਿਆ ਕਿ ਸਾਰੇ ਹੀ ਕਿਸਾਨ ਵੀਰਾਂ ਨੂੰ‌ ਬੇਨਤੀ ਹੈ ਕਿ ਦਿੱਲੀ ਵਿਖੇ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ‘ਚ ਬੈਠੇ ਕਿਸਾਨ, ਮਜ਼ਦੂਰ, ਬਜ਼ੁਰਗ, ਬੱਚੇ ਅਤੇ ਬੀਬੀਆਂ ਦਾ ਸਾਨੂੰ ਸਭਨਾਂ ਨੂੰ ਸਾਥ ਦੇਣਾ ਚਾਹੀਦਾ ਹੈ।

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ  ਤਿੰਨ ਆਰਡੀਨੈਂਸ ਬਿੱਲਾਂ ਦਾ ਕੇਵਲ ਕਿਸਾਨਾਂ ਤੇ ਹੀ ਨਹੀਂ ਸਗੋਂ ਸਾਰੇ ਵਰਗਾਂ ਤੇ ਮਾੜਾ ਅਸਰ ਪਵੇਗਾ, ਚਾਹੇ ਕੋਈ ਦੁਕਾਨਦਾਰ ਹੋਵੇ ਜਾਂ ਕੋਈ ਰੇਹੜੀ ਵਾਲਾ ਹੋਵੇ। ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ ਸਗੋਂ ਸਾਰੇ ਦੇਸ਼ ਵਾਸੀਆਂ ਦੀ ਹੈ। ਇਸ ਲੲੀ ਸਾਨੂੰ ਸਭ ਨੂੰ ਇੱਕ ਹੋ ਕਿ ਕਿਸਾਨੀ ਸੰਘਰਸ਼ ‘ਚ ਸਾਥ ਦੇਣਾ ਚਾਹੀਦਾ ਹੈ।

ਉਨ੍ਹਾਂ ਆਖਿਆ ਕਿ ਅੱਜ ਜਦੋਂ ਸਾਰੇ ਕਿਸਾਨ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਸਰਕਾਰ ਵੱਲੋਂ ਉਨ੍ਹਾਂ ਦੇ ਘਰਾਂ ਦੇ ਬਿਜਲੀ ਦੇ ਮੀਟਰ ਪਟਾਏ ਜਾ ਰਹੇ ਹਨ। ਸਿਲੰਡਰ, ਪੈਟਰੋਲ, ਡੀਜੇਪੀ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਜਾ ਰਿਹਾ ਹੈ। ਵਾਟਰ ਵਰਕਸ ਵਾਲੇ ਪਾਣੀ ਦੇ ਬਿੱਲ ਵਧਾਇਆ ਗਿਆ। ਰੋੜਾਂਵਾਲੀ ਨੇ ਕਿਹਾ ਕਿ ਪਾਣੀ ਦੇ ਬਿੱਲ ਨਾਲ ਜੋ ਗਊ ਟੈਕਸ ਲੱਗਾਇਆ ਜਾਂਦਾ ਹੈ ਉਹ ਵੀ ਸਾਨੂੰ ਅਦਾ ਕਰਨਾ ਪੈਂਦਾ ਹੈ ਪ੍ਰੰਤੂ ਉਸਦਾ ਕੋਈ ਫਾਇਦਾ ਤਾਂ ਹੁੰਦਾ ਨਹੀਂ। ਸੜਕਾਂ ਤੇ ਅਵਾਰਾ ਘੁੰਮਦੀਆਂ ਗਾਵਾਂ ਦਾ ਕੋਈ ਰਹਿਣ ਬਸੇਰਾ ਨੀ ਬਣਾਇਆ ਜਾਂਦਾ। ਫਿਰ ਇਹ ਗਊ ਟੈਕਸ ਜਾ ਕਿੱਥੇ ਰਿਹਾ ?

ਜਰਨੈਲ ਸਿੰਘ ਰੋੜਾਂਵਾਲੀ ਨੇ ਕੇਂਦਰੀ ਸਰਕਾਰ ਅੱਗੇ ਆਪਣੇ ਹੱਕਾਂ ਦੀ ਮੰਘ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਸਾਡੇ ਹੱਕਾਂ ਲਈ ਸਾਥ ਨਹੀਂ ਦੇਣਾ ਤਾਂ ਸਾਨੂੰ ਨਜ਼ਾਇਜ਼ ਪ੍ਰੇਸ਼ਾਨ ਨਾ ਕੀਤਾ ਜਾਵੇ। ਵੱਧਦੀ ਮਹਿੰਗਾਈ ਨੂੰ ਘੱਟ ਕੀਤਾ ਜਾਵੇ ਤਾਂ ਜੋ ਆਮ ਲੋਕ ਵੀ ਆਪਣਾ ਜੀਵਨ ਸੁਖਾਲਾ ਬਿਤਾ ਸਕਣ। ਇਸ ਮੌਕੇ ਉਨ੍ਹਾਂ ਦੇ ਨਾਲ ਲੋਕ ਭਲਾਈ ਸੇਵਾ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਜੱਸਲ ਸਿੰਘ ਰਹੂੜਿਆਂ ਵਾਲੀ ਅਤੇ ਸਮਾਜ ਸੇਵੀ ਰਾਜੇਸ਼ ਗਰਗ ਵਿਸ਼ੇਸ਼ ਤੌਰ ਤੇ ਮੌਜ਼ੂਦ ਸਨ।