You are currently viewing ਸਵਾਰੀਆਂ ਨਾਲ ਭਰੀ ਬੱਸ ਸੇਮਨਾਲੇ ‘ਚ ਡਿੱਗੀ

ਸਵਾਰੀਆਂ ਨਾਲ ਭਰੀ ਬੱਸ ਸੇਮਨਾਲੇ ‘ਚ ਡਿੱਗੀ

ਸਵਾਰੀਆਂ ਨਾਲ ਭਰੀ ਬੱਸ ਸੇਮਨਾਲੇ ‘ਚ ਡਿੱਗੀ

ਫਰੀਦਕੋਟ, 25 ਮਾਰਚ ( ਪਰਗਟ ਸਿੰਘ )

ਅੱਜ ਵੀਰਵਾਰ ਸਵੇਰੇ ਪਿੰਡ ਗੋਲੇਵਾਲਾ ਨੇੜੇ ਇੱਕ ਬੱਸ ਦੇ ਸੇਮਨਾਲੇ ’ਚ ਡਿੱਗ ਜਾਣ ਕਾਰਣ ਕਈ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਕੁਝ ਵਿਦਿਆਰਥੀ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੱਸ ਦਾ ਟਾਇਰ ਫਟਣ ਕਾਰਣ ਵਾਪਰਿਆ। ਇਹ ਬੱਸ ਫਰੀਦਕੋਟ ਤੋਂ ਫਿਰੋਜ਼ਪੁਰ ਜਾ ਰਹੀ ਸੀ।

ਮੌਕੇ ਤੇ ਮੌਜ਼ੂਦ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਬੱਸ ਦਾ ਟਾਇਰ ਫਟਿਆ, ਬੱਸ ਡਰਾਇਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਲੋਹੇ ਦੀ ਗ੍ਰਿੱਲਾਂ ਨੂੰ ਤੋੜਦੀ ਹੋਈ ਸੇਮਨਾਲੇ ’ਚ ਡਿੱਗ ਪਈ। ਹਾਦਸੇ ਦੌਰਾਨ ਜ਼ਖਮੀ ਸਵਾਰੀਆਂ ਨੂੰ ਪਿੰਡ ਗੋਲੇਆਲਾ ਵਾਸੀਆਂ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਖੇ ਦਾਖਲ ਕਰਵਾਇਆ ਗਿਆ।