Latest news

ਸ਼ਿਖਾ ਨਹਿਰਾ ਨੇ ਬਤੌਰ ਡਿਪਟੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਜੋਂ ਸੰਭਾਲਿਆ ਅਹੁੱਦਾ
ਬਠਿੰਡਾ, 5 ਸਤੰਬਰ : ਮੈਡਮ ਸ਼ਿਖਾ ਨਹਿਰਾ ਨੇ ਅੱਜ ਇੱਥੇ ਬਤੌਰ ਡਿਪਟੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ।
ਡਿਪਟੀ ਡਾਇਰੈਕਟਰ ਮੈਡਮ ਸ਼ਿਖਾ ਨਹਿਰਾ ਨੇ ਵਿਭਾਗ ਵਿੱਚ ਬਤੌਰ ਸਹਾਇਕ ਪਬਲਿਕ ਰਿਲੇਸ਼ਨ ਅਫਸਰ ਵਜੋਂ ਸਾਲ 1991 ’ਚ ਆਪਣੀ ਡਿਊਟੀ ਜੁਆਇੰਨ ਕੀਤੀ ਸੀ। ਹੁਣ ਤੱਕ 33 ਸਾਲ ਦੀ ਸਰਵਿਸ ਦੌਰਾਨ ਉਨ੍ਹਾਂ ਵਲੋਂ ਵੱਖ-ਵੱਖ ਡਿਊਟੀਆਂ ਜਿਨ੍ਹਾਂ ’ਚ 12 ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਮਾਣਯੋਗ ਚੀਫ ਜਸਟਿਸ ਪੰਜਾਬ ਹਰਿਆਣਾ ਹਾਈਕੋਰਟ, ਸਾਲ 2016 ਤੋਂ 2021 ਤੱਕ ਮਾਣਯੋਗ ਗਵਰਨਰ ਪੰਜਾਬ ਤੋਂ ਇਲਾਵਾ ਵੱਖ-ਵੱਖ ਕੈਬਨਿਟ ਮੰਤਰੀ ਪੰਜਾਬ ਸਰਕਾਰ ਨਾਲ ਡਿਊਟੀ ਕੀਤੀ ਹੈ।
ਮੈਡਮ ਸ਼ਿਖਾ ਨਹਿਰਾ ਨੂੰ ਪੰਜਾਬ ਸਰਕਾਰ ਵਲੋਂ ਡਿਪਟੀ ਡਾਇਰੈਕਟਰ ਸ਼ੋਸਲ ਮੀਡੀਆ ਅਤੇ ਫਿਲਮ ਡਵੀਜ਼ਨ ਚੰਡੀਗੜ੍ਹ ਤੋਂ ਬਦਲ ਕੇ ਡਿਪਟੀ ਡਾਇਰੈਕਟਰ ਬਠਿੰਡਾ ਲਗਾਇਆ ਗਿਆ ਹੈ।
ਇਸ ਤੋਂ ਪਹਿਲਾਂ ਇੱਥੇ ਦਫ਼ਤਰ ਵਿਖੇ ਪਹੁੰਚਣ ਤੇ ਡਿਪਟੀ ਡਾਇਰੈਕਟਰ ਮੈਡਮ ਸ਼ਿਖਾ ਨਹਿਰਾ ਦਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਗੁਰਦਾਸ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਗੁਲਦਸਤਾ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ।

Leave a Reply

Your email address will not be published. Required fields are marked *