You are currently viewing ਬੇਟੀ ਬਚਾਉ ਬੇਟੀ ਪੜਾਉ’ ਸਕੀਮ ਤਹਿਤ ਧੀਆਂ ਦੀ ਮਨਾਈ ਲੋਹੜੀ

ਬੇਟੀ ਬਚਾਉ ਬੇਟੀ ਪੜਾਉ’ ਸਕੀਮ ਤਹਿਤ ਧੀਆਂ ਦੀ ਮਨਾਈ ਲੋਹੜੀ

ਬੇਟੀ ਬਚਾਉ ਬੇਟੀ ਪੜਾਉ’ ਸਕੀਮ ਤਹਿਤ ਧੀਆਂ ਦੀ ਮਨਾਈ ਲੋਹੜੀ

ਨਵ-ਜੰਮੀਆਂ 51 ਬੱਚੀਆਂ ਨੂੰ ਕੀਤਾ ਸਨਮਾਨਿਤ

ਬਠਿੰਡਾ, 14 ਜਨਵਰੀ (ਜਗਮੀਤ ਚਹਿਲ)

ਸਮਾਜਿਕ ਸੁਰੱਖਿਆਂ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ‘ਬੇਟੀ ਬਚਾਉ ਬੇਟੀ ਪੜਾਉ’ ਸਕੀਮ ਤਹਿਤ ਧੀਆਂ ਦੀ ਲੋਹੜੀ ਮਨਾਈ ਗਈ। ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀ ਗੁਲਬਹਾਰ ਸਿੰਘ ਦੀ ਅਗਵਾਈ ਹੇਠ ਹੋਏ ਇਸ ਜ਼ਿਲਾ ਪੱਧਰੀ ਸਮਾਗਮ ਵਿੱਚ ਜ਼ਿਲਾ ਪ੍ਰੀਸ਼ਦ ਦੇ ਚੇਅਰਪਰਸਨ ਸ੍ਰੀਮਤੀ ਮਨਜੀਤ ਕੌਰ ਵੱਲੋਂ ਸ਼ਮੂਲੀਅਤ ਕੀਤੀ ਗਈ।

ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਪਰਸਨ ਸ੍ਰੀਮਤੀ ਮਨਜੀਤ ਕੌਰ ਨੇ ਕਿਹਾ ਕਿ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ ਅਤੇ ਪੁੱਤਾਂ ਵਾਂਗ ਹੀ ਧੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ, ਕਿਉਂਕਿ ਧੀਆਂ ਪੁੱਤਰਾਂ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ।  

ਇਸ ਜ਼ਿਲਾ ਪੱਧਰੀ ਧੀਆਂ ਦੀ ਲੋਹੜੀ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵੱਲੋਂ ਨਵ-ਜੰਮੀਆਂ 51 ਬੱਚੀਆਂ ਨੂੰ ਬੇਬੀ ਕੰਬਲ, ਗਰੂਮਿੰਗ ਕਿੱਟਾ ਅਤੇ ਮਠਿਆਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ।