ਹਾਫ ਮੈਰਥਨ ਦੇ ਚੌਥੇ ਐਡੀਸ਼ਨ ਦਾ ਪੋਸਟਰ ਜਾਰੀ
ਮੈਰਾਥਨ ਦਾ ਮੁੱਖ ਮੰਤਵ ਸਿਹਤ ਨੂੰ ਤੰਦਰੁਸਤ ਰੱਖਣਾ
ਹਾਫ਼ ਮੈਰਾਥਨ 7 ਮਾਰਚ ਨੂੰ
ਬਠਿੰਡਾ, 23 ਫ਼ਰਵਰੀ(ਜਗਮੀਤ ਚਹਿਲ)
ਸਿਵਲ ਜੱਜ (ਸ.ਡ.)/ਸੀ.ਜੇ.ਐਮ.-ਸਹਿਤ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਅਸ਼ੋਕ ਕੁਮਾਰ ਚੌਹਾਨ ਵਲੋਂ ਏ.ਡੀ.ਆਰ. ਸੈਂਟਰ, ਜ਼ਿਲਾ ਕਚਿਹਰੀ, ਬਠਿੰਡਾ ਵਿਖੇ ਬਠਿੰਡਾ ਰਨਰ ਕਲੱਬ ਵੱਲੋਂ 7 ਮਾਰਚ 2021 ਨੂੰ ਕਰਵਾਈ ਜਾ ਰਹੀ ਬਠਿੰਡਾ ਹਾਫ ਮੈਰਥਨ ਦੇ ਚੌਥੇ ਐਡੀਸ਼ਨ ਦਾ ਪੋਸਟਰ ਜਾਰੀ ਕੀਤਾ ਗਿਆ।
ਇਸ ਮੌਕੇ ਸ਼੍ਰੀ ਅਸ਼ੋਕ ਕੁਮਾਰ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਾਫ ਮੈਰਥਨ ਦਾ ਮੁੱਖ ਮੰਤਵ ਲੋਕਾਂ ਵਿੱਚ ਨਸ਼ਿਆਂ ਤੇ ਕੈਂਸਰ ਖਿਲਾਫ ਜਾਗਰੂਕਤਾ ਫੈਲਾਉਣ ਤੋਂ ਇਲਾਵਾ ਸਿਹਤ ਨੂੰ ਤੰਦਰੁਸਤ ਰੱਖਣਾ ਹੈ। ਉਨਾਂ ਬਠਿੰਡਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੈਰਾਥਨ ਵਿੱਚ ਵੱਧ ਤੋਂ ਵੱਧ ਭਾਗ ਲਿਆ ਜਾਵੇ।
ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਅਪ੍ਰੈਲ 2021 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਹਰ ਤਰਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਤਰਾਂ ਦੋਵਾਂ ਧਿਰਾਂ ਦੀ ਜਿੱਤ ਤੇ ਪੈਸੇ ਅਤੇ ਸਮੇਂ ਦੀ ਬੱਚਤ ਹੁੰਦੀ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਮੁਫਤ ਕਾਨੂੰਨੀ ਸਹਾਇਤਾ ਦੀ ਲੋੜ ਹੈ ਤਾਂ ਉਹ ਟੋਲ ਫ੍ਰੀ ਨੰਬਰ 1968 ‘ਤੇ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਸ੍ਰੀ ਰਾਕੇਸ਼ ਨਰੂਲਾ, ਸ੍ਰੀ ਸੰਜੀਵ ਸਿੰਗਲਾ, ਸ੍ਰੀ ਤਰੂਣ ਬਜਾਜ, ਸ੍ਰੀ ਜਤਿੰਦਰ ਕੁਮਾਰ, ਸ੍ਰੀ ਜਸਵੰਤ ਕੌਸ਼ਿਕ (ਜੱਸ ਪੰਜਾਬੀ ਖਿੜਕੀ), ਸ੍ਰੀ ਮੇਹਰ, ਸ੍ਰੀ ਜੋਰਾਵਰ ਸਿੰਘ ਅਤੇ ਸ੍ਰੀ ਤਜਿੰਦਰ ਸਿੰਘ ਆਦਿ ਹਾਜ਼ਰ ਸਨ।