ਗਰਮ ਹਵਾਵਾਂ ਤੋਂ ਬਚਣ ਲਈ ਲੋਕ ਪਹਿਲਾਂ ਤੋਂ ਹੀ ਰੱਖਣ ਅਗਾਊਂ ਤਿਆਰੀਆਂ-ਡਿਪਟੀ ਕਮਿਸ਼ਨਰ
ਬਠਿੰਡਾ, 6 ਮਾਰਚ (ਜਗਮੀਤ ਚਹਿਲ )
ਗਰਮ ਹਵਾਵਾਂ ਤੋਂ ਬਚਣ ਲਈ ਲੋਕ ਨੂੰ ਪਹਿਲਾਂ ਤੋਂ ਹੀ ਅਗਾਊਂ ਤਿਆਰੀਆਂ ਰੱਖਣੀਆਂ ਚਾਹੀਦੀਆਂ ਹਨ। ਆਉਣ ਵਾਲੇ 2-3 ਮਹੀਨਿਆਂ ’ਚ ਗਰਮੀ ਦਾ ਮੌਸਮ ਹੋ ਜਾਣਾ ਹੈ ਅਤੇ ਗਰਮੀ ਦੇ ਮੌਸਮ ਵਿਚ ਗਰਮ ਹਵਾਵਾਂ ਵੀ ਚਲਦੀਆਂ ਹਨ ਜਿਸ ਨਾਲ ਸ਼ਰੀਰਕ ਤਣਾਅ ਹੋ ਜਾਂਦਾ ਹੈ ਜਿਸ ਨਾਲ ਮਨੁੱਖੀ ਤੇ ਜੀਵ ਜੰਤੂਆਂ ਨੂੰ ਗੰਭੀਰ ਬਿਮਾਰੀਆਂ ਹੋ ਸਕਦੀਆਂ। ਇਹ ਜਾਣਕਾਰੀ ਕਾਰਜਕਾਰੀ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਫੂਲਕਾ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਗਰਮ ਹਵਾਵਾਂ ਮੌਸਮ ਸਮੇਂ ਧੁੱਪ ਵਿਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਖਾਸ ਕਰਕੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਜਿੰਨਾ ਹੋ ਸਕੇ ਪਾਣੀ ਪੀਤਾ ਜਾਵੇ ਭਾਵੇਂ ਪਿਆਸ ਲਗੀ ਹੋਵੇ ਜਾਂ ਨਾ ਲਗੀ ਹੋਵੇ, ਪਾਣੀ ਦੀ ਮਾਤਰਾ ਸ਼ਰੀਰ ’ਚੋਂ ਘੱਟਣ ਨਾ ਦਿੱਤੀ ਜਾਵੇ। ਉਨਾਂ ਕਿਹਾ ਕਿ ਗਰਮੀ ਦੇ ਮੌਸਮ ਵਿਚ ਹਲਕੇ ਰੰਗ ਅਤੇ ਹਲਕੇ ਕਪੜੇ ਪਾਣੇ ਚਾਹੀਦੇ ਹਨ ਅਤੇ ਧੁੱਪ ਵਿਚ ਜਾਣ ਸਮੇਂ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਐਨਕ, ਸਿਰ ਨੂੰ ਢੱਕਣ ਲਈ ਟੋਪੀ ਜਾਂ ਛਾਤਾ ਅਤੇ ਪੈਰਾਂ ਨੂੰ ਢੱਕਣ ਲਈ ਬੂਟ ਜਾਂ ਚੱਪਲ ਦੀ ਵਰਤੋਂ ਜ਼ਰੂਰ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਤਾਪਮਾਨ ਜ਼ਿਆਦਾ ਹੋਵੇ ਤਾਂ ਜ਼ਿਆਦਾ ਤਣਾਅ ਵਾਲੀਆ ਗਤੀਵਿਧੀਆਂ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਾਹਰ ਸਮੇਂ ਕੰਮ ਕਰਨ ਨੂੰ ਤਵਜੋਂ ਨਾ ਦਿੱਤੀ ਜਾਵੇ। ਉਨਾਂ ਕਿਹਾ ਕਿ ਯਾਤਰਾ ਕਰਨ ਸਮੇਂ ਪਾਣੀ ਨਾਲ ਜ਼ਰੂਰ ਲਜਾਇਆ ਜਾਵੇ। ਉਨਾਂ ਕਿਹਾ ਕਿ ਇਸ ਮੌਸਮ ਵਿਚ ਸ਼ਰਾਮ, ਚਾਹ, ਕਾੱਫੀ ਅਤੇ ਕਾਰਬਨੇਟਿਡ ਸਾਫਟ ਡਰਿਨਕਸ ਪੀਣ ਤੋਂ ਪਰਹੇਜ਼ ਕੀਤਾ ਜਾਵੇ ਜ਼ੋ ਕਿ ਸ਼ਰੀਰ ਨੂੰ ਡੀਹਾਈਡਰੇਟ ਕਰਦੀਆਂ ਹਨ। ਉਨਾਂ ਕਿਹਾ ਕਿ ਜ਼ਿਆਦਾ ਪ੍ਰੋਟੀਨ ਅਤੇ ਬਾਸੀ ਖਾਣਾ ਵੀ ਨਾ ਖਾਦਾ ਜਾਵੇ। ਬਾਹਰ ਕੰਮ ਕਰਨ ਸਮੇਂ ਗਰਮੀ ਤੋਂ ਬਚੱਣ ਲਈ ਆਪਣ ਸ਼ਰੀਰ ਨੂੰ ਪੂਰੀ ਤਰਾਂ ਢੱਕਿਆ ਜਾਵੇ। ਉਨਾਂ ਕਿਹਾ ਕਿ ਬੱਚਿਆਂ ਅਤੇ ਜੀਵ ਜੰਤੂਆਂ ਦੇ ਬੱਚਿਆਂ ਨੂੰ ਵਹੀਕਲਾਂ ਦੇ ਕੋਲ ਨਾ ਛਡਿਆ ਜਾਵੇ। ਉਨਾਂ ਕਿਹਾ ਕਿ ਬਿਮਾਰ ਮਹਿਸੂਸ ਕਰਨ ’ਤੇ ਤੁਰੰਤ ਡਾਕਟਰ ਕੋਲ ਪਹੁੰਚ ਕੀਤੀ ਜਾਵੇ। ਇਸ ਤੋਂ ਇਲਾਵਾ ਓ.ਆਰ.ਐਸ ਘੋਲ, ਘਰ ’ਚ ਬਣਾਈ ਲੱਸੀ, ਚਾਵਲਾਂ ਦਾ ਪਾਣੀ, ਲੈਮਨ ਵਾਟਰ, ਦੁੱਧ ਦੀ ਵਰਤੋਂ ਕੀਤੀ ਜਾਵੇ ਜ਼ੋ ਕਿ ਆਪਣੇ ਸ਼ਰੀਰ ਨੂੰ ਰੀ-ਹਾਈਡਰੇਟ ਕਰਦੀ ਰਹਿੰਦੀ ਹੈ।
ਉਨਾਂ ਕਿਹਾ ਕਿ ਮਨੁੱਖ ਆਪਣੇ ਨਾਲ-ਨਾਲ ਪਸ਼ੂਆਂ ਦੀ ਸੁਰੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦੇਣ, ਇਸ ਲਈ ਪਸ਼ੂਆਂ ਨੂੰ ਛਾਂ ਵਾਲੀ ਜਗਾਂ ’ਤੇ ਰੱਖਿਆ ਜਾਵੇ ਅਤੇ ਲੋੜੀਂਦੀ ਮਾਤਰਾ ਵਿਚ ਪਾਣੀ ਵਾਰ-ਵਾਰ ਪਿਆਇਆ ਜਾਵੇ। ਉਨਾਂ ਕਿਹਾ ਕਿ ਘਰ ਨੂੰ ਠੰਡਾ ਰੱਖਿਆ ਜਾਵੇ, ਪਰਦਿਆਂ ਦੀ ਵਰਤੋਂ ਕੀਤੀ ਜਾਵੇ ਅਤੇ ਰਾਤ ਸਮੇਂ ਖਿੜਕੀਆਂ ਨੂੰ ਖੁੱਲਾ ਛਡਿਆ ਜਾਵੇ। ਪੱਖੇ ਅਤੇ ਠੰਡੇ ਪਾਣੀ ਨਾਲ ਲੋੜ ਅਨੁਸਾਰ ਨਹਾਇਆ ਜਾਵੇ ਜਿਸ ਨਾਲ ਲੂ ਲੱਗਣ ਤੋਂ ਬਚਿਆ ਜਾ ਸਕਦਾ ਹੈ।