*ਸੀ.ਐਮ. ਦੀ ਯੋਗਸ਼ਾਲਾ*
ਜ਼ਿਲ੍ਹੇ ਅੰਦਰ 123 ਯੋਗ ਕਲਾਸਾਂ ’ਚ ਲੋਕਾਂ ਨੂੰ ਕਰਵਾਇਆ ਜਾ ਰਿਹਾ
ਹੈ ਯੋਗਾ-ਡਿਪਟੀ ਕਮਿਸ਼ਨਰ
*22 ਮਾਹਿਰ ਟ੍ਰੇਨਰਾਂ ਵੱਲੋਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ
ਯੋਗਾ ਦੀ ਸਿਖਲਾਈ
*ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.in
ਪੋਰਟਲ ’ਤੇ ਕਰਵਾਈ ਜਾ ਸਕਦੀ ਹੈ ਰਜਿਸਟਰੇਸ਼ਨ
ਮਾਨਸਾ, 16 ਸਤੰਬਰ:
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੇ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਅੰਦਰ ਮੁਫ਼ਤ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਯੋਗਸ਼ਾਲਾਵਾਂ ਦਾ ਮੁੱਖ ਮੰਤਵ ਲੋਕਾਂ ਨੂੰ ਤੰਦਰੁਸਤ ਅਤੇ ਨਰੋਈ ਸਿਹਤ ਪ੍ਰਦਾਨ ਕਰਨਾ ਹੈ।
ਸ੍ਰ. ਕੁਲਵੰਤ ਸਿੰਘ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੋਕਾਂ ਨੂੰ ਯੋਗਾ ਦੀ ਟ੍ਰੇਨਿੰਗ ਦੇਣ ਲਈ ਜ਼ਿਲ੍ਹੇ ਦੇ ਕੁੱਲ 05 ਬਲਾਕ ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਭੀਖੀ ਅਤੇ ਝੁਨੀਰ ਵਿਖੇ 123 ਕਲਾਸਾਂ ਚੱਲ ਰਹੀਆਂ ਹਨ। ਇੰਨ੍ਹਾਂ ਕਲਾਸਾਂ ਲਈ 22 ਟਰੇਨਰ ਹਨ, ਜੋ ਲੋਕਾਂ ਦੀ ਸਹੂਲਤ ਮੁਤਾਬਿਕ ਸੈਸ਼ਨ ਲਗਾ ਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਲਗਾਈਆਂ ਜਾ ਰਹੀਆਂ ਇਨ੍ਹਾਂ ਯੋਗ ਕਲਾਸਾਂ ਵਿੱਚ ਜ਼ਿਲ੍ਹੇ ਦੇ ਨੌਜਵਾਨ, ਬਜ਼ੁਰਗ ਔਰਤਾਂ ਤੇ ਮਰਦ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਯੋਗਾ ਕਲਾਸਾਂ ਨਾਲ ਜ਼ਿਲ੍ਹੇ ਦੇ 3863 ਮੈਂਬਰ ਜੁੜ ਚੁੱਕੇ ਹਨ। ਯੋਗਾ ਕਲਾਸਾਂ ਲਈ ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.in ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਯੋਗਸ਼ਾਲਾ ਦੇ ਸੁਪਰਵਾਈਜ਼ਰ ਰਮਨਦੀਪ ਕੌਰ ਨੇ ਦੱਸਿਆ ਕਿ ਯੋਗਾ ਰਾਹੀਂ ਲੋਕਾਂ ਦੀਆਂ ਆਮ ਸਿਹਤ ਸਮੱਸਿਆਵਾਂ ਕੁੱਝ ਵਿਸ਼ੇਸ਼ ਯੋਗ ਕਿਰਿਆਵਾਂ ਨਾਲ ਹੀ ਠੀਕ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਯੋਗ ਆਸਣ ਪੁਰਾਤਨ ਸਮੇਂ ਤੋਂ ਮਾਨਵੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵਰਤੋਂ ’ਚ ਲਿਆਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਯੋਗ ਨਾਲ ਅਸੀਂ ਲੰਮੀ ਉਮਰ ਜ਼ਿੰਦਗੀ ਪੂਰੀ ਤੰਦਰੁਸਤੀ ਨਾਲ ਬਤੀਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਯੋਗਾ ਸਾਡੇ ਮਾਨਸਿਕ ਤਣਾਅ ਅਤੇ ਸਰੀਰਕ ਪ੍ਰੇਸ਼ਾਨੀਆਂ ਤੋਂ ਛੁਟਕਾਰੇ ਲਈ ਬਹੁਤ ਕਾਰਗਰ ਹੈ। ਉਨ੍ਹਾਂ ਕਿਹਾ ਕਿ ਯੋਗਾ ਦੇ ਨਾਲ-ਨਾਲ ਸਹੀ ਖੁਰਾਕ ਵੀ ਬਹੁਤ ਜ਼ਰੂਰੀ ਹੈ।