Latest news

     1 ਜਨਵਰੀ 2021 ਤੋਂ ਰਾਤ ਦਾ ਕਰਫਿਊ ਹਟਾਇਆ-ਜ਼ਿਲਾ ਮੈਜਿਸਟੇ੍ਰਟ

ਬਠਿੰਡਾ, 31 ਦਸੰਬਰ(Jagmeet chahal) 

ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਹੁਣ ਜ਼ਿਲੇ ਵਿੱਚ 1 ਜਨਵਰੀ 2021 ਤੋਂ ਰਾਤ ਦਾ ਕਰਫਿਊ ਹਟਾਇਆ ਗਿਆ ਹੈ।
ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਹੁਕਮ ਵਿੱਚ ਕਿਹਾ ਕਿ ਕੋਵਿਡ-19 ਦੇ ਮਾਮਲਿਆਂ ਵਿੱਚ ਆਈ ਗਿਰਾਵਟ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਜਾਰੀ ਹੁਕਮਾਂ ਅਨੁਸਾਰ 1 ਜਨਵਰੀ 2021 ਤੋਂ ਜ਼ਿਲੇ ਵਿੱਚ ਅੰਦਰੂਨੀ ਅਤੇ ਬਾਹਰੀ ਸਮਾਜਿਕ ਇਕੱਠਾ ਵਾਸਤੇ ਕ੍ਰਮਵਾਰ 200 ਅਤੇ 500 ਵਿਅਕਤੀਆਂ ਤੱਕ ਢਿੱਲ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਕਰੋਨਾ ਤੋਂ ਬਚਾਓ ਲਈ ਜ਼ਿਲੇ ਵਿੱਚ ਹਰ ਵਿਅਕਤੀ ਲਈ ਮੂੰਹ ‘ਤੇ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨਾ ਲਾਜ਼ਮੀ ਹੋਵੇਗਾ।
               ਇਨਾਂ ਦਿਸ਼ਾ-ਨਿਰਦੇਸ਼ਾਂ ਦੀ ਕਿਸੇ ਵੀ ਤਰਾਂ ਦੀ ਉਲੰਘਣਾ, ਆਫਤ ਪ੍ਰਬੰਧਨ ਐਕਟ, 2005 ਦੀ ਧਾਰਾ 51 ਤੋਂ 60 ਦੇ ਤਹਿਤ, ਭਾਰਤ ਦੰਡ ਕੋਡ ਆਈ.ਪੀ.ਸੀ ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਜੁਰਮਾਨਾਯੋਗ ਹੋਵੇਗੀ। 

Leave a Reply

Your email address will not be published. Required fields are marked *