ਨਈ ਬਸਤੀ ਗਲੀ ਨੰ: 3 ਨੂੰ ਮਾਈਕਰੋ ਕੰਟੇਨਮੈਂਟ ਜੋਨ ਤੋਂ ਹਟਾਇਆ : ਜ਼ਿਲਾ ਮੈਜਿਸਟੇ੍ਰਟ
ਬਠਿੰਡਾ, 12 ਮਈ(ਜਗਮੀਤ ਚਹਿਲ)
ਜ਼ਿਲਾ ਮੈਜਿਸਟੇ੍ਰਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੋਵਿਡ-19 ਦੇ ਮੱਦੇਨਜ਼ਰ ਨਈ ਬਸਤੀ ਗਲੀ ਨੰ:3 ਨੂੰ ਮਾਈਕਰੋ ਕੰਨਟੇਨਮੈਂਟ ਜੋਨ ਐਲਾਨਿਆ ਸੀ, ਪਰ ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਖੇਤਰ ਵਿਚ ਹੁਣ ਕੋਈ ਵੀ ਨਵਾਂ ਕੋਵਿਡ ਕੇਸ ਸਾਹਮਣੇ ਨਹੀਂ ਆਇਆ। ਇਸ ਨੰੂ ਮੁੱਖ ਰੱਖਦਿਆਂ ਹੁਣ ਨਈ ਬਸਤੀ ਗਲੀ ਨੰ: 3 ਦੇ ਮਕਾਨ ਨੰ: 1561 ਤੋਂ ਮਕਾਨ ਨੰ: 4666 ਤੱਕ ਦੇ ਏਰੀਏ ਨੂੰ ਮਾਈਕਰੋ ਕੰਟੇਨਮੈਂਟ ਜੋਨ ਤੋਂ ਹਟਾਇਆ ਗਿਆ ਹੈ।
ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਨਈ ਬਸਤੀ ਗਲੀ ਨੰ: 3 ਦੇ ਉਪਰੋਕਤ ਏਰੀਏ ਵਿਚ ਹੁਣ ਆਮ ਵਾਂਗ ਸਥਿਤੀ ਬਹਾਲ ਹੋਵੇਗੀ।