By Gurlal
ਸਰਕਾਰ ਵਲੋਂ ਤਹਿ ਰੇਟ ਅਨੁਸਾਰ ਹੀ ਕਰੋਨਾ ਮਰੀਜ਼ਾਂ ਕੋਲੋ ਵਸੂਲ ਕੀਤੇ ਜਾ ਰਹੇ ਹਨ ਪੈਸੇ : ਆਈ.ਐਮ.ਏ ਕਿਹਾ, ਕਰੋਨਾ ਪੀੜਤਾਂ ਕੋਲੋ ਵੱਧ ਪੈਸੇ ਲੈਣ ਵਾਲੇ ਹਸਪਤਾਲਾਂ ਦਾ ਨਹੀਂ ਦਿੱਤਾ ਜਾਵੇਗਾ ਸਾਥ
ਬਠਿੰਡਾ, 23 ਮਈ : ਕਰੋਨਾ ਮਹਾਂਮਾਰੀ ਨੂੰ ਰੋਕਣ ਦੇ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਬਠਿੰਡਾ ਵਲੋਂ ਜ਼ਿਲ੍ਹੇ ਅੰਦਰ ਕਰੋਨਾ ਮਹਾਂਮਾਰੀ ਦੇ ਫ਼ੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਅਤੇ ਮਾਨਵਤਾ ਦੀ ਭਲਾਈ ਨੂੰ ਮੁੱਖ ਰੱਖਦਿਆਂ ਇਕ ਅਹਿਮ ਮੀਟਿੰਗ ਕੀਤੀ ਗਈ।
ਇਸ ਮੌਕੇ ਇੰਡੀਅਨ ਐਸੋਸੀਏਸ਼ਨ ਵਲੋਂ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ
ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਪੂਰੀ ਤਨਦੇਹੀ ਨਾਲ ਮਨੁੱਖਤਾ ਦੀ ਸੇਵਾ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਐਸੋਸੀਏਸ਼ਨ ਵਲੋਂ ਸਰਬਸੰਮਤੀ ਨਾਲ ਅਹਿਮ ਫੈਸਲਾ ਲਿਆ ਗਿਆ ਕਿ ਸਰਕਾਰ ਦੁਆਰਾ ਤੈਅ ਕੀਤੀਆਂ ਕੀਮਤਾਂ ਅਨੁਸਾਰ ਹੀ ਕਰੋਨਾ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ਼ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਹਸਪਤਾਲ ਸਰਕਾਰ ਵਲੋਂ ਨਿਰਧਾਰਿਤ ਕੀਤੀਆਂ ਕੀਮਤਾਂ ਤੋਂ ਵੱਧ ਪੈਸੇ ਵਸੂਲਦਾ ਹੈ ਤਾਂ ਐਸੋਸੀਏਸ਼ਨ ਵਲੋਂ ਭਵਿੱਖ ਵਿਚ ਉਨ੍ਹਾਂ ਹਸਪਤਾਲਾਂ ਦਾ ਸਹਿਯੋਗ ਨਹੀਂ ਦਿੱਤਾ ਜਾਵੇ।