ਵਿਸ਼ਾਲ ਖੂਨਦਾਨ ਜਾਗਰੂਕਤਾ ਕੈਂਪ ਲਗਾਇਆ
ਗੁਰਮਿੰਦਰ ਚਹਿਲ ਵੱਲੋਂ 55 ਵਾਰੀ ਕੀਤਾ ਗਿਆ ਖੂਨ ਦਾਨ
ਸ੍ਰੀ ਮੁਕਤਸਰ ਸਾਹਿਬ, 16 ਜਨਵਰੀ(ਪਰਗਟ ਸਿੰਘ)
ਸ਼ਹਿਰ ਦੀ ਪਵਿੱਤਰ ਧਰਤੀ ਤੇ 40 ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਮਾਘੀ ਦਾ ਮੇਲਾ ਲਗਾਇਆ ਜਾਂਦਾ ਹੈ । ਜਿੱਥੇ ਬਹੁਤ ਸਾਰੀਆਂ ਸੰਗਤਾਂ ਮੇਲਾ ਵੇਖਣ ਲਈ ਆਉਂਦੀਆਂ ਹਨ । ਮੇਲੇ ਦੌਰਾਨ ਸ਼ਰਧਾਲੂਆਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਜਾਂਦੇ ਹਨ ਜਾਂ ਫਿਰ ਸਮਾਜ ਸੇਵਾ ਲਈ ਖੂਨਦਾਨ ਕੈਂਪ ਲਗਾਏ ਜਾਂਦੇ ਹਨ ।
ਇਸੇ ਤਰ੍ਹਾਂ ਹੀ ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਵੱਲੋਂ ਮਸਜਿਦ ਚੌਂਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ । ਸੁਸਾਇਟੀ ਦੇ ਚੇਅਰਮੈਨ ਦੀਪਕ ਗਰਗ ਨੇ ਦੱਸਿਆ ਕਿ ਕੈਂਪ ਦੌਰਾਨ ਮੇਲੇ ‘ਚ ਆਉਣ ਵਾਲੇ ਲੋਕਾਂ ਨੂੰ ਖੂਨ ਦੇ ਲਾਭ ਅਤੇ ਹਾਨੀਆਂ ਬਾਰੇ ਜਾਗਰੂਕ ਕੀਤਾ ਗਿਆ । ਉਨ੍ਹਾਂ ਸਭਨਾਂ ਨੂੰ ਸੁਨੇਹਾ ਦਿੰਦਿਆਂ ਆਖਿਆ ਕਿ ਜੇਕਰ ਤੁਹਾਨੂੰ ਕਦੇ ਵੀ ਖੂਨ ਲਈ ਕਿਸੇ ਦਾ ਫੋਨ ਆਉਂਦਾ ਹੈ ਤਾਂ ਤੁਸੀਂ ਉਨ੍ਹਾਂ ਨੂੰ ਆਪਣਾ ਖੂਨ ਜ਼ਰੂਰ ਦਾਨ ਕਰਿਆ ਕਰੋ । ਤੁਹਾਡੇ ਖੂਨ ਨਾਲ ਕਿਸੇ ਦੀ ਜਾਨ ਬਚਦੀ ਹੈ ਤਾਂ ਇਸ ਤੋਂ ਵੱਡਾ ਪੁੰਨ ਦਾਨ ਕੋਈ ਨਹੀਂ ਹੈ । ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ, ਔਰਤਾ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਏਐੱਸਾਈ ਸਤਨਾਮ ਸਿੰਘ ਪਟਿਆਲਾ ਵੱਲੋਂ ਖੂਨਦਾਨ ਕੀਤਾ ਗਿਆ । ਖੂਨਦਾਨ ਕੈਂਪ ‘ਚ ਡੀਐੱਸਪੀ ਹੇਮਾਂਤ ਸ਼ਰਮਾ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ ।
ਇਸ ਤੋਂ ਇਲਾਵਾ ਇਸ ਜਾਗਰੂਕਤਾ ਖੂਨ ਦਾਨ ਕੈਂਪ ਵਿਚ ਅਪਣਾ ਹਿੱਸਾ ਪਾਉਣ ਪੁੱਜੇ ਰੈੱਡ ਕਰਾਸ ਜਿੰਮ ਦੇ ਕੋਚ ਗੁਰਮਿੰਦਰ ਸਿੰਘ ਚਹਿਲ ਜੀ ਦੇ ਦੱਸਣ ਅਨੁਸਾਰ ਉਹ ਜੈ ਬਾਬੇ ਦੀ ਬਲੱਡ ਸੇਵਾ ਸੋਸਾਇਟੀ ਦੇ ਫਾਊਂਡਰ ਦੀਪਕ ਗਰਗ ਜਿਨਾਂ ਨੇ ਏਸ ਸੁਸਾਇਟੀ ਦੀ ਨੀਂਹ ਰੱਖੀ ਦੇ ਸੱਦੇ ਤੇ ਆਪਣੀ ਪੂਰੀ ਟੀਮ ਨਾਲ ਆਏ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕੇ ਵੱਧ ਤੋਂ ਵੱਧ ਖੂਨ ਦਾਨ ਕਰੋ ਤੇ ਲੋਕਾਂ ਦੀ ਜ਼ਿੰਦਗੀ ਬਚਾਉ । ਚਹਿਲ ਜੀ ਦੇ ਸਦਕਾ ਜੈ ਬਾਬੇ ਦੀ ਬਲੱਡ ਸੇਵਾ ਸੋਸਾਇਟੀ ਹਰ ਸਮੇਂ ਲੋੜ ਵੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੀ ਹੈ ।
ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਸੁਖਰਾਜ ਬਰਾੜ, ਤੀਰਥ ਜਿੰਦਲ, ਅਤੁਲ ਗਰਗ, ਰਾਜੀਵ ਬਾਂਸਲ, ਖਜ਼ਾਨਚੀ ਨਿਤਿਨ ਕਾਲੜਾ ਅਤੇ ਸੋਨੂੰ ਸ਼ਰਮਾ ਆਦਿ ਮੈਂਬਰ ਸੇਵਾ ਲਈ ਹਾਜ਼ਰ ਸਨ ।