ਕਰੋਨਾਂ ’ਤੇ ਮਹਿੰਗਾਈ ਨੇ ਹੋਟਲ ਚਾਲਕਾਂ ਨੂੰ ਕੀਤਾ ਬੇਰੁਜ਼ਗਾਰ
ਮੋਹਾਲੀ, 2 ਫਰਵਰੀ (ਗੁਰਲਾਲ ਸਿੰਘ)
ਇੱਕ ਪਾਸੇ ਮਹਿੰਗਾਈ ਨੇ ਆਮ ਲੋਕਾਂ ਦੀ ਰਫਤਾਰ ਧੀਮੀ ਕੀਤੀ ਹੈ ’ਤੇ ਦੂਜੇ ਪਾਸੇ ਕਰੋਨਾਂ ਦੀ ਭਿਆਨਕ ਬਿਮਾਰੀ ਨੇ ਇੱਕ ਵਾਰ ਫਿਰ ਲੋਕਾਂ ਲਈ ਵੱਡੀਆਂ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ ਹਨ । ਕਰੋਨਾ ਵਾਇਰਸ ’ਤੇ ਦਿਨੋ ਦਿਨ ਵੱਧ ਰਹੀਆਂ ਕੀਮਤਾ ਨੇ ਹਰ ਵਰਗ ’ਤੇ ਖਿੱਤੇ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ । ਕਰੋਨਾ ਦੇ ਚਲਦਿਆਂ ਕਈ ਛੋਟੇ ਅਤੇ ਵੱਡੇ ਕਰੋਬਾਰੀ ਪ੍ਰੇਸ਼ਾਨ ਹਨ ਇਸ ਦੇ ਨਾਲ ਹੀ ਬਹੁਤ ਸਾਰੇ ਹੋਟਲ ਚਾਲਕ ਬੇਰੁਜਗਾਰ ਹੋ ਗਏ ਹਨ ।
ਜਾਣਕਾਰੀ ਦਿੰਦੇ ਹੋਏ ਬਰਗਰ ਐਂਡ ਚੀਜ਼ ਲਵਰਜ਼ ਹੋਟਲ ਚਾਲਕ ਭੁਪਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਮਹਿੰਗਾਈ ਅਤੇ ਕਰੋਨਾ ਦੀ ਖਤਰਨਾਕ ਬਿਮਾਰੀ ਨੇ ਉਨ੍ਹਾਂ ਦੇ ਕੰਮ ’ਤੇ ਬਹੁਤ ਬੁਰਾ ਅਸਰ ਪਾਇਆ ਹੈ । ਬਿਮਾਰੀ ਦੇ ਡਰ ਤੋਂ ਲੋਕ ਬਾਹਰ ਦਾ ਖਾਣਾ ਖਾਣ ਤੋਂ ਗੁਰੇਜ਼ ਕਰਦੇ ਹਨ । ਪਿਛਲੇ ਲੰਮੇਂ ਸਮੇਂ ਤੋਂ ਹੋਟਲ ਦੇ ਕਰਮਚਾਰੀ ਵਿਹਲੇ ਬੈਠ ਕੇ ਘਰ ਚਲੇ ਜਾਂਦੇ ਹਨ । ਇਸ ਤਰ੍ਹਾਂ ਖਰਚਾ ਪੂਰਾ ਕਰਨਾ ਵੀ ਔਖਾ ਹੋ ਜਾਦਾ ਹੈ । ਉਨ੍ਹਾਂ ਕਿਹਾ ਕਿ ਵੱਧ ਰਹੀ ਮਹਿੰਗਾਈ ਨੇ ਲੋਕਾਂ ਨੂੰ ਚੱਕਰਾਂ ਵਿੱਚ ਪਾ ਰੱਖਿਆਂ ਹੈ । ਆਪਣਾ ਕਰੋਬਾਰ ਕਰਨ ਵਾਲੇ ਛੋਟੇ ਕਰੋਬਾਰੀਆਂ ਲਈ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ।
ਇਸ ਤੋਂ ਇਲਾਵਾ ਸੈਣੀ ਨੇ ਕਿਹਾ ਕਿ ਉਹ ਮਾਰੂ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਦਾ ਸਮਰਥਨ ਕਰਦੇ ਹਨ । ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਤਾਂ ਜੋ ਲੋਕ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ।