• Wednesday, 24 June 2026
Advertisement Advertisement
Ad banner Ad banner
ਫੌਜ ਵਿੱਚ ਅਰਤਾਂ ਨੂੰ ਮਿਲਿਆ ਸਭ ਤੋਂ ਵੱਡਾ ਮੌਕਾ, ਅਗਨਿਵੀਰ ਯੋਜਨਾ ‘ਚ ਵਧ ਰਿਹਾ ਜੋਸ਼

25 Mar 2026 | 182 Views

ਫੌਜ ਵਿੱਚ ਅਰਤਾਂ ਨੂੰ ਮਿਲਿਆ ਸਭ ਤੋਂ ਵੱਡਾ ਮੌਕਾ, ਅਗਨਿਵੀਰ ਯੋਜਨਾ ‘ਚ ਵਧ ਰਿਹਾ ਜੋਸ਼

ਨਵੀਂ ਦਿੱਲੀ, 24 ਮਾਰਚ:

ਭਾਰਤੀ ਫੌਜ ਵਿੱਚ ਅਰਤਾਂ ਲਈ ਅਗਨਿਵੀਰ ਯੋਜਨਾ ਤਹਿਤ ਭਰਤੀ ਪ੍ਰਕਿਰਿਆ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਹਿਲੀ ਵਾਰ ਵੱਡੇ ਪੱਧਰ ‘ਤੇ ਅਰਤਾਂ ਨੂੰ ਫੌਜ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਣ ਕਾਰਨ ਦੇਸ਼ ਭਰ ਤੋਂ ਨੌਜਵਾਨ ਕੁੜੀਆਂ ਇਸ ਯੋਜਨਾ ਵੱਲ ਖਿੱਚੀਆਂ ਜਾ ਰਹੀਆਂ ਹਨ।

ਫੌਜ ਦੇ ਅਧਿਕਾਰੀਆਂ ਮੁਤਾਬਕ, ਅਗਨਿਵੀਰ ਭਰਤੀ ਵਿੱਚ ਅਰਤਾਂ ਦੀ ਭਾਗੀਦਾਰੀ ਲਗਾਤਾਰ ਵਧ ਰਹੀ ਹੈ। ਇਸ ਯੋਜਨਾ ਨਾਲ ਨਾ ਸਿਰਫ਼ ਅਰਤਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ, ਸਗੋਂ ਉਹਨਾਂ ਨੂੰ ਸਸ਼ਕਤ ਬਣਾਉਣ ਵੱਲ ਵੀ ਇਹ ਇੱਕ ਵੱਡਾ ਕਦਮ ਹੈ।

ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਕੁਝ ਚੁਣੌਤੀਆਂ ਜ਼ਰੂਰ ਰਹੀਆਂ, ਪਰ ਹੁਣ ਹਾਲਾਤ ਤੇਜ਼ੀ ਨਾਲ ਸੁਧਰ ਰਹੇ ਹਨ। ਭਰਤੀ ਪ੍ਰਕਿਰਿਆ ਨੂੰ ਹੋਰ ਸੁਚੱਜਾ ਅਤੇ ਆਸਾਨ ਬਣਾਉਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ।

ਇਸ ਯੋਜਨਾ ਤਹਿਤ ਚੁਣੀਆਂ ਗਈਆਂ ਅਰਤਾਂ ਨੂੰ 10 ਤੋਂ 14 ਹਫ਼ਤਿਆਂ ਦੀ ਕਠੋਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਫੌਜ ਦੇ ਵੱਖ-ਵੱਖ ਯੂਨਿਟਾਂ ਵਿੱਚ ਤਾਇਨਾਤ ਕੀਤਾ ਜਾਵੇਗਾ।

 

ਇਹ ਪਹਿਲ ਅਰਤਾਂ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਰਹੀ ਹੈ ਅਤੇ ਦੇਸ਼ ਦੀ ਰੱਖਿਆ ਵਿੱਚ ਉਹਨਾਂ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰ ਰਹੀ ਹੈ।

Categories: National

Tags: None

Published on: 25 Mar 2026

Guraashish Singh Dhaliwal
Mobile N/A
📣 Share this post

Latest News