You are currently viewing ਕਰੋਨਾ ਵੈਕਸੀਨ ਸਬੰਧੀ ਬਲਾਕ ਟਾਸਕ ਫ਼ੋਰਸ ਕਮੇਟੀ ਦਾ ਗਠਨ

ਕਰੋਨਾ ਵੈਕਸੀਨ ਸਬੰਧੀ ਬਲਾਕ ਟਾਸਕ ਫ਼ੋਰਸ ਕਮੇਟੀ ਦਾ ਗਠਨ

ਕਰੋਨਾ ਵੈਕਸੀਨ ਸਬੰਧੀ ਬਲਾਕ ਟਾਸਕ ਫ਼ੋਰਸ ਕਮੇਟੀ ਦਾ ਗਠਨ

ਬਠਿੰਡਾ, 23 ਦਸੰਬਰ(Jagmeet chahal) 

ਉਪ ਮੰਡਲ ਮੈਜਿਸਟੇ੍ਰਟ ਰਾਮਪੁਰਾ ਫ਼ੂਲ ਸ਼੍ਰੀ ਨਵਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਕਰੋਨਾ ਵੈਕਸੀਨ ਦੀ ਬਲਾਕ ਟਾਸਕ ਫ਼ੋਰਸ (ਕੋਲਡ ਚੇਨ) ਮੇਨਟੇਨ ਕਰਨ ਬਾਰੇ ਤੇ ਵੈਕਸੀਨ ਲਗਾਉਣ ਬਾਰੇ ਮੀਟਿੰਗ ਹੋਈ। ਇਸ ਮੌਕੇ ਉਨਾਂ ਬੋਲਦਿਆਂ ਕਿ ਮੀਟਿੰਗ ਦਾ ਮੁੱਖ ਮੰਤਵ ਕਰੋਨਾ ਵਾਇਰਸ ਦੀ ਵੈਕਸੀਨ ਤਿਆਰ ਹੋਣ ‘ਤੇ ਇਸ ਦੀ ਵੰਡ ਕਰਨ ਬਾਰੇ ਵਿਚਾਰ-ਚਰਚਾ ਕੀਤੀ ਗਈ।

ਮੌਕੇ ਸ਼੍ਰੀ ਨਵਦੀਪ ਕੁਮਾਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਾਲੇ ਤੱਕ ਕਰੋਨਾ ਵਾਇਰਸ ਸਬੰਧੀ ਕੋਈ ਵੈਕਸੀਨ ਨਹੀਂ ਤਿਆਰ ਹੋਈ ਸਿਰਫ਼ ਕਰੋਨਾ ਤੋਂ ਬਚਾਅ ਲਈ ਸਿਰਫ਼ ਪ੍ਰਹੇਜ਼ ਹੀ ਦਵਾਈ ਹੈ। ਉਨਾਂ ਕਿਹਾ ਕਿ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਇਆ ਜਾਵੇ। ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ, ਜੇਕਰ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਘਰ ਤੋਂ ਬਾਹਰ ਮੂੰਹ ‘ਤੇ ਮਾਸਕ ਲਗਾ ਕੇ ਨਿਕਲਿਆ ਜਾਵੇ। ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਇਆ ਜਾਵੇ ਅਤੇ ਸੈਨੇਟਾਈਜ਼ ਕੀਤਾ ਜਾਵੇ।

  ਇਸ ਮੌਕੇ ਐਸ.ਐਮ.ਓ. ਰਾਮਪੁਰਾ ਫ਼ੂਲ ਡਾ. ਨਰਿੰਦਰ ਬਾਂਸਲ, ਮੈਡੀਕਲ ਅਫ਼ਸਰ, ਸਿਟੀ ਹਸਪਤਾਲ ਰਾਮਪੁਰਾ ਡਾ. ਅਸ਼ੀਸ ਬਜਾਜ਼, ਆਰਟਿਸਟ ਸ਼੍ਰੀ ਪ੍ਰੀਤਮ ਸਿੰਘ, ਸਮਾਜ ਸੇਵੀ ਮਨਜੋਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ ਦੇ ਹਿਸਟਰੀ ਲੈਕਚਰਾਰ ਗੁਰਪਿੰਦਰਪਾਲ ਕੌਰ, ਸੀ.ਡੀ.ਪੀ.ਓ. ਰਾਮਪੁਰਾ ਦਵਿੰਦਰ ਕੁਮਾਰ ਤੋਂ ਇਲਾਵਾ ਐਨ.ਜੀ.ਦੇ. ਨਾਲ ਸਬੰਧਤ ਨੁਮਾਇੰਦੇ ਆਦਿ ਹਾਜ਼ਰ ਸਨ।