ਨਹੀਂ ਰਹੇ ਫਿਲਮੀ ਅਤੇ ਮਹਾਂਭਾਰਤ ਮਸ਼ਹੂਰ ਅਦਾਕਾਰ ਸਤੀਸ਼ ਕੌਲ
ਨਵੀਂ ਦਿੱਲੀ, 10 ਅਪ੍ਰੈਲ ( ਪਰਗਟ ਸਿੰਘ )
ਤਿੰਨ ਸੌ ਤੋਂ ਜ਼ਿਆਦਾ ਫਿਲਮਾਂ ‘ਚ ਐਕਟਿੰਗ ਕਰਨ ਵਾਲੇ ਸਤੀਸ਼ ਕੌਲ ਦਾ ਸ਼ਨਿਚਰਵਾਰ ਕੋਰੋਨਾ ਨਾਲ ਦੇਹਾਂਤ ਹੋ ਗਿਆ। ਦੱਸ ਦੇਈਏ ਕਿ ਉਹ ਪਿਛਲੇ ਕਾਫੀ ਦਿਨਾਂ ਤੋਂ ਦਰੇਸੀ ਦੇ ਇਕ ਹਸਪਤਾਲ ‘ਚ ਦਾਖਲ ਸਨ। ਉਨ੍ਹਾਂ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਸੀ। ਸਾਲ 2019 ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਚੈੱਕ ਦੇ ਕੇ ਮਦਦ ਕੀਤੀ ਗਈ ਸੀ।