Latest news

ਚੋਣਾਂ ਦੀ ਗਿਣਤੀ ਲਈ 16 ਕਾਉਂਟਿੰਗ ਸੈਂਟਰ ਕੀਤੇ ਸਥਾਪਿਤ – ਸ੍ਰੀ ਬੀ ਸ੍ਰੀਨਿਵਾਸਨ

ਬਠਿੰਡਾ, 12 ਫਰਵਰੀ (ਜਗਮੀਤ ਚਹਿਲ)

ਰਾਜ ਚੋਣ ਕਮਿਸ਼ਨ ਪੰਜਾਬ ਦੁਆਰਾ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ 14 ਫਰਵਰੀ 2021 ਨੂੰ ਪੋਲਿੰਗ ਉਪਰੰਤ 17 ਫਰਵਰੀ 2021 ਨੂੰ ਵੋਟਾਂ ਦੀ ਗਿਣਤੀ ਲਈ ਕਮਿਸ਼ਨ ਦੁਆਰਾ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਵੋਟਾਂ ਜ਼ਿਲੇ ਅੰਦਰ 16 ਵੱਖ-ਵੱਖ ਸਥਾਨਾਂ ਤੇ ਕਾਉਂਟਿੰਗ ਸੈਂਟਰ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਜ਼ਿਲਾ ਚੋਣਕਾਰ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦਿੱਤੀ।

ਜ਼ਿਲੇ ਅੰਦਰ ਸਥਾਪਤ ਕੀਤੇ ਗਏ ਕਾਉਂਟਿੰਗ ਸੈਂਟਰਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣਕਾਰ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਬਠਿੰਡਾ ਕਾਰਪੋਰੇਸ਼ਨ ਦੇ 1 ਤੋਂ 17 ਵਾਰਡਾਂ ਦੇ 66 ਬੂਥਾਂ ਦਾ ਕਾਉਟਿੰਗ ਸਥਾਨ ਸਰਕਾਰੀ ਪੋਲੀਟੈਕਨਿਕ ਕਾਲਜ ਜਿਮਨੇਸੀਅਮ ਹਾਲ ਬਠਿੰਡਾ, 18 ਤੋਂ 35 ਵਾਰਡਾਂ ਦੇ 71 ਬੂਥਾਂ ਦਾ ਆਈ.ਐਚ.ਐਮ ਦੇ ਰੂਮ ਨੰ-205 ਅਤੇ ਇਸੇ ਤਰਾਂ 36 ਤੋਂ 50 ਵਾਰਡਾਂ ਦੇ 56 ਬੂਥਾਂ ਦਾ ਆਈ.ਐਚ.ਐਮ ਦੇ ਰੂਮ ਨੰ-107 ਵਿਖੇ ਬਣਾਇਆ ਗਿਆ ਹੈ।

ਇਸੇ ਤਰਾਂ ਕੋਠਾ ਗੁਰੂ ਦੇ 11 ਵਾਰਡਾਂ ਦੇ 7 ਬੂਥਾਂ ਦਾ, ਭਗਤਾ ਭਾਈਕਾ ਦੇ 13 ਵਾਰਡਾਂ ਦੇ 12 ਬੂਥਾਂ ਦਾ ਅਤੇ ਮਲੂਕਾ ਦੇ 11 ਵਾਰਡਾਂ ਦੇ 4 ਬੂਥਾਂ ਦਾ ਕਾਉਂਟਿੰਗ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾ ਭਾਈਕਾ ਵਿਖੇ ਸਥਾਪਿਤ ਕੀਤਾ ਗਿਆ ਹੈ।

ਮਹਿਰਾਜ ਦੇ 13 ਵਾਰਡਾਂ ਦੇ 8 ਬੂਥਾਂ ਦਾ ਕਾਉਂਟਿੰਗ ਸਥਾਨ ਅਤੇ ਭਾਈਰੂਪਾ ਦੇ 13 ਵਾਰਡਾਂ ਦੇ 9 ਬੂਥਾਂ ਦਾ ਕਾਉਂਟਿੰਗ ਸਥਾਨ ਪੰਜਾਬ ਯੂਨੀਵਰਸਿਟੀ ਨੈਬਰਹੁੱਡ ਕੈਂਪਸ ਟੀ.ਪੀ.ਡੀ ਮਾਲਵਾ ਕਾਲਜ ਫੂਲ ਦੇ ਕ੍ਰਮਵਾਰ ਰੂਮ ਨੰਬਰ-10 ਅਤੇ ਰੂਮ ਨੰਬਰ-11 ਬਣਾਇਆ ਗਿਆ ਹੈ।

ਇਸੇ ਤਰਾਂ ਮੌੜ ਦੇ 17 ਵਾਰਡਾਂ ਦੇ 25 ਬੂਥਾਂ ਦਾ ਕਾਊਟਿੰਗ ਸਥਾਨ ਯੂਨੀਵਰਸਿਟੀ ਕੈਂਪਸ ਮੌੜ ਮੰਡੀ, ਰਾਮਾਂ ਦੇ 15 ਵਾਰਡਾਂ ਦੇ 16 ਬੂਥਾਂ ਦਾ ਦਸ਼ਮੇਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਬਣਾਇਆ ਗਿਆ ਹੈ। ਇਸੇ ਤਰਾਂ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਦੇ ਮਕੈਨੀਕਲ ਬਲਾਕ ਦੇ ਰੂਮ ਨੰਬਰ 1 ਵਿੱਚ ਭੁੱਚੋ ਮੰਡੀ ਦੇ 13 ਵਾਰਡਾਂ ਦੇ 12 ਬੂਥਾਂ ਦਾ ਅਤੇ ਰੂਮ ਨੰਬਰ-3 ਵਿੱਚ ਨਥਾਣਾ ਦੇ 11 ਵਾਰਡਾਂ ਦੇ 9 ਬੂਥਾਂ ਦਾ ਕਾਉਂਟਿੰਗ ਸਥਾਨ ਬਣਾਇਆ ਗਿਆ ਹੈ।

ਇਸੇ ਤਰਾਂ ਪੈਸਕੌ ਇੰਸਟੀਚਿਊਟ ਬਠਿੰਡਾ ਦੀ ਗਰਾਊਂਡ ਫਲੋਰ ਦੇ ਹਾਲ ਨੰਬਰ 21 ਵਿਖੇ ਗੋਨਿਆਣਾ ਦੇ 13 ਵਾਰਡਾਂ ਦੇ 14 ਬੂਥਾਂ ਅਤੇ ਹਾਲ ਨੰਬਰ-20 ਵਿਖੇ ਕੋਟ ਫੱਤਾ ਦੇ 11 ਵਾਰਡਾਂ ਦੇ 11 ਬੂਥਾਂ ਦਾ ਕਾਊਂਟਿੰਗ ਸਥਾਨ ਸਥਾਪਿਤ ਕੀਤਾ ਗਿਆ ਹੈ। ਇਸੇ ਤਰਾਂ ਪੈਸਕੋ ਇੰਸਟੀਚਿਊਟ ਦੀ ਹੀ ਪਹਿਲੀ ਮੰਜਿਲ ਦੇ ਹਾਲ ਨੰਬਰ ਐਫ-6 ਵਿਖੇ ਸੰਗਤ ਦੇ 9 ਵਾਰਡਾਂ ਦੇ 9 ਬੂਥਾਂ ਦਾ ਅਤੇ ਹਾਲ ਨੰਬਰ-1 ਵਿੱਚ ਕੋਟਸ਼ਮੀਰ ਦੇ 13 ਵਾਰਡਾਂ ਦੇ 12 ਬੂਥਾਂ ਦਾ ਕਾਊਂਟਿੰਗ ਸਥਾਨ ਬਣਾਇਆ ਗਿਆ ਹੈ।

ਜ਼ਿਲਾ ਚੋਣਕਾਰ ਅਫ਼ਸਰ ਕਮ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸਬੰਧਤ ਪੋਲਿੰਗ ਸਟੇਸ਼ਨਾਂ ਤੇ ਗਿਣਤੀ ਸਵੇਰੇ 9 ਵਜੇ ਸ਼ੁਰੂ ਹੋਵੇਗੀ।

Leave a Reply

Your email address will not be published. Required fields are marked *