You are currently viewing ਜਸਕਰਨ ਸਿੰਘ ਧੌਲਾ ਦਾ ਮਨਪ੍ਰੀਤ ਸਿੰਘ ਬਾਦਲ ਨਾਲ ਤੂਫ਼ਾਨੀ ਦੌਰਾ

ਜਸਕਰਨ ਸਿੰਘ ਧੌਲਾ ਦਾ ਮਨਪ੍ਰੀਤ ਸਿੰਘ ਬਾਦਲ ਨਾਲ ਤੂਫ਼ਾਨੀ ਦੌਰਾ

 

ਜਸਕਰਨ ਸਿੰਘ ਧੌਲਾ ਦਾ ਮਨਪ੍ਰੀਤ ਸਿੰਘ ਬਾਦਲ ਨਾਲ ਤੂਫ਼ਾਨੀ ਦੌਰਾ

 

ਸ੍ਰੀ ਮੁਕਤਸਰ ਸਾਹਿਬ,3 ਨਵੰਬਰ ( ਪਰਗਟ ਸਿੰਘ ਰਹੂੜਿਆਂਵਾਲੀ)

ਜ਼ਿਮਨੀ ਚੋਣਾਂ ਲਈ ਹਲਕਾ ਗਿੱਦੜਬਾਹਾ ਸੀਟ ਦਾ ਮੁਕਾਬਲਾ ਸਭ ਤੋਂ ਫਸਵਾਂ ਮੈਚ ਮੰਨਿਆ ਜਾ ਰਿਹਾ ਹੈ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ, ਕਾਂਗਰਸ ਪਾਰਟੀ ਤੋਂ ਅੰਮ੍ਰਿਤਾ ਵੜਿੰਗ ਅਤੇ ਭਾਰਤੀਯ ਜਨਤਾ ਪਾਰਟੀ ਤੋਂ ਮਨਪ੍ਰੀਤ ਸਿੰਘ ਬਾਦਲ ਦੇ ਵਿਚਾਲੇ ਕਾਫ਼ੀ ਫਸਵਾਂ ਮੁਕਾਬਲਾ ਬਣ ਗਿਆ ਹੈ । ਇਸ ਦੌਰਾਨ ਹਲਕਾ ਗਿੱਦੜਬਾਹਾ ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਸਪੋਰਟਸ ਸੈੱਲ ਕੁ-ਕੁਨਵੀਨਰ ਜਸਕਰਨ ਸਿੰਘ ਧੌਲਾ ਵੱਲੋਂ ਰਾਬਤਾ ਕਾਇਮ ਕੀਤਾ ਗਿਆ ਅਤੇ ਵੱਖ-ਵੱਖ ਪਿੰਡਾਂ ਚੋਂ ਵਧੇਰੇ ਗਿਣਤੀ ਵਿੱਚ ਲੋਕਾਂ ਨੂੰ ਭਾਜਪਾ ਵਿੱਚ ਸ਼ਾਮਿਲ ਕੀਤਾ ਗਿਆ। ਜਸਕਰਨ ਸਿੰਘ ਧੌਲਾ ਦਾ ਕਹਿਣਾਂ ਹੈ ਕਿ ਉਹ ਆਪਣੀ ਪੂਰੀ ਤਨਦੇਹੀ ਨਾਲ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਿਹਾ ਹੈ ਤੇ ਜਿੱਤ ਵੀ ਪੱਕੀ ਹਾਸਿਲ ਹੋਵੇਗੀ। ਇਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਜਸਕਰਨ ਸਿੰਘ ਨੇ ਪਿੰਡ ਹੁਸਨਰ, ਚੱਕ ਗਿਲਜੇਵਾਲਾ ਅਤੇ ਚੋਟੀਆਂ ਆਦਿ ਵੱਖ ਵੱਖ ਪਿੰਡਾਂ ਵਿੱਚ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਤੇ ਵਧੇਰੀ ਗਿਣਤੀ ਵਿੱਚ ਲੋਕਾਂ ਨੂੰ ਪਾਰਟੀ ‘ਚ ਸ਼ਾਮਿਲ ਕੀਤਾ।

ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਆਗੂ ਕੁਲਦੀਪ ਸਿੰਘ ਭੰਗੇਵਾਲਾ,ਸਤਪਾਲ ਸਿੰਘ ਸਰਪੰਚ ਪਿੰਡ ਹੁਸਨਰ, ਕੁਲਵਿੰਦਰ ਸਿੰਘ ਪਿੰਡ ਚੋਟੀਆਂ, ਪਾਲ ਸਿੰਘ ਅਤੇ ਠਾਨਾ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।