ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਸੰਭਾਲਿਆ ਬਠਿੰਡਾ ਜ਼ਿਲੇ ਦਾ ਵਾਧੂ ਚਾਰਜ
ਬਠਿੰਡਾ, 22 ਫ਼ਰਵਰੀ(ਜਗਮੀਤ ਚਹਿਲ)
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਇੱਥੇ ਬਠਿੰਡਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਦਾ ਵਾਧੂ ਚਾਰਜ ਸੰਭਾਲ ਲਿਆ ਹੈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਕਰੀਬ ਇੱਕ ਮਹੀਨੇ ਦੀ ਟੇ੍ਰਨਿੰਗ ਲਈ ਗਏ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਸ. ਫੂਲਕਾ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਬੀ.ਸ੍ਰੀਨਿਵਾਸਨ ਦੀ ਟੇ੍ਰਨਿੰਗ ਦੌਰਾਨ ਬਰਨਾਲਾ ਜ਼ਿਲੇ ਦੇ ਨਾਲ-ਨਾਲ ਜ਼ਿਲਾ ਬਠਿੰਡਾ ਵਿਖੇ ਬਤੌਰ ਡਿਪਟੀ ਕਮਿਸ਼ਨਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ।