ਬਾਲ ਤੇ ਸੁਰੱਖਿਆ ਵਿਭਾਗ ਲੜਕੀਆਂ ਦੀ ਸੁਰੱਖਿਆ ਲਈ ਵਚਨਬੱਧ: ਰਵਨੀਤ ਕੌਰ ਸਿੱਧ
5 ਬੱਚੀਆਂ ਨੂੰ ਪੜੇ ਲਿਖੇ ਤੇ ਸਮਰੱਥ ਪਰਿਵਾਰਾਂ ਨੂੰ ਦਿੱਤਾ ਜਾ ਚੁੱਕਾ ਹੈ ਗੋਦ
3 ਬੱਚੀਆਂ ਨੂੰ ਵਿਦੇਸ਼ੀ ਮਾਪਿਆਂ ਨੂੰ ਗੋਦ ਦਿੱਤੇ ਜਾਣ ਦੀ ਕਾਰਵਾਈ ਪ੍ਰਗਤੀ ਅਧੀਨ
2 ਬੱਚੀਆਂ ਅਮਰੀਕਾ ਅਤੇ ਸਪੇਨ ਦੇ ਵਿਦੇਸ਼ੀ ਜੋੜਿਆਂ ਵੱਲੋਂ ਲਈਆ ਜਾ ਚੁੱਕੀਆ ਗੋਦ
ਬਠਿੰਡਾ, 27 ਜਨਵਰੀ (ਜਗਮੀਤ ਚਹਿਲ)
ਜ਼ਿਲਾ ਬਾਲ ਸੁਰੱਖਿਆ ਦਫਤਰ ਦਾ ਗਠਨ ਮੁੱਖ ਤੌਰ ਤੇ ਲੋੜਵੰਦ ਬੱਚਿਆਂ ਦੀ ਸੁਰੱਖਿਆ ਲਈ ਹੀ ਕੀਤਾ ਗਿਆ ਹੈ। ਜਿਲਾ ਬਾਲ ਸੁਰੱਖਿਆ ਦਫਤਰ 0 ਤੋਂ 18 ਸਾਲ ਤੱਕ ਦੇ ਬੱਚਿਆਂ ਦੀ ਹਰ ਤਰਾ ਦੀ ਸਹਾਇਤਾ ਲਈ ਵਚਨਬੱਧ ਹੈ। ਇਸ ਕੜੀ ਦੇ ਤਹਿਤ ਜਿਲਾਂ ਬਠਿੰਡਾ ਵਿੱਚ ਅਣਚਾਹੀਆਂ ਬੱਚੀਆਂ ਦੀ ਸਾਂਭ ਸੰਭਾਲ ਲਈ 02 ਪੰਘੂੜੇ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਸਿੱਧੂ ਨੇ ਦੱਸਿਆ ਕਿ ਜੋ ਕੋਈ ਵੀ ਵਿਅਕਤੀ ਨਵ ਜੰਮੀਆਂ ਬੱਚੀਆਂ ਨੂੰ ਅਪਣਾਉਣਾ ਨਹੀ ਚਾਹੁੰਦੇ ਉਹ ਇਨਾਂ ਪੰਘੂੜਿਆ ਵਿੱਚ ਪਾ ਸਕਦੇ ਹਨ। ਇਸ ਦੇ ਉਪਰੰਤ ਜੁਵੇਨਾਇਲ ਜਸਟਿਸ (ਕੇਅਰਐਂਡ ਪ੍ਰੋਟੇਕਸ਼ਨ ਆਫ ਚਿਲਡਰਨ) ਐਕਟ 2015 ਦੇ ਤਹਿਤ ਕਾਰਵਾਈ ਕਰਦੇ ਹੋਏ ਪੰਘੂੜੇ ਵਿੱਚ ਆਈਆ ਬੱਚੀਆਂ ਨੂੰ ਕਾਨੂੰਨੀ ਤੌਰ ਤੇ ਗੋਦ ਦੇਣ ਦੀ ਪ੍ਰਕਿਰਿਆ ਵਿੱਚ ਪਾ ਦਿੱਤਾ ਜਾਂਦਾ ਹੈ।
ਉਨਾਂ ਅੱਗੇ ਦੱਸਿਆ ਕਿ ਇਸੇ ਲੜੀ ਤਹਿਤ ਸਾਲ 2020-21 ਦੌਰਾਨ ਜ਼ਿਲੇ ਅੰਦਰ ਚੱਲ ਰਹੇ 2 ਪੰਘੂੜਿਆਂ ਵਿੱਚੋਂ 08 ਲੜਕੀਆਂ ਪ੍ਰਾਪਤ ਹੋਇਆ, ਜਿਨਾਂ ਵਿੱਚੋਂ 03 ਬੱਚੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇੰਟਰ ਕੰਟਰੀ ਅਡਾਪਸ਼ਨ ਪਰੋਸੈੱਸ ਰਾਹੀਂ ਸਪੇਨ, ਕੇਨੈਡਾ ਅਤੇ ਦੁਬਈ ਰਹਿੰਦੇ ਵਿਦੇਸ਼ੀ ਮਾਪਿਆਂ ਵੱਲੋਂ ਗੋਦ ਲਿਆ ਗਿਆ ਹੈ, ਇਨਾਂ ਬੱਚੀਆਂ ਨੂੰ ਬਾਹਰ ਭੇਜਣ ਦੀ ਕਾਰਵਾਈ ਪ੍ਰਗਤੀ ਅਧੀਨ ਹੈ। ਜਦਕਿ 05 ਬੱਚੀਆਂ ਨੂੰ ਪਹਿਲਾਂ ਹੀ ਭਾਰਤ ਦੇ ਵੱਖ-ਵੱਖ ਰਾਜਾਂ (ਜਿਵੇ ਕਿ ਮੁੰਬਈ, ਬੰਗਲੌਰ, ਦਿੱਲੀ, ਲਖਨਾਊ, ਮੌਹਾਲੀ ਆਦਿ) ਵਿੱਚ ਪੜੇ ਲਿਖੇ ਅਤੇ ਆਰਥਿਕ ਤੌਰ ਤੇ ਸਮਰੱਥ ਪਰਿਵਾਰਾਂ ਨੂੰ ਗੋਦ ਦਿੱਤਾ ਜਾ ਚੁੱਕਾ ਹੈ।
ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੇ ਇਹ ਵੀ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਇਸ ਤੋਂ ਪਹਿਲਾ ਵੀ ਪੰਘੂੜੇ ਵਿੱਚ ਆਈਆ 9 ਬੱਚੀਆ ਨੂੰ ਵੱਖ-ਵੱਖ ਮਾਪਿਆਂ ਨੂੰ ਗੋਦ ਦਿੱਤਾ ਜਾ ਚੁੱਕਾ ਹੈ, ਜਿਨਾਂ ਵਿਚੋਂ 2 ਬੱਚੀਆਂ ਅਮਰੀਕਾ ਅਤੇ ਸਪੇਨ ਦੇ ਵਿਦੇਸ਼ੀ ਜੋੜਿਆਂ ਨੂੰ ਗੋਦ ਲਈਆਂ ਗਈਆਂ ਹਨ ਅਤੇ ਬਾਕੀ 7 ਬੱਚੀਆਂ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋੜਵੰਦ ਤੇ ਚਾਹਵਾਨ ਮਾਪਿਆਂ ਵੱਲੋਂ ਗੋਦ ਲਿਆ ਜਾ ਚੁੱਕਾ ਹੈ।
ਜਿਨਾਂ ਦਾ ਉੱਥੇ ਬਹੁਤ ਵਧੀਆ ਢੰਗ ਦੇ ਨਾਲ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ। ਗੋਦ ਦੇਣ ਉਪਰੰਤ ਬਾਹਰਲੇ ਦੇਸਾ ਦੀਆ ਏਜੰਸੀਆ 1611( 1uthorized 6oreign 1doption 1gency) ਅਤੇ 31R1( 3entral 1doption Resource 1uthority) ਰਾਹੀਂ ਗੋਦ ਦਿੱਤੀਆਂ ਬੱਚੀਆਂ ਦੀ 02 ਸਾਲ ਤੱਕ ਤਿਮਾਹੀ ਰਿਪੋਰਟਾਂ ਲਈਆ ਜਾਂਦੀਆਂ ਹਨ। ਜਿਨਾ ਤੋਂ ਇਹ ਭਲੀ ਭਾਂਤ ਪਤਾ ਲੱਗਦਾ ਹੈ ਕਿ ਗੋਦ ਦਿੱਤੇ ਬੱਚੇ ਅਤੇ ਗੋਦ ਲੈਣ ਵਾਲੇ ਮਾਪੇ ਆਪਣਾ ਜੀਵਨ ਬੱਚਿਆਂ ਦੀ ਵਧੀਆ ਢੰਗ ਨਾਲ ਦੇਖ ਭਾਲ ਕਰਦੇ ਹੋਏ ਖੁਸ਼ੀ-ਖੁਸ਼ੀ ਬਤੀਤ ਕਰ ਰਹੇ ਹਨ।
ਇਸ ਤਰਾ ਅਣਚਾਹੀਆਂ ਬੱਚੀਆਂ ਜਾ ਮਾਪਿਆਂ ਦੁਆਰਾ ਆਪਣੀ ਮਰਜੀ ਨਾਲ ਪੰਘੂੜੇ ਵਿੱਚ ਪਾਈਆਂ ਬੱਚੀਆਂ ਲਈ ਜ਼ਿਲਾ ਬਾਲ ਸਰੱਖਿਆ ਵਿਭਾਗ ਵਰਦਾਨ ਸਿੱਧ ਹੋ ਰਿਹਾ ਹੈ। ਜਿਸ ਦੇ ਯਤਨਾਂ ਨਾਲ ਇਸ ਤਰਾ ਦੀਆ ਬੱਚੀਆਂ ਨੂੰ ਮਾਪੇ ਨਸੀਬ ਹੁੰਦੇ ਹਨ ਅਤੇ ਲੋੜਵੰਦ ਅਤੇ ਬੇ-ਔਲਾਦ ਮਾਪਿਆ ਨੂੰ ਸੰਤਾਨ ਪ੍ਰਾਪਤੀ ਹੋ ਰਹੀ ਹੈ।