ਮੁਕਤਸਰ ਵਿਕਾਸ ਮਿਸ਼ਨ ਵੱਲੋਂ ਬਿੰਦਰ ਗੋਨੇਆਣਾ ਨੂੰ ਕੀਤਾ ਸਨਮਾਨਿਤ
ਸ੍ਰੀ ਮੁਕਤਸਰ ਸਾਹਿਬ, 7 ਮਾਰਚ ( ਪਰਗਟ ਸਿੰਘ )
ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸਥਾਨਕ ਸਿਟੀ ਹੋਟਲ ਵਿਖੇ ਮੈਡਮ ਬਿਮਲਾ ਢੋਸੀਵਾਲ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਇਸਤਰੀ ਦਿਵਸ ਮਨਾਇਆ ਗਿਆ। ਇਸ ਸਮਾਰੋਹ ਦੌਰਾਨ ਸਥਾਨਕ ਨਗਰ ਕੌਂਸਲ ਦੀਆਂ ਚੁਣੀਆਂ ਗਈਆਂ ਸਾਰੀਆਂ ਇਸਤਰੀ ਕੌਂਸਲਰਾਂ ਆਪਣੇ ਪਰਵਾਰ ਸਮੇਤ ਪਹੁੰਚੀਆਂ ਅਤੇ ਨਾਲ ਹੀ ਸ਼ਹਿਰ ਦੀਆਂ ਮਹਾਨ ਸ਼ਕਸੀਅਤਾਂ ਨੇ ਸ਼ਿਰਕਤ ਕੀਤੀ।
ਸਮਾਰੋਹ ਦੌਰਾਨ ਹਲਕਾ ਵਿਧਾਇਕ ਰੋਜ਼ੀ ਬਰਕੰਦੀ ਦੇ ਸਿਆਸੀ ਸਕੱਤਰ ਬਿੰਦਰ ਗੋਨੇਆਣਾ ਨੂੰ ਖਾਸ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ। ਬਿੰਦਰ ਗੋਨੇਆਣਾ ਨੇ ਔਰਤ ਦਿਵਸ ਦੀ ਮਹੱਤਤਾ ਦੱਸਦੇ ਹੋਏ ਆਖਿਆ ਕਿ ਇਸਤਰੀਆਂ ਖਿਲਾਫ਼ ਹਰ ਕਿਸਮ ਦੇ ਭੇਦਭਾਵ ਤੇ ਜੁਲਮ ਬੰਦ ਕਰਨਾ ਚਾਹੀਦਾ ਹੈ, ਘਰਾਂ-ਕੰਮ ਥਾਵਾਂ ਤੇ ਛੇੜਛਾੜ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਇਸਤਰੀਆਂ ਤੇ ਸ਼ਰੀਰਕ ਮਾਨਸਿਕ ਅੱਤਿਆਚਾਰ ਬੰਦ ਕਰੋ, ਅੌਰਤਾਂ ਨੂੰ ਹਰ ਖੇਤਰ ‘ਚ ਪੁਰਸ਼ਾਂ ਦੇ ਸਮਾਨ ਅਧਿਕਾਰ ਦੇਣ ਦੀ ਪਹਾਲ ਹੋਣੀ ਚਾਹੀਦੀ ਹੈ ਤਾਂ ਜੋ ਔਰਤਾਂ ਵੀ ਬਿਨਾਂ ਕਿਸੇ ਡਰ ਤੋਂ ਵਧੀਆ ਜੀਵਨ ਬਤੀਤ ਕਰ ਸਕਣ।