You are currently viewing ਲੋਕ, ਲੋਕਤੰਤਰ ਤੇ ਚੋਣਾਂ ਵਿਸ਼ੇ ‘ਤੇ ਬੋਲੀ ਮੁਕਾਬਲੇ ਵਿੱਚ ਭਾਗ ਲੈਣ ਲਈ 7 ਜਨਵਰੀ ਤੱਕ ਭੇਜੀਆਂ ਜਾਣ ਬੋਲੀਆਂ-ਜ਼ਿਲਾ ਚੋਣ ਅਫ਼ਸਰ

ਲੋਕ, ਲੋਕਤੰਤਰ ਤੇ ਚੋਣਾਂ ਵਿਸ਼ੇ ‘ਤੇ ਬੋਲੀ ਮੁਕਾਬਲੇ ਵਿੱਚ ਭਾਗ ਲੈਣ ਲਈ 7 ਜਨਵਰੀ ਤੱਕ ਭੇਜੀਆਂ ਜਾਣ ਬੋਲੀਆਂ-ਜ਼ਿਲਾ ਚੋਣ ਅਫ਼ਸਰ

ਲੋਕ, ਲੋਕਤੰਤਰ ਤੇ ਚੋਣਾਂ ਵਿਸ਼ੇ ‘ਤੇ ਬੋਲੀ ਮੁਕਾਬਲੇ ਵਿੱਚ ਭਾਗ ਲੈਣ ਲਈ 7 ਜਨਵਰੀ ਤੱਕ ਭੇਜੀਆਂ ਜਾਣ ਬੋਲੀਆਂ-ਜ਼ਿਲਾ ਚੋਣ ਅਫ਼ਸਰ

ਪ੍ਰਤੀਯੋਗਤਾ ਵਿੱਚ ਚੁਣੀਆਂ ਗਈਆਂ ਬੋਲੀਆਂ ਨੂੰ ਦਿੱਤੇ ਜਾਣਗੇ ਪ੍ਰਮਾਣ-ਪੱਤਰ

  ਬਠਿੰਡਾ, 5 ਜਨਵਰੀ(ਜਗਮੀਤ ਸਿੰਘ)

 ਮੁੱਖ ਚੋਣ ਅਫਸਰ ਪੰਜਾਬ ਵੱਲੋਂ ਰਾਸ਼ਟਰੀ ਵੋਟਰ ਦਿਵਸ 2021 ਦੇ ਮੌਕੇ ‘ਤੇ ਆਂਗਨਵਾੜੀ ਕਰਮਚਾਰੀਆਂ, ਆਸ਼ਾ ਵਰਕਰ ਤੇ ਆਮ ਮਹਿਲਾ ਵੋਟਰਾਂ ਦਾ ਜ਼ਿਲਾ ਪੱਧਰ ਤੇ ‘ਬੋਲੀ’ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਲੋਕ, ਲੋਕਤੰਤਰ ਤੇ ਚੋਣਾਂ ਵਿਸ਼ੇ ‘ਤੇ ਕਰਵਾਏ ਜਾਣ ਵਾਲੇ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ 7 ਜਨਵਰੀ ਤੱਕ ਬੋਲੀਆਂ ਭੇਜੀਆਂ ਜਾ ਸਕਦੀਆਂ ਹਨ। ਇਹ ਜਾਣਕਾਰੀ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਸਾਂਝੀ ਕੀਤੀ। 

       ਜ਼ਿਲਾ ਚੋਣ ਅਫ਼ਸਰ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਮੁਕਾਬਲੇ ਵਿੱਚ ਪੰਜਾਬ ਦੇ ਸਾਰੇ ਜ਼ਿਲਿਆਂ ਦੀਆਂ ਚੋਣਵੀਆਂ ਬੋਲੀਆਂ ਨੂੰ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵਿਖੇ ਸੰਗ੍ਰਹਿਤ ਕਰਕੇ ਇੱਕ ਕਿਤਾਬ ਦਾ ਰੂਪ ਦਿੱਤਾ ਜਾਵੇਗਾ। ਇਸ ਕਿਤਾਬ ਨੂੰ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ‘ਤੇ ਰਿਲੀਜ਼ ਕੀਤਾ ਜਾਵੇਗਾ।

          ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਹੋਰ ਦੱਸਿਆ ਕਿ ਮੁਕਾਬਲੇ ਵਿੱਚ ਭਾਗ ਲੈਣ ਲਈ ਜ਼ਿਲੇ ਦੇ ਪ੍ਰਤੀਯੋਗੀ ਆਪਣੀ ‘ਬੋਲੀ’ ਪੰਜਾਬੀ ਭਾਸ਼ਾ ਵਿੱਚ ਲਿਖਕੇ ਤਹਿਸੀਲਦਾਰ ਚੋਣਾਂ ਦੀ ਈ-ਮੇਲ ਆਈ ਡੀ etbtd@punjab.gov.in ‘ਤੇ ਜਾਂ ਡਾਕ ਰਾਹੀਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਦਫਤਰ ਤਹਿਸੀਲਦਾਰ ਚੋਣਾਂ ਦੇ ਕਮਰਾ ਨੰਬਰ 303 ਦੂਜੀ ਮੰਜ਼ਿਲ ਵਿਖੇ 7 ਜਨਵਰੀ 2021 ਤੱਕ ਭੇਜੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਹ ਮੁਕਾਬਲਾ ਕੇਵਲ ਪੰਜਾਬੀ ਬੋਲੀਆਂ ਦਾ ਹੀ ਹੋਵੇਗਾ। ਇਸ ਤੋਂ ਇਲਾਵਾ ਪ੍ਰਤੀਯੋਗਤਾ ਵਿੱਚ ਚੁਣੀਆਂ ਗਈਆਂ ਬੋਲੀਆਂ ਨੂੰ ਪ੍ਰਮਾਣ-ਪੱਤਰ ਦਿੱਤੇ ਜਾਣਗੇ ।